ਵਿਦੇਸ਼ਾਂ ''ਚ ਵੀ ਨਹੀਂ ਟਲਦੇ ਲੋਕ, ਜਾਦੂ-ਟੂਣਾ ਦੇਖ ਗੌਰੇ ਵੀ ਰਹਿ ਗਏ ਹੈਰਾਨ
Tuesday, Jul 16, 2024 - 10:21 PM (IST)
ਔਕਲੈਂਡ- ਅੱਜ ਦੇ ਸਮੇਂ 'ਚ ਦੁਨੀਆ ਚੰਦ ਤੋਂ ਵੀ ਅੱਗੇ ਨਿਕਲਣ ਬਾਰੇ ਸੋਚ ਰਹੀ ਹੈ ਉਥੇ ਹੀ ਕੁਝ ਲੋਕ ਅਜੇ ਅੰਧਵਿਸ਼ਵਾਸ ਅਤੇ ਜਾਦੂ-ਟੂਣਿਆਂ 'ਤੇ ਵਿਸ਼ਵਾਸ਼ ਕਰਕੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। ਅੰਧਵਿਸ਼ਵਾਸ ਤੇ ਜਾਦੂ-ਟੂਣੇ ਵਰਗੀਆਂ ਗੱਲਾਂ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲ ਰਹੀਆਂ ਹਨ। ਵਿਦੇਸ਼ਾਂ 'ਚ ਵੀ ਬਹੁਤ ਸਾਰੇ ਲੋਕ ਅੰਧਵਿਸ਼ਵਾਸ 'ਚ ਭਰੋਸਾ ਕਰਦੇ ਹਨ।
ਤਾਜ਼ਾ ਘਟਨਾ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਤੋਂ ਸਾਹਮਣੇ ਆਈ ਹੈ। ਪਾਪਾਟੋਏਟੋਏ ਵਿਖੇ ਬੀਤੇ ਹਫਤੇ ਦੀ ਇਸ ਘਟਨਾ ਨੇ ਇਕ ਭਾਰਤੀ ਮਕਾਨ ਮਾਲਕ ਦੇ ਪਰਿਵਾਰ ਨੂੰ ਇਹ ਗੱਲ ਕਹਿਣ ਲਈ ਮਜ਼ਬੂਰ ਕੀਤਾ ਕਿ ਅਜਿਹੇ ਕਾਰੇ ਕਰਨ ਵਾਲਿਓ ਸ਼ਰਮ ਕਰੋ। ਇਥੇ ਇਕ ਘਰ ਦੇ ਬਾਹਰ ਲੱਗੀ ਛੋਟੀ ਫੈਂਸ ਦੇ ਅੰਦਰ ਵੀਰਵਾਰ ਨੂੰ ਇਕ ਉਰਦੂ ਦੀ ਆਇਤ ਵਰਗੀ ਭਾਸ਼ਾ ਲਿਖੀ ਇਕ ਤਸਵੀਰ (ਸਿਨਰੀ) ਫੈਂਸ ਦੇ ਅੰਦਰਲੇ ਪਾਸੇ ਰੱਖ ਦਿੱਤੀ ਗਈ।
ਪਰਿਵਾਰ ਨੇ ਸਮਝਿਆ ਕਿ ਕੋਈ ਵੈਸੇ ਸੁੱਟ ਗਿਆ ਹੋਵੇਗਾ, ਉਨ੍ਹਾਂ ਨੇ ਉਸ ਨੂੰ ਉਥੋਂ ਹਟਾ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਉਸੇ ਥਾਂ 'ਤੇ ਸੈਂਟ (ਪਰਫਿਊਮ) ਦੀਆਂ ਸ਼ੀਸ਼ੀਆਂ ਰੱਖ ਦਿੱਤੀਆਂ ਗਈਆਂ। ਇੰਨਾ ਹੀ ਨਹੀਂ ਸ਼ਨੀਵਾਰ ਨੂੰ ਮੁੜ ਉਥੇ ਥਰਮਾਕੋਲ ਅਤੇ ਟੈਲਕਮ ਪਾਊਡਰ ਦੇ ਡੱਬੇ ਬਾਹਰ ਰੱਖੇ ਗਏ, ਜਿਵੇਂ ਕੋਈ ਜਾਦੂ-ਟੂਣਾ ਕੀਤਾ ਹੋਵੇ।
ਜਦੋਂ ਪਰਿਵਾਰ ਵਾਲਿਆਂ ਨੇ ਸੀ.ਸੀ.ਟੀ.ਵੀ. ਰਿਕਾਰਡਿੰਗ ਦੇਖੀ ਤਾਂ ਪਤਾ ਲੱਗਾ ਇਹ ਇਹ ਕਾਰਾ ਇਕ ਔਰਤ ਕਰ ਰਹੀ ਸੀ। ਉਨ੍ਹਾਂ ਸੀ.ਸੀ.ਟੀ.ਵੀ. 'ਚ ਦੇਖਇਆ ਕਿ ਇਹ ਔਰਤ ਗ੍ਰੇਟ ਸਾਊਥ ਵਾਲੇ ਪਾਸੇ ਜਾ ਕੇ ਦੁਬਾਰਾ ਫਿਰ ਵੇਖਣ ਆਉਂਦੀ ਹੈ ਕਿ ਉਸਦਾ ਜਾਦੂ-ਟੂਣਾ ਵੇਖ ਲਿਆ ਗਿਆ ਕਿ ਨਹੀਂ। ਮਕਾਨ ਮਾਲਕ ਨੇ ਔਰਤ ਤਸਵੀਰਾਂ ਫੇਸਬੁੱਕ 'ਤੇ ਇਸ ਸ਼ੇਅਰ ਕਰ ਦਿੱਤੀਆਂ ਤਾਂ ਕਿ ਅਜਿਹੀ ਜਾਦੂ-ਟੂਣੇ ਵਾਲੀ ਦੁਨੀਆ ਤੋਂ ਬਚਾਅ ਰੱਖਿਆ ਜਾ ਸਕੇ।
ਇਸ ਘਟਨਾ ਤੋਂ ਇਥੋਂ ਦੇ ਸਥਾਨਿਕ ਗੁਆਂਢੀ ਵੀ ਹੈਰਾਨ ਹਨ ਕਿ ਇੰਨੇ ਪੜ੍ਹ-ਲਿਖ ਕੇ ਵਿਦੇਸ਼ਾਂ 'ਚ ਆ ਕੇ ਵੀ ਲੋਕ ਇਹ ਕਿਹੋ ਜਿਹੇ ਕੰਮ ਕਰ ਰਹੇ ਹਨ।