ਜ਼ਿਆਦਾ ਪਿਆਰ ਕਰਨਾ ਪਤੀ ਨੂੰ ਪਿਆ ਮਹਿੰਗਾ, ਪਤਨੀ ਨੇ ਮੰਗਿਆ ਤਲਾਕ

Monday, Aug 26, 2019 - 06:30 PM (IST)

ਜ਼ਿਆਦਾ ਪਿਆਰ ਕਰਨਾ ਪਤੀ ਨੂੰ ਪਿਆ ਮਹਿੰਗਾ, ਪਤਨੀ ਨੇ ਮੰਗਿਆ ਤਲਾਕ

ਦੁਬਈ— ਤੁਸੀਂ ਪਤੀ-ਪਤਨੀ ਦਾ ਤਲਾਕ ਹੋਣ ਦੇ ਕਈ ਕਿੱਸੇ ਸੁਣੇ ਹੋਣਗੇ। ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਜ਼ਿਆਦਾਤਰ ਘਰ 'ਚ ਲੜਾਈ-ਝਗੜੇ ਦਾ ਮਾਹੌਲ ਰਹਿੰਦਾ ਹੈ, ਜਿਸ ਦੇ ਬਾਅਦ ਅਜਿਹੇ ਹਾਲਾਤ ਹੋ ਜਾਂਦੇ ਹਨ ਕਿ ਦੋਹਾਂ ਵਿਚੋਂ ਇਕ ਨੂੰ ਝੁੱਕਣਾ ਹੀ ਪੈਂਦਾ ਹੈ ਪਰ ਹਾਲ ਹੀ ਵਿਚ ਇਕ ਪਤੀ-ਪਤਨੀ ਦੇ ਤਲਾਕ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਦੁਬਈ 'ਚ ਇਕ ਪਤਨੀ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ ਹੈ ਪਰ ਇਸ ਤਲਾਕ ਦਾ ਕਾਰਣ ਬਹੁਤ ਦਿਲਚਸਪ ਹੈ। ਦਰਅਸਲ, ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਕੁਝ ਜ਼ਿਆਦਾ ਹੀ ਪਿਆਰ ਕਰਦਾ ਹੈ। ਜਿਸ ਤੋਂ ਉਹ ਅੱਕ ਕੇ ਤਲਾਕ ਲੈਣਾ ਚਾਹੁੰਦੀ ਹੈ। ਫੂਜੈਰਾ ਦੀ ਸ਼ਰੀਆ ਕੋਰਟ 'ਚ ਔਰਤ ਨੇ ਤਲਾਕ ਦੀ ਅਰਜ਼ੀ ਦਿੱਤੀ ਹੈ। ਜੋੜੇ ਦੇ ਵਿਆਹ ਨੂੰ ਸਿਰਫ ਇਕ ਸਾਲ ਹੀ ਹੋਇਆ ਹੈ। ਔਰਤ ਦੀ ਸ਼ਿਕਾਇਤ ਹੈ ਕਿ ਉਸ ਨੂੰ ਉਸ ਦਾ ਪਤੀ ਲੋੜ ਨਾਲੋਂ ਵਧ ਪਿਆਰ ਕਰਦਾ ਹੈ। ਉਹ ਆਪਣੇ ਇਸ ਵਿਆਹ ਦੇ ਬੰਧਨ ਤੋਂ ਤੰਗ ਆ ਚੁੱਕੀ ਹੈ। ਹਾਲਾਂਕਿ ਫੂਜੈਰਾ ਦੀ ਅਦਾਲਤ ਨੇ ਇਸ ਗੱਲ ਨੂੰ ਤਲਾਕ ਦਾ ਕਾਰਣ ਨਹੀਂ ਮੰਨਿਆ ਹੈ।


author

Baljit Singh

Content Editor

Related News