ਕੈਨੇਡੀਅਨ ਰੱਖਿਆ ਮੰਤਰੀ ਖਾਲਿਸਤਾਨੀ ਸਮਰਥਕ, ਮੈਂ ਨਹੀਂ ਮਿਲਾਂਗਾ : ਕੈਪਟਨ (ਵੀਡੀਓ)

04/13/2017 6:54:21 PM

ਚੰਡੀਗੜ੍ਹ/ਓਟਾਵਾ— 20 ਅਪ੍ਰੈਲ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਭਾਰਤ ਦੌਰੇ ''ਤੇ ਆ ਰਹੇ ਹਨ, ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹਰਜੀਤ ਸੱਜਣ ਨੂੰ ਨਹੀਂ ਮਿਲਣਗੇ। ਦੱਸਣਯੋਗ ਹੈ ਕਿ ਸੱਜਣ ਦਿੱਲੀ ਅਤੇ ਪੰਜਾਬ ਦਾ ਦੌਰਾ ਕਰਨਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਅੰਮ੍ਰਿਤਸਰ ਵੀ ਜਾਣਗੇ ਅਤੇ ਗੁਰੂ ਘਰ ਨਤਮਸਤਕ ਹੋਣਗੇ। ਕੈਪਟਨ ਨੇ ਸੱਜਣ ਦਾ ਵਿਰੋਧ ਦਾ ਕਾਰਨ ਵੀ ਦੱਸਿਆ, ਉਨ੍ਹਾਂ ਕਿਹਾ,'' ਕੈਨੇਡੀਅਨ ਰੱਖਿਆ ਮੰਤਰੀ ਖਾਲਿਸਤਾਨੀਆਂ ਦੇ ਸਮਰਥਕ ਹਨ। ਜਸਟਿਨ ਟਰੂਡੋ ਦੀ ਸਰਕਾਰ ''ਚ 5 ਵਿਅਕਤੀ ਅਜਿਹੇ ਹਨ, ਜੋ ਖਲਿਸਤਾਨੀਆਂ ਦੇ ਸਮਰਥਕ ਹਨ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਯਾਤਰਾ ਕਾਰਨ ਕੋਈ ਉਤਸਾਹ ਨਹੀਂ ਹੈ।'' 

ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦ ਉਹ ਕੈਨੇਡਾ ਦੌਰੇ ''ਤੇ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕਾਂ ਨੇ ਰੋਕਿਆ ਸੀ। ਜਦਕਿ ਉਹ ਉੱਥੇ ਚੋਣ ਪ੍ਰਚਾਰ ਲਈ ਨਹੀਂ ਸਗੋਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਲਈ ਜਾ ਰਹੇ ਸਨ। ਇਸੇ ਕਾਰਨ ਕੈਪਟਨ ਨਾਰਾਜ਼ ਹਨ।

Related News