ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ

Sunday, Mar 12, 2023 - 11:27 PM (IST)

ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ

ਲੰਡਨ (ਇੰਟ.) : ਅੱਜ-ਕੱਲ੍ਹ ਟੈਟੂ ਬਣਵਾ ਕੇ ਪਿਆਰ ਜਤਾਉਣਾ ਆਮ ਹੋ ਗਿਆ ਹੈ। ਲੋਕ ਆਪਣੇ ਅਜ਼ੀਜ਼ਾਂ ਦਾ ਨਾਂ, ਉਨ੍ਹਾਂ ਦਾ ਚਿਹਰਾ ਵੀ ਸਰੀਰ ’ਤੇ ਗੁਦਵਾ ਲੈਂਦੇ ਹਨ। ਇਕ ਵਿਅਕਤੀ ਨੇ ਆਪਣੀ ਪਤਨੀ ਪ੍ਰਤੀ ਵਿਆਹ ਤੋਂ ਬਾਅਦ ਵੀ ਪ੍ਰੇਮੀ ਵਰਗਾ ਹੀ ਪਿਆਰ ਜਤਾਇਆ ਅਤੇ ਉਸ ਦੇ ਚਿਹਰੇ ਨੂੰ ਆਪਣੇ ਸਰੀਰ ’ਤੇ ਗੁਦਵਾ ਲਿਆ। ਪਤੀ ਨੇ ਅਜਿਹਾ ਪਿਆਰ ’ਚ ਨਹੀਂ, ਸਗੋਂ ਮਜ਼ਾਕ ’ਚ ਕੀਤਾ। ਉਸ ਨੇ ਪਤਨੀ ਦਾ ਚਿਹਰਾ ਸਰੀਰ ’ਤੇ ਤਾਂ ਗੁਦਵਾਇਆ ਪਰ ਇੰਨਾ ਫਨੀ ਐਕਸਪ੍ਰੈਸ਼ਨ ਬਣਵਾ ਲਿਆ, ਜਿਸ ਨੂੰ ਵੇਖ ਕੇ ਸੋਸ਼ਲ ਮੀਡੀਆ ’ਤੇ ਲੋਕ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਪਤਨੀ ਗੁੱਸੇ ’ਚ ਭੜਕ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੰਗਾ ਪੀੜਤਾਂ, ਅੱਤਵਾਦ ਪ੍ਰਭਾਵਿਤਾਂ ਲਈ ਚੁੱਕਿਆ ਇਹ ਕਦਮ, ਮਾਲ ਮੰਤਰੀ ਜਿੰਪਾ ਨੇ ਦਿੱਤੀ ਜਾਣਕਾਰੀ

ਜਾਣਕਾਰੀ ਅਨੁਸਾਰ ਜੈਰੀ ਅਤੇ ਉਨ੍ਹਾਂ ਦੀ ਪਤਨੀ ਟੇਗਾਨ ਦੇ ਟਿਕਟਾਕ ’ਤੇ ਹਜ਼ਾਰਾਂ ਫਾਲੋਅਰਸ ਹਨ ਅਤੇ ਉਹ ਅਮੇਜ਼ਿੰਗ ਵੀਡੀਓਜ਼ ਬਣਾਉਂਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਜੈਰੀ ਨੇ ਆਪਣੇ ਸਰੀਰ ’ਤੇ ਬਣੇ ਟੈਟੂਜ਼ ਨੂੰ ਵਿਖਾਇਆ। ਸਭ ਤੋਂ ਲੇਟੈਸਟ ਟੈਟੂ ਉਨ੍ਹਾਂ ਦੀ ਪਤਨੀ ਦਾ ਚਿਹਰਾ ਹੈ, ਜੋ ਬੇਹੱਦ ਫਨੀ ਹੈ। ਉਨ੍ਹਾਂ ਨੇ ਟਿਕਟਾਕ ਵੀਡੀਓ ’ਚ ਦੱਸਿਆ ਕਿ ਸਰੀਰ ’ਤੇ ਬਣਿਆ ਇਹ ਟੈਟੂ ਉਨ੍ਹਾਂ ਦੀ ਪਤਨੀ ਦਾ ਹੈ, ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਹਾਸਾ-ਮਜ਼ਾਕ ਕਰ ਰਹੀ ਸੀ ਤਾਂ ਉਨ੍ਹਾਂ ਦੇ ਐਕਸਪ੍ਰੈਸ਼ਨ ਬਹੁਤ ਫਨੀ ਨਜ਼ਰ ਆ ਰਹੇ ਸਨ। ਅੱਖਾਂ ਬੰਦ ਅਤੇ ਦੰਦ ਇਕ-ਦੂਜੇ ਨਾਲ ਚਿਪਕੇ ਹੋਏ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਆਪਣੇ ਦੂਸਰੇ ਬਜਟ ਰਾਹੀਂ ਹਰ ਵਰਗ ਨੂੰ ਦਿੱਤਾ ਸਨਮਾਨ : ਡਾ. ਬਲਜੀਤ ਕੌਰ

ਪਤੀ ਉਨ੍ਹਾਂ ਲੋਕਾਂ ਦੇ ਮੈਸੇਜਜ਼ ਦਾ ਜਵਾਬ ਦੇ ਰਿਹਾ ਸੀ, ਜਿਨ੍ਹਾਂ ਨੇ ਉਸ ਤੋਂ ਪੁੱਛਿਆ ਸੀ ਕਿ ਉਨ੍ਹਾਂ ਦੇ ਸਰੀਰ ਦਾ ਸਭ ਤੋਂ ਫਨੀ ਟੈਟੂ ਕਿਹੜਾ ਹੈ। ਉਨ੍ਹਾਂ ਨੇ ਵੀਡੀਓ ’ਚ ਦੱਸਿਆ ਕਿ ਉਨ੍ਹਾਂ ਨੂੰ ਇਹ ਟੈਟੂ ਬਹੁਤ ਚੰਗਾ ਲੱਗਦਾ ਹੈ ਪਰ ਉਨ੍ਹਾਂ ਦੀ ਪਤਨੀ ਨੂੰ ਬਹੁਤ ਖ਼ਰਾਬ ਲੱਗਾ ਹੈ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਸੀ ਤਾਂ ਭੜਕ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News