ਸਵਾਜ਼ੀਲੈਂਡ ਦੇ ਰਾਜਾ ਨੇ ਕਿਉਂ ਬਦਲਿਆ ਦੇਸ਼ ਦਾ ਨਾਮ

04/20/2018 4:20:30 AM

ਲੋਬਾਂਬਾ — ਦੁਨੀਆ 'ਚ ਬਹੁਤ ਘੱਟ ਅਜਿਹੇ ਲੋਕ ਹਨ ਜਿਹੜੇ ਆਪਣੇ ਦੇਸ਼ ਦਾ ਨਾਂ ਬਦਲ ਸਕਦੇ ਹਨ। ਉਨ੍ਹਾਂ 'ਚੋਂ ਇਕ ਨਾਮ ਹੈ ਰਾਜਾ ਮਸਵਾਤੀ ਦਾ। ਅਫਰੀਕਾ ਦੇ ਆਖਰੀ ਸਮਰਾਜ ਸਵਾਜ਼ੀਲੈਂਡ ਦੇ ਰਾਜਾ ਮਸਵਾਤੀ-3 ਨੇ ਬੁੱਧਵਾਰ ਨੂੰ ਆਪਣੇ ਦੇਸ਼ ਦਾ ਬਦਲ ਕੇ 'ਦਿ ਕਿੰਗਡਮ ਆਫ ਇਸਵਾਤਿਨੀ' ਰੱਖਣ ਦਾ ਐਲਾਨ ਕੀਤਾ ਹੈ। ਦੇਸ਼ ਦੀ ਆਜ਼ਾਦੀ ਨੂੰ 50 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ 'ਚ ਰਾਜਾ ਨੇ ਇਸ ਦਾ ਅਧਿਕਾਰਕ ਐਲਾਨ ਕੀਤਾ।

PunjabKesari


ਇਸਵਾਤਿਨੀ ਦਾ ਮਤਲਬ ਹੈ 'ਸਵਾਜ਼ੀਆਂ ਦੀ ਧਰਤੀ'। ਹਾਲਾਂਕਿ ਰਾਜਾ ਮਸਵਾਤੀ ਸਾਲਾਂ ਤੋਂ ਸਵਾਜ਼ੀਲੈਂਡ ਨੂੰ ਇਸਵਾਤਿਨੀ ਕਹਿੰਦੇ ਆ ਰਹੇ ਸਨ। ਸਾਲ 2017 'ਚ ਸੰਯੁਕਤ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਅਤੇ ਸਾਲ 2014 'ਚ ਦੇਸ਼ ਦੀ ਸੰਸਦ ਦੇ ਉਦਘਾਟਨ ਸਮੇਂ ਉਨ੍ਹਾਂ ਨੇ ਇਸ ਨਾਂ ਦਾ ਇਸਤੇਮਾਲ ਕੀਤਾ ਸੀ। ਦੇਸ਼ ਦਾ ਨਾਂ ਬਦਲ ਜਾਣ ਤੋਂ ਇਥੇ ਕੁਝ ਲੋਕ ਨਾਰਾਜ਼ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਫੈਸਲੇ ਤੋਂ ਨਾਰਾਜ਼ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਰਾਜਾ ਆਪਣਾ ਧਿਆਨ ਦੇਸ਼ ਦੀ ਸੁਸਤ ਅਰਥਵਿਵਸਥਾ ਨੂੰ ਠੀਕ ਕਰਨ 'ਚ ਲਗਾਵੇ।

PunjabKesari


ਸੋਭੂਜਾ-2 ਦੇ ਪੁੱਤਰ ਰਾਜਾ ਮਸਵਾਤੀ ਦੀਆਂ 15 ਪਤਨੀਆਂ ਹਨ। ਅਧਿਕਾਰਕ ਰੂਪ ਤੋਂ ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਲੋਕਾਂ ਮੁਤਾਬਕ ਉਨ੍ਹਾਂ ਦੇ ਪਿਤਾ ਨੇ 82 ਸਾਲਾਂ ਤੱਕ ਸ਼ਾਸਨ ਕੀਤਾ। ਇਸ ਦੌਰਾਨ ਦੀਆਂ 125 ਪਤਨੀਆਂ ਸਨ। ਇਥੋਂ ਦੇ ਲੋਕ ਰਾਜ ਨੂੰ 'ਸ਼ੇਰ' ਕਹਿ ਕੇ ਬੁਲਾਉਂਦੇ ਹਨ। ਉਹ ਬਹੁਤ ਸਾਰੀਆਂ ਪਤਨੀਆਂ ਨੂੰ ਰੱਖਣ ਅਤੇ ਆਪਣੀ ਰਵਾਇਤੀ ਪੁਸ਼ਕਾ ਲਈ ਜਾਣੇ ਜਾਂਦੇ ਹਨ।

PunjabKesari


Related News