ਪਾਕਿਸਤਾਨ ਦੀ ਨਿਆਂ ਪ੍ਰਣਾਲੀ ''ਤੇ ਕਾਰਜਕਰਤਾ ਬੀਬੀ ਨੇ ਚੁੱਕੇ ਸਵਾਲ
Sunday, Sep 13, 2020 - 02:03 PM (IST)

ਲੰਡਨ : ਲੰਡਨ ਸਥਿਤ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਜਕਰਤਾ ਅਤੇ ਪਾਕਿਸਤਾਨ ਵਿਚ ਜਸਟਿਸ ਫਾਰ ਮਾਇਨਾਰਿਟੀਜ ਦੀ ਬੁਲਾਰਾ ਅਨਿਲਾ ਗੁਲਜ਼ਾਰ ਨੇ ਪਾਕਿਸਤਾਨ ਵਿਚ ਨਿਆਂ ਪ੍ਰਣਾਲੀ 'ਤੇ ਹਮਲਾ ਕੀਤਾ ਹੈ ਅਤੇ ਲਾਹੌਰ ਵਿਚ 37 ਸਾਲਾ ਈਸਾਈ ਵਿਅਕਤੀ, ਆਸਿਫ ਪਰਵੇਜ ਦੀ ਮੌਤ ਦੀ ਸਜ਼ਾ ਦੀ ਨਿੰਦਾ ਕੀਤੀ ਹੈ। ਉਸ ਨੇ ਕਿਹਾ ਕਿ ਆਸਿਫ ਨੇ ਇਸਲਾਮ ਵਿਚ ਧਰਮ ਪਰਿਵਰਤਨ ਕਰਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੂੰ ਲਾਹੌਰ ਦੀ ਇਕ ਹੋਜਰੀ ਫੈਕਟਰੀ ਵਿਚ ਆਪਣੀ ਨੌਕਰੀ ਛੱਡਣੀ ਪਈ। ਆਸਿਫ 'ਤੇ ਉਸ ਦੇ ਸੁਪਰਵਾਈਜ਼ਰ ਨੇ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀ ਕਰਣ ਦਾ ਦੋਸ਼ ਲਗਾਇਆ ਸੀ। ਪੈਗੰਬਰ ਦੇ ਬਾਰੇ ਅਪਮਾਨਜਨਕ ਟਿੱਪਣੀ ਕਰਣ 'ਤੇ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਲਾਜ਼ਮੀ ਹੈ। ਗੁਲਜਾਰ ਨੇ ਕਿਹਾ ਕਿ ਇਹ ਝੂਠੇ ਦੋਸ਼ ਹਨ ਅਤੇ ਆਸਿਫ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਅਨੀਲਾ ਗੁਲਜ਼ਾਰ ਜੋ ਖੁਦ ਇਕ ਈਸਾਈ ਹੈ, ਜੋ 30 ਸਾਲ ਪਹਿਲਾਂ ਯੂਕੇ ਚਲੀ ਗਈ ਸੀ, ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਸੀ.ਏ.ਏ. (ਨਾਗਰਿਕਤਾ ਸੋਧ ਐਕਟ 2019) ਬਣਾਕੇ ਪਾਕਿਸਤਾਨੀ ਘੱਟ ਗਿਣਤੀਆਂ ਦਾ ਦਿਲ ਜਿੱਤ ਲਿਆ ਹੈ, ਜੋ ਪਾਕਿਸਤਾਨ ਤੋਂ ਧਾਰਮਿਕ ਘੱਟ ਗਿਣਤੀਆਂ ਨੂੰ ਸ਼ਰਨ ਦੇਣ ਦੀ ਗਾਰੰਟੀ ਦਿੰਦਾ ਹੈ। ਗੁਲਜਾਰ ਨੇ ਕਿਹਾ ਕਿ ਪਾਕਿਸਤਾਨ ਵਿਚ ਸਤਾਏ ਗਏ ਈਸਾਈ ਹੁਣ ਭਾਰਤ ਜਾ ਸਕਦੇ ਹਨ। ਪਾਕਿਸਤਾਨ ਵਿਚ ਈਸਾਈ ਪਿਛਲੇ 70 ਸਾਲਾਂ ਤੋਂ ਪੀੜਤ ਹਨ। ਮੈਂ ਇੱਕ ਈਸਾਈ ਹਾਂ ਅਤੇ ਪਿਛਲੇ 30 ਸਾਲਾਂ ਤੋਂ ਬ੍ਰਿਟੇਨ ਵਿਚ ਰਹਿ ਰਹੀ ਹਾਂ। ਖੁਦ ਨੂੰ ਦੂਜੇ ਧਰਮ ਵਿਚ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਹਾਡੇ ਕੋਲ ਭਾਰਤ ਜਾਣ ਦਾ ਮੌਕਾ ਹੈ।