ਆਖ਼ਿਰ ਕਿਉਂ ਹਰ ਵਾਰ ਫਿਲਮਾਂ 'ਚ ਸਿੱਖ ਸਮਾਜ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ : ਪ੍ਰਵਾਸੀ ਸਿੱਖ

Friday, Aug 30, 2024 - 11:39 AM (IST)

ਰੋਮ (ਦਲਵੀਰ ਕੈਂਥ)- ਇਤਿਹਾਸ ਗਵਾਹ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ ਹੱਸਦਿਆਂ-ਹੱਸਦਿਆਂ ਸ਼ਹੀਦੀ ਜਾਮ ਪੀਤੇ, ਜਿਸ ਨੂੰ ਭਾਰਤ ਸਰਕਾਰ ਨੇ ਸਿੱਜਦਾ ਕਰਦਿਆਂ ਸਿੱਖਾਂ ਦਾ ਰੰਗ ਕੇਸਰੀ ਤਿਰੰਗੇ ਵਿੱਚ ਸਭ ਤੋਂ ਉਪੱਰ ਰੱਖਿਆ। ਪਰ ਅਫ਼ਸੋਸ ਸ਼ਹੀਦੀ ਜਾਮਪੀਣ ਵਾਲੀ ਮਹਾਨ ਸਿੱਖ ਧਰਮ ਦੀ ਅਗਵਾਈ ਕਰਨ ਵਾਲੀ ਸਿੱਖ ਕੌਮ ਨੂੰ ਫਿਲਮੀ ਪਰਦੇ 'ਤੇ ਅਕਸਰ ਮਜ਼ਾਕ ਬਣਾਕੇ ਹੀ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਅਕਸ ਹਮੇਸ਼ਾ ਵਿਗਾੜਣ ਦੀ ਕੋਸ਼ਿਸ਼ ਝਲਕਦੀ ਰਹਿੰਦੀ ਹੈ। ਜਿਸ ਦੀਆਂ ਅਣਗਿਣਤ ਉਦਾਹਰਣਾਂ ਹਨ ਤੇ ਹਾਲ ਵਿੱਚ ਇੱਕ ਹੋਰ ਅਜਿਹੀ ਮਹਾਂ ਗੁਸਤਾਖ਼ੀ ਕਰ ਦਿੱਤੀ ਗਈ ਹੈ।

PunjabKesari

ਸਦਾ ਚਰਚਾ ਵਿੱਚ ਰਹਿੰਦੀ ਐਮ.ਪੀ ਤੇ ਅਭਿਨੇਤਰੀ ਕੰਗਨਾ ਰਣੌਤ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿ਼ਲਮ ਐਮਰਜੈਂਸੀ ਨੇ ਜਿਹੜੀ ਕਿ ਸੰਨ 1975-1977 ਦੇ ਐੰਮਰਜੈਸੀ ਦੌਰ ਹਾਲਾਤ ਨੂੰ ਆਵਾਮ ਦੀ ਕਚਿਹਰੀ ਵਿੱਚ ਰੱਖਣ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਭਿਨੇਤਰੀ ਕੰਗਣਾ ਲਈ ਇੱਕ ਚੁਣੌਤੀ ਭਰਪੂਰ ਫਿਲਮ ਹੈ ਜਿਸ ਵਿੱਚ ਕੰਗਣਾ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰੋਲ ਨਿਭਾਇਆ।ਉਂਝ ਕੰਗਣਾ ਦਾ ਕਹਿਣਾ ਹੈ ਇਹ ਫਿਲਮ ਡੈਮੋਕ੍ਰੇਟਿਕ ਇੰਡੀਅਨ ਹਿਸਟਰੀ ਦੇ ਸਭ ਤੋਂ ਕਾਲੇ ਸਮੇਂ ਦੀ ਗਵਾਹੀ ਭਰਦੀ ਹੈ।ਫਿਲਮ ਹਾਲੇ 6 ਸਤੰਬਰ ਨੂੰ ਦੁਨੀਆ ਭਰ'ਚ ਰਿਲੀਜ਼ ਹੋਣ ਜਾ ਰਹੀ ਹੈ ਪਰ 14 ਅਗਸਤ ਤੋਂ ਜਦੋਂ ਦਾ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤਾਂ ਦੁਨੀਆ ਭਰ ਵਿੱਚ ਵੱਸਦੇ ਸਿੱਖ ਸਮਾਜ ਵਿੱਚ ਇਸ ਫਿਲਮ ਨੂੰ ਲੈਕੇ ਬਹੁਤ ਜਿ਼ਆਦਾ ਰੋਹ ਦੇਖਿਆ ਜਾ ਰਿਹਾ ਹੈ

ਪੜ੍ਹੋ ਇਹ ਅਹਿਮ ਖ਼ਬਰ-ਪੁੱਤਰ ਦੀ ਹੱਤਿਆ ਕਰਨ ਵਾਲੀ 'ਔਰਤ' ਨੂੰ ਲੱਭਣ ਲਈ FBI ਨੇ ਰੱਖਿਆ ਇਨਾਮ 

।ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਗੂਆਂ ਨੇ ਇਸ ਫਿਲਮ 'ਤੇ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਇਸ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਦੀਂ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ।ਵਿਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਲੈਕੇ ਪਰਵਾਸੀ ਸਿੱਖਾਂ ਵਿੱਚ ਬਹੁਤ ਜਿ਼ਆਦਾ ਮਲਾਲ ਦੇਖਿਆ ਜਾ ਰਿਹਾ ਹੈ ।ਵਿਦੇਸ਼ਾਂ ਵਿੱਚ ਵੱਸਦੇ ਸਿੱਖ ਸਮਾਜ ਨੇ ਇਸ ਗੱਲ 'ਤੇ ਵੀ ਚਿੰਤਾ ਜਿਤਾਈ ਹੈ ਕਿ ਅਜਿਹੀਆਂ ਫਿਲਮਾਂ ਜਾਣਬੁੱਝ ਕਿ ਸਿੱਖਾਂ ਦੇ ਕਿਰਦਾਰਾਂ ਦਾ ਤੁਖਮ ਨਿਸ਼ਾਨ ਖਤਮ ਕਰਨ ਲਈ ਬਣਾਈਆਂ ਜਾ ਰਹੀਆਂ ਹਨ ਪਰ ਆਖਿ਼ਰ ਕਿਉਂ ...! ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਸਿੱਖਾਂ ਨੂੰ ਕਿਉਂ ਬਣਾ ਰਿਹਾ ਬਾਲੀਵੁੱਡ ਆਪਣੀ ਘਟੀਆ ਰਾਜਨੀਤੀ ਦਾ ਨਿਸ਼ਾਨਾ।ਫਿਲਮਾਂ ਵਿੱਚ ਸਿੱਖਾਂ ਦੇ ਅਕਸ ਨੂੰ ਉਨ੍ਹਾਂ ਦੀ ਬਹਾਦਰੀ ਨੂੰ ਨਾਪਾਕ ਇਰਾਦੇ ਨਾਲ ਪਰਦੇ 'ਤੇ ਦਿਖਾਣਾ ਫਿਲਮੀ ਲੋਕਾਂ ਦਾ ਕੋਈ ਪਹਿਲਾ ਕਾਰਨਾਮਾ ਨਹੀਂ ਪਰ ਹੁਣ ਹੱਦ ਹੋ ਗਈ ਹੈ।ਐਮਰਜੈਂਸੀ ਫਿਲਮ ਵਿੱਚ 20ਵੀਂ ਸਦੀਂ ਦੇ ਮਹਾਨ ਜਰਨੈਲ ਦੇ ਕਿਰਦਾਰ ਨੂੰ ਤਾਰ-ਤਾਰ ਕਰਨ ਦੇ ਮਨੂੰਵਾਦੀ ਇਰਾਦੇ ਨੂੰ ਸਿੱਖ ਕੌਮ ਕਦੀਂ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਨਾਂਹੀ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਹੋਣ ਦਵੇਗੀ।ਇਸ ਫਿਲਮ ਨੂੰ ਜੇਕਰ ਰੋਕਿਆ ਨਾ ਗਿਆ ਤਾਂ ਹਾਕਮ ਧਿਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News