ਕੋਵਿਡ-19: ਦੁਨੀਆ ਭਰ ''ਚ ਮਹਾਮਾਰੀ ਰੋਕਣ ਲਈ 8 ਵੈਕਸੀਨ ਦਾ ਚੱਲ ਰਿਹੈ ਟ੍ਰਾਇਲ

05/17/2020 11:54:49 AM

ਜਿਨੇਵਾ- ਨਾਵਲ ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਦੇ ਸਾਰੇ ਦੇਸ਼ ਸੰਘਰਸ਼ ਕਰ ਰਹੇ ਹਨ। ਵੈਸੇ ਤਾਂ ਦੁਨੀਆ ਦਾ ਹਰ ਦੇਸ਼ ਇਸ ਵਾਇਰਸ ਤੋਂ ਛੁਟਕਾਰਾ ਹਾਸਲ ਕਰਨ ਲਈ ਤੇਜ਼ੀ ਨਾਲ ਰਿਸਰਚ ਕਰ ਰਿਹਾ ਹੈ ਪਰ ਹੁਣ ਤੱਕ ਇਸ ਦੇ ਖਾਤਮੇ ਵਿਚ ਕਿਸੇ ਵੀ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ ਹੈ। ਕੁੱਲ 8 ਵੈਕਸੀਨ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ ਉਥੇ ਹੀ 110 ਵੈਕਸੀਨ ਪੂਰੀ ਦੁਨੀਆ ਵਿਚ ਵਿਕਾਰਸ ਦੇ ਵੱਖ-ਵੱਖ ਪੜਾਵਾਂ ਤੋਂ ਲੰਘ ਰਹੀਆਂ ਹਨ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਹੈ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਮੁਤਾਬਕ ਦੁਨੀਆ ਦੇ ਸਾਰੇ ਦੇਸ਼ ਇਕਜੁੱਟ ਹੋ ਇਨਫੈਕਸ਼ਨ ਦੇ ਖਾਤਮੇ ਦੀ ਤਿਆਰੀ ਕਰ ਰਹੇ ਹਨ। ਅਮਰੀਕਾ, ਚੀਨ ਤੇ ਜਰਮਨੀ ਇਸ ਘਾਤਕ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਵਾਲੀ ਪ੍ਰਕਿਰਿਆ ਦੇ ਵਿਕਾਸ ਦੀ ਅਗਵਾਈ ਕਰ ਰਹੇ ਹਨ। ਮੌਜੂਦਾ ਹਾਲਾਤ ਵਿਚ ਅਮਰੀਕਾ ਤੇ ਚੀਨ ਸਣੇ ਅਨੇਕਾਂ ਦੇਸ਼ਾਂ ਨੇ ਵੈਕਸੀਨ ਤਿਆਰ ਕਰਨ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਚੀਨ ਦੇ ਸਿਹਤ ਅਧਿਕਾਰੀ ਝਾਂਗ ਵੇਨਹੋਂਗ ਨੇ ਕਿਹਾ ਕਿ 2021 ਦੇ ਮਾਰਚ ਵਿਚ ਕੋਰੋਨਾ ਵਾਇਰਸ ਦੇ ਖਾਤਮੇ ਦੇ ਲਈ ਵੈਕਸੀਨ ਬਣਾ ਲਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਵੈਕਸੀਨ ਨੂੰ ਵਿਕਸਿਤ ਕਰਨ ਵਿਚ ਬਹੁਤ ਅਨਿਸ਼ਚਿਤਤਾ ਹੈ। MERS ਤੇ SARS ਸਣੇ ਕੋਰੋਨਾ ਵਾਇਰਸ ਦੇ ਖਾਤਮੇ ਦੇ ਲਈ ਹੁਣ ਤੱਕ ਕੋਈ ਬਿਹਤਰ ਵੈਕਸੀਨ ਦਾ ਵਿਕਾਸ ਨਹੀਂ ਕੀਤਾ ਜਾ ਸਕਿਆ ਹੈ। ਹਾਲਾਂਕਿ ਜੇਕਰ ਇਕ ਵੀ ਵੈਕਸੀਨ ਇਸ ਲਈ ਪ੍ਰਭਾਵੀ ਹੋ ਸਕੀ ਤਾਂ ਉਸ ਦੇ ਮਿਲਣ ਦੀ ਸੰਭਾਵਨਾ ਵੀ ਅਗਲੇ ਸਾਲ ਮਾਰਚ ਤੋਂ ਜੂਨ ਤੱਕ ਮਿਲਣ ਦੀ ਹੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਾਕਸ ਨਿਊਜ਼ ਦੇ ਵਰਚੁਅਲ ਟਾਊਨ ਹਾਲ ਵਿਚ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਸਾਨੂੰ ਵੈਕਸੀਨ ਮਿਲ ਜਾਵੇਗੀ। ਇਸੇ ਤਰ੍ਹਾਂ ਦੁਨੀਆ ਦੇ ਹੋਰ ਵੀ ਕਈ ਦੇਸ਼ਾਂ ਵਲੋਂ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਵੈਕਸੀਨ ਤਿਆਰ ਹੋ ਜਾਵੇਗੀ।

ਮਹਾਮਾਰੀ ਦੀ ਤਬਾਹੀ ਦੁਨੀਆ ਵਿਚ ਜਾਰੀ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 47 ਲੱਖ ਦਾ ਅੰਕੜਾ ਪਾਰ ਕਰ ਗਏ ਹਨ ਤੇ ਮ੍ਰਿਤਕਾਂ ਦੀ ਗਿਣਤੀ ਵੀ 3.1 ਲੱਖ ਟੱਪ ਗਈ ਹੈ। ਇਸ ਤੋਂ ਇਲਾਵਾ 18 ਲੱਖ ਤੋਂ ਵਧੇਰੇ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।


Baljit Singh

Content Editor

Related News