ਇਰਾਨ-ਵੈਨੇਜ਼ੁਏਲਾ ਮਗਰੋਂ ਹੁਣ ਇਸ ਦੇਸ਼ ''ਚ ਅਮਰੀਕਾ ਨੇ ਭੇਜੀ ਫ਼ੌਜ ! ਕਰ''ਤਾ ਵੱਡਾ ਐਕਸ਼ਨ

Saturday, May 16, 2026 - 11:38 AM (IST)

ਇਰਾਨ-ਵੈਨੇਜ਼ੁਏਲਾ ਮਗਰੋਂ ਹੁਣ ਇਸ ਦੇਸ਼ ''ਚ ਅਮਰੀਕਾ ਨੇ ਭੇਜੀ ਫ਼ੌਜ ! ਕਰ''ਤਾ ਵੱਡਾ ਐਕਸ਼ਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਇਕ ਪਾਸੇ ਜਦੋਂ ਇਰਾਨ ਨਾਲ ਜੰਗ ਛੇੜੀ ਬੈਠਾ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਅਮਰੀਕੀ ਅਤੇ ਨਾਈਜੀਰੀਆਈ ਫੌਜਾਂ ਦੇ ਇੱਕ ਸਾਂਝੇ ਗੁਪਤ ਆਪ੍ਰੇਸ਼ਨ ਦੌਰਾਨ ਖ਼ਤਰਨਾਕ ਅੱਤਵਾਦੀ ਸੰਗਠਨ ISIS ਦੇ ਗਲੋਬਲ ਡਿਪਟੀ ਕਮਾਂਡਰ (ਦੂਜੇ ਸਭ ਤੋਂ ਵੱਡੇ ਆਗੂ) ਅਬੂ-ਬਿਲਾਲ ਅਲ-ਮਿਨੂਕੀ ਨੂੰ ਢੇਰ ਕਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੇਰੇ ਨਿਰਦੇਸ਼ਾਂ 'ਤੇ, ਬਹਾਦਰ ਅਮਰੀਕੀ ਫੌਜਾਂ ਅਤੇ ਨਾਈਜੀਰੀਆ ਦੇ ਹਥਿਆਰਬੰਦ ਬਲਾਂ ਨੇ ਦੁਨੀਆ ਦੇ ਸਭ ਤੋਂ ਸਰਗਰਮ ਅੱਤਵਾਦੀ ਨੂੰ ਖਤਮ ਕਰਨ ਲਈ ਨਾਈਜੀਰੀਆ 'ਚ ਇੱਕ ਬਹੁਤ ਹੀ ਗੁੰਝਲਦਾਰ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ।"

ਟਰੰਪ ਨੇ ਅੱਗੇ ਕਿਹਾ ਕਿ ਅਲ-ਮਿਨੂਕੀ ਨੂੰ ਲੱਗਦਾ ਸੀ ਕਿ ਉਹ ਅਫ਼ਰੀਕਾ 'ਚ ਲੁਕ ਕੇ ਬਚ ਸਕਦਾ ਹੈ, ਪਰ ਅਸੀਂ ਉਸ ਨੂੰ ਲੱਭ ਲਿਆ ਤੇ ਉਸ ਨੂੰ ਖ਼ਤਮ ਕਰ ਦਿੱਤਾ ਹੈ। ਉਸ ਦੇ ਖਾਤਮੇ ਨਾਲ ISIS ਦੀਆਂ ਗਲੋਬਲ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਾ ਹੈ। ਟਰੰਪ ਨੇ ਇਸ ਮਿਸ਼ਨ 'ਚ ਸਹਿਯੋਗ ਲਈ ਨਾਈਜੀਰੀਆ ਸਰਕਾਰ ਦਾ ਧੰਨਵਾਦ ਵੀ ਕੀਤਾ।

PunjabKesari

ਇਹ ਵੀ ਪੜ੍ਹੋ- ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ

ਕੌਣ ਸੀ ਅਬੂ-ਬਿਲਾਲ ਅਲ-ਮਿਨੂਕੀ ?
ਮਿਨੂਕੀ ਨੂੰ ਅਬੂ ਬਕਰ ਇਬਨ ਮੁਹੰਮਦ ਇਬਨ ਅਲੀ ਅਲ-ਮੈਨੂਕੀ ਵਜੋਂ ਵੀ ਜਾਣਿਆ ਜਾਂਦਾ ਸੀ। ਉਹ ISIS ਦੀ ਲੀਡਰਸ਼ਿਪ ਵਿੱਚ ਦੂਜੇ ਨੰਬਰ 'ਤੇ ਸੀ ਅਤੇ ਪੂਰੀ ਦੁਨੀਆ ਵਿੱਚ ਸੰਗਠਨ ਦੇ ਆਪ੍ਰੇਸ਼ਨ ਦੇਖਦਾ ਸੀ। ਉਸ ਦੇ ਖ਼ਤਰਨਾਕ ਰੁਤਬੇ ਨੂੰ ਦੇਖਦਿਆਂ ਅਮਰੀਕੀ ਵਿਦੇਸ਼ ਵਿਭਾਗ ਨੇ 2023 ਵਿੱਚ ਅੱਤਵਾਦੀ ਫੰਡਿੰਗ ਅਤੇ ਗਤੀਵਿਧੀਆਂ ਦੇ ਦੋਸ਼ ਹੇਠ ਉਸ 'ਤੇ ਅੰਤਰਰਾਸ਼ਟਰੀ ਪਾਬੰਦੀਆਂ ਲਗਾਈਆਂ ਸਨ। 'ਕਾਊਂਟਰ ਐਕਸਟ੍ਰੀਮਿਜ਼ਮ ਪ੍ਰੋਜੈਕਟ' ਦੀ ਰਿਪੋਰਟ ਅਨੁਸਾਰ, ਉਹ ਅਫ਼ਰੀਕਾ ਦੇ 'ਸਾਹੇਲ ਖੇਤਰ' (ਜੋ ਲਗਭਗ 12 ਦੇਸ਼ਾਂ ਵਿੱਚ ਫੈਲਿਆ ਹੈ) ਵਿੱਚ ਸਰਗਰਮ ਸੀ। ਉਹ 'ਇਸਲਾਮਿਕ ਸਟੇਟ ਵੈਸਟ ਅਫ਼ਰੀਕਾ ਪ੍ਰੋਵਿੰਸ' ਦਾ ਸੀਨੀਅਰ ਕਮਾਂਡਰ ਸੀ ਅਤੇ ਲੇਕ ਚਾਡ ਖੇਤਰ ਦੇ ਸਾਰੇ ਅੱਤਵਾਦੀ ਆਪ੍ਰੇਸ਼ਨਾਂ ਦੀ ਨਿਗਰਾਨੀ ਕਰਦਾ ਸੀ।

ਰੱਖਿਆ ਮਾਹਿਰਾਂ ਅਨੁਸਾਰ, ਅਫ਼ਰੀਕਾ ਵਿੱਚ ISIS ਆਪਣਾ ਪੈਰ ਪਸਾਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਅਲ-ਮਿਨੂਕੀ ਦਾ ਮਾਰਿਆ ਜਾਣਾ ਨਾ ਸਿਰਫ਼ ਅਫ਼ਰੀਕੀ ਦੇਸ਼ਾਂ ਲਈ ਵੱਡੀ ਰਾਹਤ ਹੈ, ਸਗੋਂ ਇਸ ਨਾਲ ਪੱਛਮੀ ਦੇਸ਼ਾਂ ਅਤੇ ਅਮਰੀਕਾ 'ਤੇ ਹੋਣ ਵਾਲੇ ਸੰਭਾਵੀ ਅੱਤਵਾਦੀ ਹਮਲਿਆਂ ਦਾ ਖ਼ਤਰਾ ਵੀ ਕਾਫ਼ੀ ਘਟ ਗਿਆ ਹੈ।

ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਪੈਟਰੋਲ ! ਡੀਜ਼ਲ ਦੀਆਂ ਕੀਮਤਾਂ 'ਚ ਵੀ ਕਟੌਤੀ, ਪਾਕਿ ਜਨਤਾ ਨੂੰ ਮਿਲੀ 'ਥੋੜ੍ਹੀ' ਰਾਹਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News