ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀ ਨਾਗਰਿਕਤਾ ਰੱਦ

Saturday, May 09, 2026 - 09:04 PM (IST)

ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀ ਨਾਗਰਿਕਤਾ ਰੱਦ

ਨਿਊਯਾਰਕ (ਭਾਸ਼ਾ)- ਭਾਰਤੀ ਮੂਲ ਦਾ ਇਕ 62 ਸਾਲਾ ਵਿਅਕਤੀ ਨਿਵੇਸ਼ਕਾਂ ਨਾਲ ਧੋਖਾਦੇਹੀ ਕਰਨ ਕਰ ਕੇ ਅਮਰੀਕੀ ਨਾਗਰਿਕਤਾ ਰੱਦ ਕੀਤੇ ਜਾਣ ਦੀ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰ ਰਿਹਾ ਹੈ। ਉਹ 2012 ਵਿਚ ਅਮਰੀਕੀ ਨਾਗਰਿਕ ਬਣਿਆ ਸੀ ਅਤੇ ਉਸ ਨੇ ਨਿਵੇਸ਼ਕਾਂ ਨਾਲ 25 ਲੱਖ ਅਮਰੀਕੀ ਡਾਲਰ ਦੀ ਧੋਖਾਦੇਹੀ ਕਰਨ ਦੀ ਸਾਜ਼ਿਸ਼ ਰਚੀ ਸੀ ਅਤੇ ਇਸ ਜਾਣਕਾਰੀ ਨੂੰ ਅਮਰੀਕੀ ਸੰਘੀ ਅਧਿਕਾਰੀਆਂ ਤੋਂ ਛੁਪਾਇਆ ਸੀ।

ਦੇਬਾਸ਼ੀਸ਼ ਘੋਸ਼ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਸੀ ਪਰ ਉਸ ਨੇ ਬਾਅਦ ਵਿਚ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕਰ ਲਈ ਸੀ। ਉਸ ਦੀ ਰਿਹਾਇਸ਼ ਇਲੀਨਾਇਸ ਵਿਚ ਕੁੱਕ ਕਾਊਂਟੀ ਦੱਸੀ ਗਈ ਹੈ। ਉਹ 1991 ਤੋਂ ਵੱਖ-ਵੱਖ ਗੈਰ-ਪ੍ਰਵਾਸੀ ਵੀਜ਼ਿਆਂ ’ਤੇ ਕਈ ਵਾਰ ਅਮਰੀਕਾ ਆਇਆ ਸੀ ਅਤੇ 2012 ਵਿਚ ਅਮਰੀਕੀ ਨਾਗਰਿਕ ਬਣਿਆ। ਘੋਸ਼ ਉਨ੍ਹਾਂ 12 ਲੋਕਾਂ ਵਿਚ ਸ਼ਾਮਲ ਹੈ, ਜਿਨ੍ਹਾਂ ਦੇ ਖ਼ਿਲਾਫ਼ ਅਮਰੀਕਾ ਦੇ ਨਿਆਂ ਵਿਭਾਗ ਨੇ ਵੱਖ-ਵੱਖ ਅਦਾਲਤਾਂ ਵਿਚ ਨਾਗਰਿਕਤਾ ਰੱਦ ਕਰਨ ਸਬੰਧੀ ਮੁਕੱਦਮੇ ਦਾਇਰ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News