ਟਰੰਪ ਦੇ ਸਮਰਥਕ ਨੇ ਕੀਤਾ ਵਿਆਹ ਲਈ ਪਰਪੋਜ਼, ਸ਼ਰਮ ਨਾਲ ਲਾਲ-ਪੀਲੀ ਹੋਈ ਭਾਰਤੀ ਮੂਲ ਦੀ ਨਿੱਕੀ ਹੈਲੀ (ਵੀਡੀਓ)
Wednesday, Jan 24, 2024 - 11:29 AM (IST)
ਨਿਊਯਾਰਕ (ਏਜੰਸੀ)- ਅਮਰੀਕੀ ਰਾਜ ਹੈਂਪਸ਼ਾਇਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਵਿਰੋਧੀ ਡੋਨਾਲਡ ਟਰੰਪ ਦੇ ਸਮਰਥਕ ਨੇ ਭਾਰਤੀ-ਅਮਰੀਕੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਟਰੰਪ ਸਮਰਥਕ ਨੇ ਹੈਲੀ ਦੇ ਭਾਸ਼ਣ ਨੂੰ ਅੱਧ ਵਿਚਕਾਰ ਰੋਕਦੇ ਹੋਏ ਪੁੱਛਿਆ, "ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?" ਜਿਸ ਨਾਲ ਹੈਲੀ ਦੇ ਨਾਲ-ਨਾਲ ਸਲੇਮ ਦੇ ਆਰਟੀਸਨ ਹੋਟਲ ਵਿੱਚ ਮੌਜੂਦ ਭੀੜ ਵੀ ਹੱਸਣ ਲੱਗ ਪਈ। ਟਰੰਪ ਸਮਰਥਕ ਨੂੰ ਤੁਰੰਤ ਜਵਾਬ ਦਿੰਦੇ ਹੋਏ, ਹੈਲੀ ਨੇ ਬਦਲੇ ਵਿੱਚ ਪੁੱਛਿਆ: "ਕੀ ਤੁਸੀਂ ਮੈਨੂੰ ਵੋਟ ਦਿਓਗੇ?" ਜਿਸ 'ਤੇ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਉਹ ਟਰੰਪ ਨੂੰ ਵੋਟ ਦੇਵੇਗਾ, ਜਿਸ 'ਤੇ ਹੈਲੀ ਨੇ ਕਿਹਾ "ਓਹ, ਫਿਰ ਇੱਥੋਂ ਚਲੇ ਜਾਓ!" ਦੋ ਵਾਰ ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਦਾ ਵਿਆਹ 1996 ਵਿਚ ਵਿਲੀਅਮ ਮਾਈਕਲ ਹੇਲੀ ਨਾਲ ਹੋਇਆ ਹੈ ਅਤੇ ਜੋੜੇ ਦੇ 2 ਬੱਚੇ ਧੀ ਰੇਨਾ ਅਤੇ ਪੁੱਤਰ ਨਲਿਨ ਹਨ।
ਇਹ ਵੀ ਪੜ੍ਹੋ: ਸਿਰ 'ਚ ਵੱਜੀ ਗੋਲੀ, ਖ਼ੂਨ ਸਾਫ਼ ਕਰ 4 ਦਿਨ ਤੱਕ ਪਾਰਟੀ ਕਰਦਾ ਰਿਹਾ ਨੌਜਵਾਨ
Someone at Nikki Haley’s event in New Hampshire just asked her if she would marry him— watch how angry and defeated she sounds after finding out it was a Trump supporter trolling her🤣
— Benny Johnson (@bennyjohnson) January 22, 2024
DUDE: "Nikki! Will you marry me?"
HALEY: "Are you gonna vote for me?"
DUDE: "I'm voting for… pic.twitter.com/HZFUBVLHa1
ਦੱਸ ਦੇਈਏ ਕਿ ਨਿਊ ਹੈਂਪਸ਼ਾਇਰ ਪ੍ਰਾਇਮਰੀ ਵਿੱਚ ਮਜ਼ਬੂਤ ਪ੍ਰਦਰਸ਼ਨ ਅਤੇ ਰਿਪਬਲਿਕਨ ਗਵਰਨਰ ਕ੍ਰਿਸ ਸੁਨੂਨੂ ਅਤੇ 2022 ਦੇ GOP ਸੈਨੇਟ ਉਮੀਦਵਾਰ ਡੌਨ ਬੋਲਡੁਕ ਦੇ ਸਮਰਥਨ ਦੇ ਬਾਵਜੂਦ, ਹੈਲੀ ਟਰੰਪ ਤੋਂ ਹਾਰ ਗਈ ਹੈ। ਅਨੁਮਾਨਿਤ 36 ਫ਼ੀਸਦੀ ਵੋਟਾਂ ਦੀ ਗਿਣਤੀ ਦੇ ਨਾਲ, ਸਾਬਕਾ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਰਾਜ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਹੈਲੀ ਦੇ 45.3 ਫ਼ੀਸਦੀ ਦੇ ਮੁਕਾਬਲੇ 53.6 ਫ਼ੀਸਦੀ ਸਮਰਥਨ ਦਰਜ ਕੀਤਾ। ਹਾਲਾਂਕਿ, ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਵਿਚ ਇਕਲੌਤੀ ਮਹਿਲਾ ਉਮੀਦਵਾਰ ਨੇ ਟਰੰਪ ਦੇ ਖਿਲਾਫ ਲੜਾਈ ਜਾਰੀ ਰੱਖਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਦੌੜ ਅਜੇ ਖ਼ਤਮ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਫ਼ੌਜੀਆਂ ਨੂੰ ਲੈਣ ਆਇਆ ਜਹਾਜ਼ ਰਨਵੇਅ ਤੋਂ ਫਿਸਲ ਕੇ ਹੋਇਆ ਕਰੈਸ਼, ਹੋਏ 2 ਹਿੱਸੇ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।