ਮਨੁੱਖੀ ਤਸਕਰੀ ਦੇ ਮੁਕੱਦਮੇ ਦੇ ਗਵਾਹ ਦਾ ਕਬੂਲਨਾਮਾ: 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ US ਪਹੁੰਚਾਇਆ

Thursday, Nov 21, 2024 - 11:01 AM (IST)

ਫਰਗਸ ਫਾਲਜ਼/ਅਮਰੀਕਾ (ਏਜੰਸੀ)- ਮਨੁੱਖੀ ਤਸਕਰੀ ਦੇ ਦੋਸ਼ੀ ਇਕ ਵਿਅਕਤੀ ਨੇ ਗਵਾਹੀ ਦਿੱਤੀ ਹੈ ਕਿ ਉਸ ਨੇ ਅੰਤਰਰਾਸ਼ਟਰੀ ਤਸਕਰੀ ਗਿਰੋਹ ਦੇ ਹਿੱਸੇ ਵਜੋਂ 4 ਸਾਲਾਂ ਦੌਰਾਨ 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਵਾਈ। ਇਸ ਗਿਰੋਹ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿ ਇਸ ਕਾਰਨ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਰਾਜਿੰਦਰ ਸਿੰਘ (51) ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਇਸ ਵੱਡੀ ਯੋਜਨਾ ਦੇ ਹਿੱਸੇ ਵਜੋਂ 4,00,000 ਅਮਰੀਕੀ ਡਾਲਰ ਤੋਂ ਵੱਧ ਕਮਾਏ, ਜਿਸ ਵਿੱਚ 2 ਅਜਿਹੇ ਲੋਕ ਸ਼ਾਮਲ ਸਨ, ਜਿਨ੍ਹਾਂ 'ਤੇ ਹੁਣ ਮਨੁੱਖੀ ਤਸਕਰੀ ਦਾ ਮੁਕੱਦਮਾ ਚੱਲ ਰਿਹਾ ਹੈ। ਸੰਘੀ ਵਕੀਲਾਂ ਨੇ ਕਿਹਾ ਕਿ ਰਜਿੰਦਰ ਸਿੰਘ ਨੇ ਭਾਰਤੀ ਨਾਗਰਿਕਾਂ ਦੇ ਅਮਰੀਕਾ ਵਿੱਚ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਦਾ ਫਾਇਦਾ ਉਠਾਇਆ, ਠੀਕ ਉਸੇ ਤਰ੍ਹਾਂ ਜਿਵੇਂ ਕਿ ਮੁਕੱਦਮੇ ਵਿਚ ਸ਼ਾਮਲ ਲੋਕਾਂ ਉਠਾਇਆ।

ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'

ਸਿੰਘ ਨੇ ਭਾਰਤੀ ਨਾਗਰਿਕ ਹਰਸ਼ਕੁਮਾਰ ਰਮਨਲਾਲ ਪਟੇਲ (29) ਅਤੇ ਫਲੋਰੀਡਾ ਦੇ ਸਟੀਵ ਸ਼ੈਂਡ (50) ਖਿਲਾਫ ਮੁਕੱਦਮੇ ਦੀ ਸੁਣਵਾਈ ਦੇ ਦੂਜੇ ਦਿਨ ਗਵਾਹੀ ਦਿੱਤੀ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਤਸਕਰੀ ਗਿਰੋਹ ਨਾਲ ਜੁੜੇ ਲੋਕਾਂ ਨੇ ਪੰਜ ਹਫ਼ਤਿਆਂ ਵਿੱਚ ਸਰਹੱਦ ਪਾਰ ਕਰਕੇ ਮਿਨੀਸੋਟਾ ਵਿੱਚ ਭਾਰਤੀ ਪ੍ਰਵਾਸੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮਨੁੱਖੀ ਜੀਵਨ ਨਾਲੋਂ ਪੈਸਾ ਕਮਾਉਣ ਨੂੰ ਤਰਜੀਹ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪਟੇਲ ਇੱਕ ਸਮੱਗਲਰ ਸੀ ਅਤੇ ਉਸਨੇ ਸੈਂਡ ਨੂੰ ਡਰਾਈਵਰ ਵਜੋਂ ਭਰਤੀ ਕੀਤਾ। ਦੋਵਾਂ ਵਿਅਕਤੀਆਂ ਨੇ ਮਨੁੱਖੀ ਤਸਕਰੀ ਨਾਲ ਸਬੰਧਤ 4 ਮਾਮਲਿਆਂ ਵਿੱਚ ਬੇਕਸੂਰ ਹੋਣ ਦੀ ਦਲੀਲ ਦਿੱਤੀ ਹੈ। ਸਿੰਘ ਨੇ ਕਿਹਾ ਕਿ ਉਹ ਪਟੇਲ ਜਾਂ ਸ਼ੈਂਡ ਨੂੰ ਕਦੇ ਨਹੀਂ ਮਿਲਿਆ, ਪਰ ਤਸਕਰੀ ਮੁਹਿੰਮ ਦੇ ਇੱਕ ਮੈਂਬਰ ਤੋਂ ਉਨ੍ਹਾਂ ਬਾਰੇ ਸੁਣਿਆ। ਸਿੰਘ ਨੇ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਸਮੱਗਲਿੰਗ ਗਿਰੋਹ ਕਥਿਤ ਤੌਰ 'ਤੇ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਸ ਨੂੰ ਨਿਸ਼ਾਨਾ ਬਣਾਉਂਦਾ ਹੈ। ਸਿੰਘ ਨੇ ਕਿਹਾ ਕਿ ਉਸ ਨੇ ਜਿਨ੍ਹਾਂ ਲੋਕਾਂ ਦੀ ਤਸਕਰੀ ਕੀਤੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗੁਜਰਾਤ ਦੇ ਸਨ।

ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ

ਉਸਨੇ ਕਿਹਾ ਕਿ ਪ੍ਰਵਾਸੀ ਅਕਸਰ ਤਸਕਰਾਂ ਨੂੰ ਭਾਰਤ ਤੋਂ ਅਮਰੀਕਾ ਲਿਆਉਣ ਲਈ ਲਗਭਗ 100,000 ਅਮਰੀਕੀ ਡਾਲਰ ਅਦਾ ਕਰਦੇ ਸਨ। ਸਿੰਘ ਕਈ ਸੰਘੀ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੇਸ਼ ਨਿਕਾਲੇ ਤੋਂ ਪਹਿਲਾਂ 3 ਵਾਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਉਸਨੇ ਕਿਹਾ ਕਿ ਉਹ ਗਵਾਹੀ ਦੇ ਰਿਹਾ ਹੈ ਕਿਉਂਕਿ ਇਹ ਕਰਨਾ ਸਹੀ ਹੈ। ਸਿੰਘ ਨੇ ਸਮੱਗਲਰਾਂ ਬਾਰੇ ਕਿਹਾ, “ਇਹ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।'' ਸੰਘੀ ਵਕੀਲਾਂ ਦਾ ਕਹਿਣਾ ਹੈ ਕਿ ਇਕ ਪਰਿਵਾਰ ਦੇ 4 ਲੋਕ- 39 ਸਾਲਾ ਜਗਦੀਸ਼ ਪਟੇਲ, ਉਨ੍ਹਾਂ ਦੀ ਪਤਨੀ ਵੈਸ਼ਾਲੀਬੇਨ, 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲਾ ਬੇਟਾ ਧਾਰਮਿਕ, 19 ਜਨਵਰੀ 2022 ਨੂੰ ਠੰਡ ਕਾਰਨ ਆਪਣੀ ਜਾਨ ਗੁਆ ​​ਬੈਠੇ ਸਨ। ਜਗਦੀਸ਼ ਪਟੇਲ ਦਾ ਹਰਸ਼ਕੁਮਾਰ ਪਟੇਲ ਨਾਲ ਕੋਈ ਸਬੰਧ ਨਹੀਂ ਹੈ। ਮੰਗਲਵਾਰ ਨੂੰ ਇਸਤਗਾਸਾ ਪੱਖ ਵੱਲੋਂ ਬੁਲਾਏ ਗਏ ਹੋਰ ਗਵਾਹਾਂ ਨੇ ਕਿਹਾ ਕਿ ਜਦੋਂ ਪੀੜਤ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਰਾਤ ਬਰਫ਼ ਨਾਲ ਭਰੇ ਵਿਸ਼ਾਲ ਖੇਤਾਂ ਅਤੇ ਤੇਜ਼ ਹਵਾਵਾਂ ਵਿਚਕਾਰ ਹਾਲਾਤ ਬਹੁਤ ਪ੍ਰਤੀਕੂਲ ਸਨ।

ਇਹ ਵੀ ਪੜ੍ਹੋ: ਗੁਆਨਾ ਪੁੱਜੇ PM ਮੋਦੀ, ਏਅਰ ਪੋਰਟ 'ਤੇ ਰਿਸੀਵ ਕਰਨ ਆਏ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਪੂਰੀ ਕੈਬਨਿਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News