ਗਾਲਟ ਟ੍ਰੇਨ ਹਾਦਸੇ ਦੀ 70ਵੀਂ ਵਰ੍ਹੇਗੰਢ ਮੌਕੇ ਨਵੀਂ ਡਾਕੂਮੈਂਟਰੀ ਜਾਰੀ

Monday, May 04, 2026 - 12:36 AM (IST)

ਗਾਲਟ ਟ੍ਰੇਨ ਹਾਦਸੇ ਦੀ 70ਵੀਂ ਵਰ੍ਹੇਗੰਢ ਮੌਕੇ ਨਵੀਂ ਡਾਕੂਮੈਂਟਰੀ ਜਾਰੀ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਓਂਟਾਰੀਓ ਸੂਬੇ ਦੇ ਕੈਂਬ੍ਰਿਜ਼ ਸ਼ਹਿਰ ਵਿੱਚ ਵਾਪਰੇ ਭਿਆਨਕ ਗਾਲਟ ਟ੍ਰੇਨ ਹਾਦਸੇ ਨੂੰ 70 ਸਾਲ ਪੂਰੇ ਹੋਣ ਮੌਕੇ ਇੱਕ ਨਵੀਂ ਡਾਕੂਮੈਂਟਰੀ ਜਾਰੀ ਕੀਤੀ ਗਈ ਹੈ, ਜੋ ਇਸ ਦਰਦਨਾਕ ਘਟਨਾ ਦੀਆਂ ਯਾਦਾਂ ਨੂੰ ਫਿਰ ਤਾਜ਼ਾ ਕਰ ਰਹੀ ਹੈ।

ਜਾਣਕਾਰੀ ਅਨੁਸਾਰ 1956 ਵਿੱਚ ਵਾਪਰੇ ਇਸ ਹਾਦਸੇ ਦੌਰਾਨ ਦੋ ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਸੀ, ਜਦਕਿ 13 ਹੋਰ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਸਨ। ਇਹ ਹਾਦਸਾ ਉਸ ਸਮੇਂ ਦੇ ਸਭ ਤੋਂ ਖ਼ਤਰਨਾਕ ਉਦਯੋਗਿਕ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੇ ਸਥਾਨਕ ਭਾਈਚਾਰੇ ‘ਤੇ ਡੂੰਘਾ ਅਸਰ ਛੱਡਿਆ ਸੀ।

ਤਾਜ਼ਾ ਜਾਰੀ ਕੀਤੀ ਗਈ ਡਾਕੂਮੈਂਟਰੀ ਵਿੱਚ ਹਾਦਸੇ ਨਾਲ ਜੁੜੀਆਂ ਅਣਸੁਣੀਆਂ ਕਹਾਣੀਆਂ, ਗਵਾਹਾਂ ਦੇ ਬਿਆਨ ਅਤੇ ਉਸ ਸਮੇਂ ਦੇ ਦ੍ਰਿਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਦਰਸ਼ਕਾਂ ਨੂੰ ਇਸ ਘਟਨਾ ਦੇ ਅਸਲ ਪੱਖਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।

ਇਸ ਡਾਕੂਮੈਂਟਰੀ ਦਾ ਮਕਸਦ ਸਿਰਫ਼ ਹਾਦਸੇ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਉਦਯੋਗਿਕ ਸੁਰੱਖਿਆ ਦੇ ਮਿਆਰਾਂ ਬਾਰੇ ਜਾਗਰੂਕਤਾ ਵਧਾਉਣਾ ਵੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਸਥਾਨਕ ਇਤਿਹਾਸਕਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿੱਚ ਮਦਦ ਮਿਲਦੀ ਹੈ ਅਤੇ ਪੁਰਾਣੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
 


author

Inder Prajapati

Content Editor

Related News