ਜੀ.ਪੀ.ਐਸ. ਬਿਨਾਂ ਤੁਰਨ-ਫਿਰਨ ਵਾਲਾ ਪਹਿਲਾ ਰੋਬੋਟ

Thursday, Feb 14, 2019 - 04:28 PM (IST)

ਜੀ.ਪੀ.ਐਸ. ਬਿਨਾਂ ਤੁਰਨ-ਫਿਰਨ ਵਾਲਾ ਪਹਿਲਾ ਰੋਬੋਟ

ਲੰਡਨ (ਭਾਸ਼ਾ)- ਵਿਗਿਆਨੀਆਂ ਨੇ ਤੁਰਨ-ਫਿਰਨ ਵਾਲੇ ਪਹਿਲੇ ਅਜਿਹੇ ਰੋਬੋਟ ਦੇ ਵਿਕਾਸ ਦਾ ਦਾਅਵਾ ਕੀਤਾ ਹੈ ਜੋ ਆਪਣੇ ਵਾਤਾਵਰਣ ਨੂੰ ਪਛਾਣ ਸਕਦਾ ਹੈ ਅਤੇ ਬਿਨਾਂ ਜੀ.ਪੀ.ਐਸ. ਜਾਂ ਨਕਸ਼ੇ ਦੇ ਚੱਲ ਸਕਦਾ ਹੈ। ਇਹ ਖੋਜ ਖੁਦ ਚੱਲਣ ਵਾਲੇ ਵਾਹਨਾਂ ਦੀ ਓਪਰੇਟਿੰਗ ਲਈ ਨਵੇਂ ਰਸਤੇ ਖੋਹ ਸਕਦੀ ਹੈ। ਫ੍ਰੈਂਚ ਨੈਸ਼ਨਲ ਸੈਂਟਰ ਫਾਰ ਸਾਈਂਟਿਫਿਕ ਰਿਸਰਚ (ਸੀ.ਐਨ.ਆਰ.ਐਸ.) ਦੇ ਖੋਜਕਰਤਾਵਾਂ ਨੇ ਐਂਟਬੋਟ ਨਾਮਕ ਇਸ ਰੋਬੋਟ ਦੇ ਡਿਜ਼ਾਈਨ ਲਈ ਰੇਗਿਸਤਾਨ ਵਿਚ ਰਹਿਣ ਵਾਲੇ ਕਾਢਿਆਂ ਤੋਂ ਪ੍ਰੇਰਣਾ ਲਈ। ਇਹ ਕਾਢੇ ਰੇਗਿਸਤਾਨ ਵਿਚ ਸਿੱਧੀ ਧੁੱਬ ਵਿਚ ਖਾਣ ਦੀ ਭਾਲ ਵਿਚ ਸੈਂਕੜੋ ਮੀਟਰ ਤੱਕ ਚੱਲ ਸਕਦੇ ਹਨ ਅਤੇ ਉਸੇ ਰਸਤੇ ਬਿਨਾਂ ਭਟਕੇ ਵਾਪਸ ਆ ਸਕਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਨਵੇਂ ਐਂਟਬੋਟ ਰੋਬੋਟ ਵਿਚ ਵੀ ਰੇਗਿਸਤਾਨੀ ਕਾਢਿਆਂ ਦੀ ਰਸਤੇ ਪਛਾਨਣ ਦੀ ਬੇਮਿਸਾਲ ਸਮਰੱਥਾ ਦਾ ਦੀ ਪਾਲਣਾ ਕਰਨ ਲਈ ਬਣਾਇਆ ਗਿਆ ਹੈ।


author

Sunny Mehra

Content Editor

Related News