ਕੈਨੇਡੀਅਨ ਪੁਲਸ ਦੀਆਂ ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਹੋ ਜਾਓਗੇ ਉਸ ਦੇ ਫੈਨ!

02/18/2017 4:43:49 PM

ਕਿਊਬਿਕ— ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲ ਹੋਣ ''ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਤੋਂ ਬਾਰਡਰ ਪਾਰ ਕਰਕੇ ਕੈਨੇਡਾ ਆ ਰਹੇ ਹਨ। ਇਨ੍ਹਾਂ ਲੋਕਾਂ ਵਿਚ ਸੱਤ ਪਾਬੰਦੀਸ਼ੁਦਾ ਦੇਸ਼ਾਂ ਦੇ ਲੋਕਾਂ ਤੋਂ ਇਲਾਵਾ ਉੱਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸ਼ਰਨਾਰਥੀ ਵੀ ਮੌਜੂਦ ਹਨ। ਕਈ ਲੋਕ ਅਮਰੀਕਾ ਦੇ ਨਾਲ ਲੱਗਦਾ ਮੈਨੀਟੋਬਾ ਦਾ ਬਾਰਡਰ ਪਾਰ ਕਰਕੇ ਕੈਨੇਡਾ ਆਉਂਦੇ ਹਨ ਅਤੇ ਕਈ ਲੋਕ ਕਿਊਬਿਕ ਦੇ ਜੰਗਲਾਂ ''ਚੋਂ ਹੋ ਕੇ ਇੱਥੇ ਪਹੁੰਚਦੇ ਹਨ। ਇਨ੍ਹਾਂ ਸਾਰੇ ਲੋਕਾਂ ਦਾ ਇਕ ਹੀ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਵਿਚ ਸ਼ਰਨ ਮਿਲ ਜਾਵੇ। ਬਾਰਡਰ ''ਤੇ ਜਦੋਂ ਕੈਨੇਡਾ ਦੀ ਪੁਲਸ ਵੱਲੋਂ ਖੁੱਲ੍ਹੀਆਂ ਬਾਹਾਂ ਨਾਲ ਇਨ੍ਹਾਂ ਲੋਕਾਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਅੱਧੀ ਚਿੰਤਾ ਉੱਥੇ ਹੀ ਖਤਮ ਹੋ ਜਾਂਦੀ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬੀਤੇ ਕੁਝ ਹਫਤਿਆਂ ਦੀਆਂ ਅਜਿਹੀਆਂ ਤਸਵੀਰਾਂ, ਜਿਨ੍ਹਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੈਨੇਡਾ ਦੀ ਪੁਲਸ ਕਿਵੇਂ ਖਿੜੇ ਮੱਥੇ ਇਨ੍ਹਾਂ ਸ਼ਰਨਾਰਥੀਆਂ ਦਾ ਸੁਆਗਤ ਕਰਦੀ ਹੈ। ਇਹ ਪੁਲਸ ਆਪਣਾ ਫਰਜ਼ ਤਾਂ ਨਿਭਾਉਂਦੀ ਹੀ ਹੈ ਪਰ ਉਨ੍ਹਾਂ ਦਾ ਇਹ ਕੰਮ ਕਰਨ ਦਾ ਤਰੀਕਾ ਸ਼ਾਇਦ ਬਾਕੀ ਦੁਨੀਆ ਤੋਂ ਕੁਝ ਵੱਖ ਹੈ। ਕੈਨੇਡਾ ਦੀ ਪੁਲਸ ਦਾ ਇਹ ਨਿਮਰਤਾ ਭਰਿਆ ਅੰਦਾਜ਼ ਸ਼ਰਨਾਰਥੀਆਂ ਅਤੇ ਹੋਰ ਲੋਕਾਂ ਦਾ ਮਨ ਮੋਹ ਰਿਹਾ ਹੈ। 
ਕੈਨੇਡਾ ਹੁਣ ਤੱਕ 40 ਹਜ਼ਾਰ ਸ਼ਰਨਾਰਥੀਆਂ ਨੂੰ ਪਨਾਹ ਦੇ ਚੁੱਕਾ ਹੈ ਅਤੇ ਅਮਰੀਕਾ ਵੱਲੋਂ ਸ਼ਰਨਾਰਥੀਆਂ ''ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਬਣੇ ਬੇਭਰੋਸਗੀ ਵਾਲੇ ਮਾਹੌਲ ਵਿਚ ਹੋਰ ਕਈ ਲੋਕ ਵੀ ਅਮਰੀਕਾ ਛੱਡ ਕੇ ਕੈਨੇਡਾ ਆਉਣਾ ਚਾਹੁੰਦੇ ਹਨ। ਹਾਲਾਂਕਿ ਅਮਰੀਕਾ ਦੀ ਅਦਾਲਤ ਵੱਲੋਂ ਇਸ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ ਪਰ ਅਜੇ ਵੀ ਇਸ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ।

Kulvinder Mahi

News Editor

Related News