ਬੀਜਿੰਗ ਵਿੰਟਰ ਓਲੰਪਿਕਸ ਖ਼ਿਲਾਫ਼ ਤਿੱਬਤੀ, ਊਈਗਰ ਤੇ ਹਾਂਗਕਾਂਗ ਭਾਈਚਾਰੇ ਦੇ ਲੋਕਾਂ ਨੇ ਫ਼੍ਰਾਂਸ ’ਚ ਕੀਤਾ ਪ੍ਰਦਰਸ਼ਨ

Friday, Jun 25, 2021 - 05:51 PM (IST)

ਬੀਜਿੰਗ ਵਿੰਟਰ ਓਲੰਪਿਕਸ ਖ਼ਿਲਾਫ਼ ਤਿੱਬਤੀ, ਊਈਗਰ ਤੇ ਹਾਂਗਕਾਂਗ ਭਾਈਚਾਰੇ ਦੇ ਲੋਕਾਂ ਨੇ ਫ਼੍ਰਾਂਸ ’ਚ ਕੀਤਾ ਪ੍ਰਦਰਸ਼ਨ

ਪੈਰਿਸ— 2022 ’ਚ ਚੀਨ ’ਚ ਹੋਣ ਵਾਲੀਆਂ ਵਿੰਟਰ ਓਲੰਪਿਕਸ ਦੇ ਬਾਈਕਾਟ ਦੀ ਮੰਗ ਨੂੰ ਲੈ ਕੇ ਤਿੱਬਤੀ, ਮੰਗੋਲੀਆਈ, ਊਈਗਰ, ਵੀਅਤਨਾਮੀ, ਹਾਂਗਕਾਂਗ ਤੇ ਤਾਈਵਾਨੀ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਫ਼੍ਰਾਂਸ ਦੇ ਬਾਸਟੀਲ ਚੌਕ ਵਿਖੇ ਰੋਸ ਮੁਜ਼ਾਹਰਾ ਕੀਤਾ। ਇਹ ਮੰਗ ਚੀਨ ’ਚ ਨਸਲੀ ਸਮੂਹਾਂ ਵਿਰੁੱਧ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਕੇ ਕੀਤੀ ਗਈ ਹੈ।  ਇਹ ਮੁਜ਼ਾਹਰਾ ਪੈਰਿਸ ’ਚ ਗਲੋਬਲ ਐਕਸ਼ਨ ਡੇਅ ਪ੍ਰਦਰਸ਼ਨ ਦਾ ਇਕ ਹਿੱਸਾ ਹੈ ਜੋ ਕਈ ਸਮੂਹਾਂ ਤੇ ਨਸਲੀ ਸਮੂਹਾਂ ਵੱਲੋਂ ਵਿਸ਼ਵ ਭਰ ’ਚ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਚੀਨੀ ਸਰਕਾਰ ਦੇ ਅਤਿਆਚਾਰ ਤੇ ਜ਼ਬਰ ਸਹਾਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : 1983 ’ਚ ਕਪਿਲ ਦੇਵ ਦੀ ਅਗਵਾਈ ’ਚ ਅੱਜ ਦੇ ਹੀ ਦਿਨ ਪਹਿਲੀ ਵਾਰ ਭਾਰਤ ਨੇ ਜਿੱਤਿਆ ਸੀ ਵਰਲਡ ਕੱਪ

ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਇਹ ਨਾਅਰੇ ਲਾ ਰਹੇ ਸਨ ਕਿ ‘ਨੋ ਬੀਜ਼ਿੰਗ 2020’ ਤੇ ‘ਨੋ ਰਾਈਟਸ ਨੋ ਗੇਮਸ’ ਦੇ ਨਾਅਰੇ ਲਾ ਰਹੇ ਸਨ। ਨਸਲੀ ਫ਼ਿਰਕਿਆਂ ਦੇ ਮੈਂਬਰਾਂ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਬੀਜਿੰਗ ’ਚ ਵਿੰਟਰ ਓਲੰਪਿਕ ਦੇ ਆਯੋਜਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ। 200 ਤੋਂ ਵਧੇਰੇ ਗੈਰ ਸਰਕਾਰੀ ਸੰਗਠਨਾਂ (ਐੱਨ. ਜੀ. ਓ.) ਦੇ ਸਮੂਹ ਨੇ ਬੁੱਧਵਾਰ ਨੂੰ ਗਲੋਬਲ ਡੇ ਆਫ਼ ਐਜ਼ੁਕੇਸ਼ਨ ਦੀ ਸ਼ੁਰੂਆਤ ਕਰਦਿਆਂ ਆਈ. ਓ. ਸੀ. ਨੂੰ ਅਗਲੇ ਸਾਲ ਓਲੰਪਿਕ ਦੇ ਸਥਾਨ ਨੂੰ ਬਦਲ ਕੇ ਚੀਨ ਦੀ ਬਜਾਏ ਕਿਸੇ ਹੋਰ ਦੇਸ਼ ’ਚ ਕਰਾਉਣ ਲਈ ਦਬਾਅ ਪਾਇਆ।
ਇਹ ਵੀ ਪੜ੍ਹੋ : ਬਰਕਰਾਰ ਹੈ ਸੁਸ਼ੀਲ ਕੁਮਾਰ ਦਾ ਸਟਾਰਡਮ! ਕਤਲ ਕਾਂਡ ਦੇ ਦੋਸ਼ੀ ਨਾਲ ਸੈਲਫ਼ੀ ਲੈਣ ਲਈ ਪੁਲਸ ਵਾਲਿਆਂ ’ਚ ਮਚੀ ਹੋੜ

PunjabKesari

ਉਨ੍ਹਾਂ ਕਿਹਾ ਕਿ ਚੀਨ ਤਿੱਬਤੀ ਲੋਕਾਂ, ਉਈਗਰ ਮੁਸਲਮਾਨਾਂ, ਮੰਗੋਲੀਆਈ, ਵੀਅਤਨਾਮੀ, ਹਾਂਗਕਾਂਗ ਤੇ ਤਾਈਵਾਨੀ ਭਾਈਚਾਰੇ ਦੇ ਲੋਕਾਂ ਨੂੰ ਦਬਾਅ ਰਿਹਾ ਹੈ ਤੇ ਉਨ੍ਹਾਂ ’ਤੇ ਅੱਤਿਆਤਾਰ ਕਰ ਰਿਹਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਚੀਨੀ ਸਰਕਾਰ ਦੀਆਂ ਬੇਰਹਿਮ ਨੀਤੀਆਂ ਨੂੰ ਅਮਰੀਕਾ, ਬਿ੍ਰਟੇਨ, ਕੈਨੇਡਾ, ਨੀਦਰਲੈਂਡ ਤੇ ਲਿਥੁਆਨੀਆ ਸਮੇਤ ਕੌਮਾਂਤਰੀ ਸਰਕਾਰਾਂ ਤੇ ਪਾਰਲੀਮੈਂਟਸ ਵੱਲੋਂ ਤੇਜ਼ੀ ਨਾਲ ‘ਨਸਲਕੁਸ਼ੀ’ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਆਪਣੇ ਬਿਆਨ ’ਚ ਅੱਗੇ ਕਿਹਾ ਕਿ ਨਸਲੀ ਭਾਈਚਾਰੇ ਖ਼ਿਲਾਫ਼ ਵਧ ਰਹੀ ਨਸਲਕੁਸ਼ੀ ਦੇ ਬਾਵਜੂਦ ਚੀਨ ਆਈ. ਓ. ਸੀ. ਵੱਲੋਂ ਕੋਈ ਚੁਣੌਤੀ ਦਾ ਸਾਹਮਣਾ ਨਹੀਂ ਕਰ ਰਿਹਾ ਹੈ। ਚੀਨ ਵੱਲੋਂ ਕੀਤੇ ਜਾ ਰਹੇ ਇਸ ਅਣਮਨੁੱਖੀ ਵਤੀਰੇ ਕਾਰਨ ਬੀਜਿੰਗ ’ਚ ਵਿੰਟਰ ਓਲੰਪਿਕਸ ਨੂੰ ਰੱਦ ਕੀਤਾ ਜਾਵੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News