ਭਾਰਤੀ ਮੂਲ ਦੇ ਪਰਿਵਾਰ ''ਤੇ ਨਸਲੀ ਟਿੱਪਣੀਆਂ ''ਤੇ ਗਵਾਹ ਦੇਣ ਜਾਣਕਾਰੀ

Saturday, Sep 21, 2019 - 02:16 AM (IST)

ਭਾਰਤੀ ਮੂਲ ਦੇ ਪਰਿਵਾਰ ''ਤੇ ਨਸਲੀ ਟਿੱਪਣੀਆਂ ''ਤੇ ਗਵਾਹ ਦੇਣ ਜਾਣਕਾਰੀ

ਲੰਡਨ - ਭਾਰਤੀ ਮੂਲ ਦੇ ਪਰਿਵਾਰ 'ਤੇ ਨਸਲੀ ਟਿੱਪਣੀਆਂ ਨੂੰ ਲੈ ਕੇ ਬ੍ਰਿਟਿਸ਼ ਪੁਲਸ ਨੇ ਗਵਾਹਾਂ ਤੋਂ ਸਾਹਮਣੇ ਆਉਣ ਅਤੇ ਇਸ ਸਬੰਧ 'ਚ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਇਹ ਘਟਨਾ ਇੰਗਲੈਂਡ ਦੇ ਵੈਸਟ ਮਿੱਡਲੈਂਡਸ ਦੇ ਇਕ ਨਗਰ 'ਚ ਉਦੋਂ ਵਾਪਰੀ ਜਦ ਪਰਿਵਾਰ ਸੜਕ ਹਾਦਸੇ 'ਚ ਮਾਰੀ ਗਈ ਆਪਣੀ ਇਕ ਅਜ਼ੀਜ਼ ਨੂੰ ਸ਼ਰਧਾਂਜਲੀ ਦੇਣ ਘਟਨਾ ਵਾਲੀ 'ਤੇ ਪਹੁੰਚਿਆ।

ਕੁਲਵਿੰਦਰ ਕੌਰ (52) ਦੀ ਮੌਤ ਪਿਛਲੇ ਹਫਤੇ ਉਦੋਂ ਹੋ ਗਈ ਸੀ ਜਦ ਵਾਲਸਾਲ ਟਾਊਨ 'ਚ ਕੈਵੇਂਡਿਸ਼ ਰੋਡ 'ਤੇ ਇਕ ਕਾਰ ਉਨ੍ਹਾਂ ਨੂੰ ਟੱਕਰ ਮਾਰ ਕੇ ਡਰਾਈਵਰ ਵੱਲੋਂ ਭਜਾ ਲਈ ਗਈ ਸੀ। ਵੈਸਟ ਮਿੱਡਲੈਂਡਸ ਪੁਲਸ ਨੇ 20 ਸਾਲਾ ਇਕ ਵਿਅਕਤੀ ਖਿਲਾਫ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਇਸ ਨਾਲ ਘਟਨਾ 'ਚ ਮਹਿਲਾ ਦੀ ਮੌਤ ਹੋ ਜਾਣ ਦਾ ਮਾਮਲਾ ਦਰਜ ਕੀਤਾ ਹੈ। ਕੌਰ ਦਾ ਪਰਿਵਾਰ ਕੁਝ ਦਿਨ ਬਾਅਦ ਘਟਨਾ ਵਾਲੀ ਥਾਂ 'ਤੇ ਫਿਰ ਪਹੁੰਚਿਆ, ਜਿਸ ਨਾਲ ਕਿ ਉਹ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਦੇ ਅਜ਼ੀਜ਼ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਦੇ ਪ੍ਰਗੋਰਾਮ 'ਚ ਸ਼ਾਮਲ ਹੋ ਸਕਣ। ਇਸ ਦੌਰਾਨ ਉਥੋਂ ਲੰਘਦੇ ਇਕ ਰਾਹਗੀਰ ਨੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਾਲ੍ਹਾਂ ਕੱਢੀਆਂ।

ਪੁਲਸ ਨੇ ਇਕ ਬਿਆਨ 'ਚ ਆਖਿਆ ਕਿ ਅਧਿਕਾਰੀ ਨਸਲੀ ਟਿੱਪਣੀਆਂ ਦੇ 'ਨਿੰਦਣਯੋਗ' ਅਪਰਾਧ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਅਪਰਾਧ ਨੂੰ ਹੁੰਦੇ ਦੇਖਿਆ ਹੈ ਤਾਂ ਉਹ ਸਾਹਮਣੇ ਆਵੇ ਅਤੇ ਇਸ ਬਾਰੇ 'ਚ ਜਾਣਕਾਰੀ ਪ੍ਰਦਾਨ ਕਰੇ।


author

Khushdeep Jassi

Content Editor

Related News