WHO ਦੀ ਚਿਤਾਵਨੀ: ਖੁੱਲ੍ਹੇ ''ਚ ਕੀਟਾਣੂ ਨਾਸ਼ਕ ਛਿੜਕਣਾ ਸਿਹਤ ਲਈ ਖਤਰਨਾਕ

05/17/2020 5:53:43 PM

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਖੁੱਲ੍ਹੇ ਵਿਚ ਕੀਟਣੂ ਨਾਸ਼ਕ (ਡਿਸਇਨਫੈਕਟੈਂਟ) ਛਿੜਕਣ ਨਾਲ ਕੋਰੋਨਾ ਵਾਇਰਸ ਨਹੀਂ ਮਰਦਾ ਹੈ। ਅਜਿਹਾ ਕਰਨਾ ਲੋਕਾਂ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਗਲੀਆਂ ਤੇ ਬਾਜ਼ਾਰਾਂ ਵਿਚ ਡਿਸਇਨਫੈਕਟੈਂਟ ਸਪ੍ਰੇ ਜਾਂ ਫਿਊਮਿਗੇਸ਼ਨ ਕਰਨ ਨਾਲ ਫਾਇਦਾ ਨਹੀਂ ਹੁੰਦਾ ਹੈ ਕਿਉਂਕਿ ਧੂੜ ਤੇ ਗੰਦਗੀ ਦੇ ਕਾਰਣ ਇਹ ਬੇਅਸਰ ਹੋ ਜਾਂਦਾ ਹੈ।

ਸੰਗਠਨ ਨੇ ਕਿਹਾ ਕਿ ਅਜਿਹਾ ਵੀ ਜ਼ਰੂਰੀ ਨਹੀਂ ਕਿ ਸਪ੍ਰੇ ਨਾਲ ਹਰ ਥਾਂ ਨੂੰ ਕੀਟਾਣੂ ਮੁਕਤ ਕੀਤਾ ਜਾ ਸਕੇ ਤੇ ਇਸ ਦਾ ਅਸਰ ਉਨੀਂ ਦੇਰ ਰਹਿ ਸਕੇ ਜਿਨਾਂ ਕਿ ਰੋਗਾਣੂ ਮਾਰਨ ਲਈ ਜ਼ਰੂਰੀ ਹੁੰਦਾ ਹੈ। ਕਿਸੇ ਵਿਅਕਤੀ 'ਤੇ ਸਿੱਧਾ ਸਪ੍ਰੇ ਕਰਨ ਨਾਲ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਸੰਗਠਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ 'ਤੇ ਡਿਸਇਨਫੈਕਟੈਂਟ ਦਾ ਸਪ੍ਰੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਰੀਰਕ ਤੇ ਮਾਨਸਿਕ ਨੁਕਸਾਨ ਹੋ ਸਕਦਾ ਹੈ।

ਉਥੇ ਹੀ ਅਜਿਹਾ ਕਰਨ ਨਾਲ ਇਨਫੈਕਟਿਡ ਵਿਅਕਤੀ ਦੇ ਰਾਹੀਂ ਵਾਇਰਸ ਫੈਲਣ ਦੇ ਖਤਰੇ ਨੂੰ ਵੀ ਘੱਟ ਨਹੀਂ ਕੀਤਾ ਜਾ ਸਕਦਾ। ਕਲੋਰੀਨ ਤੇ ਦੂਜੇ ਜ਼ਹਿਰੀਲੇ ਕੈਮੀਕਲ ਨਾਲ ਲੋਕਾਂ ਨੂੰ ਅੱਖਾਂ ਤੇ ਸਕਿਨ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਾਹ ਲੈਣ ਵਿਚ ਦਿੱਕਤ ਤੇ ਪੇਟ ਸਬੰਧੀ ਬੀਮਾਰੀਆਂ ਹੋਣ ਦਾ ਵੀ ਖਤਰਾ ਹੋ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਨਡੋਰ ਖੇਤਰ ਵਿਚ ਵੀ ਸਪ੍ਰੇ ਤੇ ਫਿਊਮਿਗੇਸ਼ਨ ਸਿੱਧਾ ਨਹੀਂ ਕਰਨਾ ਚਾਹੀਦਾ। ਇਸ ਵਿਚ ਕੱਪੜੇ ਜਾਂ ਵਾਈਪ ਨੂੰ ਗਿੱਲਾ ਕਰਕੇ ਸਫਾਈ ਕਰਨੀ ਚਾਹੀਦੀ ਹੈ। ਕੋਰੋਨਾ ਵਾਇਰਸ ਵੱਖ-ਵੱਖ ਚੀਜ਼ਾਂ ਦੀ ਸਤ੍ਹਾ 'ਤੇ ਹੋ ਸਕਦਾ ਹੈ। ਹਾਲਾਂਕਿ ਇਹ ਕਿਸ ਸਤ੍ਹਾਂ 'ਤੇ ਕਿੰਨੀ ਦੇਰ ਟਿਕਦਾ ਹੈ ਇਸ ਦੀ ਕੋਈ ਸਹੀ ਜਾਣਕਾਰੀ ਨਹੀਂ ਹੈ।


Baljit Singh

Content Editor

Related News