ਭਾਰਤ ''ਚ ਪਾਕਿ ਦੇ ਖ਼ਿਲਾਫ਼ 22 ਅਕਤੂਬਰ ਨੂੰ ਮਨਾਇਆ ਗਿਆ ਸੀ ''ਬਲੈਕ ਡੇਅ'', ਜਾਣੋ ਕਾਰਨ?

Thursday, Oct 27, 2022 - 10:29 AM (IST)

ਭਾਰਤ ''ਚ ਪਾਕਿ ਦੇ ਖ਼ਿਲਾਫ਼ 22 ਅਕਤੂਬਰ ਨੂੰ ਮਨਾਇਆ ਗਿਆ ਸੀ ''ਬਲੈਕ ਡੇਅ'', ਜਾਣੋ ਕਾਰਨ?

ਇੰਟਰਨੈਸ਼ਨਲ ਡੈਸਕ— ਭਾਰਤ 'ਚ 22 ਅਕਤੂਬਰ ਨੂੰ ''ਬਲੈਕ ਡੇਅ'' ਮਨਾਇਆ ਜਾਂਦਾ ਹੈ। ਕਸ਼ਮੀਰ ਵਿੱਚ ਅਮਨ ਅਤੇ ਸ਼ਾਂਤੀ ਦੇ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਨੇ 75 ਸਾਲ ਪਹਿਲਾਂ ਤੋਂ ਹੀ ਕਸ਼ਮੀਰ ਵਿੱਚ ਖ਼ੂਨ-ਖ਼ਰਾਬੇ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। 22 ਅਕਤੂਬਰ 1947 ਨੂੰ ਕਸ਼ਮੀਰ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਦੀ ਫੌਜ ਨੇ ਕਬਾਇਲੀ ਹਮਲਾਵਰਾਂ ਨਾਲ ਮਿਲ ਕੇ ਕਸ਼ਮੀਰ 'ਤੇ ਹਮਲਾ ਕੀਤਾ ਸੀ ਅਤੇ ਕਸ਼ਮੀਰ 'ਚ ਭਾਰੀ ਖੂਨ-ਖਰਾਬਾ ਕੀਤਾ ਸੀ। ਭਾਰਤ ਵਿੱਚ ਪਾਕਿਸਤਾਨ ਸਮਰਥਿਤ ਹਿੰਸਾ ਅਤੇ ਅੱਤਵਾਦ ਦੇ ਖ਼ਿਲਾਫ਼ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।
ਕਸ਼ਮੀਰ 'ਤੇ ਪਾਕਿਸਤਾਨ ਦੇ 75 ਸਾਲ ਪੁਰਾਣੇ ਪਾਪ ਦੀ ਗਵਾਹੀ ਪੂਰਾ ਦੇਸ਼ ਦੇ ਰਿਹਾ ਹੈ। 22 ਅਕਤੂਬਰ 1947 ਨੂੰ ਪਾਕਿਸਤਾਨੀ ਫੌਜ ਨੇ ਕਬਾਇਲੀਆਂ ਨਾਲ ਮਿਲ ਕੇ ਕਸ਼ਮੀਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕਸ਼ਮੀਰ ਵਿੱਚ ਕਤਲੇਆਮ ਮਚਾ ਦਿੱਤਾ ਸੀ ਅਤੇ ਭਿਆਨਕ ਲੁੱਟਮਾਰ ਕੀਤੀ ਗਈ ਸੀ। ਔਰਤਾਂ ਨਾਲ ਬਦਸਲੂਕੀ ਕੀਤੀ ਗਈ। ਭਾਰਤ 22 ਅਕਤੂਬਰ ਨੂੰ ਘਾਟੀ ਵਿੱਚ ਪਾਕਿਸਤਾਨ ਦੀ ਹਿੰਸਾ ਅਤੇ ਅੱਤਵਾਦ ਦੀਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਕਾਲੇ ਦਿਵਸ ਵਜੋਂ ਮਨਾ ਰਿਹਾ ਹੈ। ਦੱਸ ਦੇਈਏ ਕਿ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਘਾਟੀ 'ਚ ਸ਼ਾਂਤੀ ਦਾ ਮਾਹੌਲ ਹੈ। ਨਵਾਂ ਕਸ਼ਮੀਰ ਵਿਕਾਸ ਦੇ ਰਸਤੇ 'ਤੇ ਅੱਗੇ ਵਧ ਰਿਹਾ ਹੈ, ਕਸ਼ਮੀਰ 'ਚ ਸ਼ਾਂਤੀ ਦੇ ਸਭ ਤੋਂ ਵੱਡੇ ਦੁਸ਼ਮਣ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋ ਪਾ ਰਹੀਆਂ ਹਨ। ਪਰ ਕਸ਼ਮੀਰ ਨੂੰ ਕਿਸ ਤਰ੍ਹਾਂ ਪਾਕਿਸਤਾਨ ਨੇ ਵਾਰ-ਵਾਰ ਸਾੜਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਭੁਲਾਇਆ ਨਹੀਂ ਜਾ ਸਕਦਾ।


author

Aarti dhillon

Content Editor

Related News