WHO ਦਾ ਯੂ-ਟਰਨ, ਮੰਕੀਪੌਕਸ 30 ਦੇਸ਼ਾਂ ਤੱਕ ਫੈਲਿਆ, ਇਸ ਨੂੰ ਕੰਟਰੋਲ ਕਰਨਾ ਮੁਸ਼ਕਲ

Friday, Jun 03, 2022 - 06:38 PM (IST)

WHO ਦਾ ਯੂ-ਟਰਨ, ਮੰਕੀਪੌਕਸ 30 ਦੇਸ਼ਾਂ ਤੱਕ ਫੈਲਿਆ, ਇਸ ਨੂੰ ਕੰਟਰੋਲ ਕਰਨਾ ਮੁਸ਼ਕਲ

ਲੰਡਨ-ਮੰਕੀਪੌਕਸ ਇਨਫੈਕਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਇਹ ਦਾਅਵਾ ਕਰਨ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਆਪਣਾ ਬਿਆਨ ਤੋਂ ਪਲਟ ਲਿਆ ਹੈ। ਸੰਗਠਨ ਨੇ ਕਿਹਾ ਕਿ ਇਹ ਲਗਭਗ 30 ਦੇਸ਼ਾਂ 'ਚ ਫੈਲ ਗਿਆ ਹੈ ਅਤੇ 550 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਇਹ ਹੁਣ ਕਹਿਣਾ ਮੁਸ਼ਕਲ ਹੈ ਕਿ ਇਸ ਵਾਇਰਸ 'ਤੇ ਕੰਟਰੋਲ ਪਾਇਆ ਜਾ ਸਕਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਹਥਿਆਰ ਦੇਣ 'ਤੇ ਪੱਛਮ ਨੂੰ ਭੁਗਤਣੇ ਪੈਣਗੇ ਨਤੀਜੇ : ਰੂਸ

ਡਬਲਯੂ.ਐੱਚ.ਓ. ਦੇ ਅਧਿਕਾਰੀਆਂ ਨੇ ਪਹਿਲਾ ਕਿਹਾ ਸੀ ਕਿ ਮੰਕੀਪੌਕਸ ਦਾ ਕਹਿਰ 'ਇਕ ਕੰਟਰੋਲ ਯੋਗ ਸਥਿਤੀ ਹੈ' ਅਤੇ ਸਮੂਹਿਕ ਰੂਪ ਨਾਲ ਦੁਨੀਆ ਦੇ ਇਸ ਕਹਿਰ ਨੂੰ ਰੋਕਣ ਦਾ ਇਕ ਮੌਕਾ ਹੈ। ਡਬਲਯੂ.ਐੱਚ.ਓ. ਦੇ ਯਰੂਪ ਦਫ਼ਤਰ ਦੇ ਮੁਖੀ ਡਾ. ਹੈਂਸ ਕਲੂਜ ਨੇ ਕਿਹਾ ਕਿ ਸਾਨੂੰ ਅਜੇ ਤੱਕ ਨਹੀਂ ਪਤਾ ਹੈ ਕਿ ਕੀ ਅਸੀਂ ਇਸ ਦੇ ਫੈਲਾਅ ਨੂੰ ਪੂਰੀ ਤਰ੍ਹਾਂ ਨਾਲ ਰੋਕ ਸਕਾਂਗੇ। ਉਨ੍ਹਾਂ ਕਿਹਾ ਕਿ ਮੰਕੀਪੌਕਸ ਦੇ ਮਾਮਲੇ 'ਚ ਕੋਵਿਡ-ਸ਼ੈਲੀ ਦੀਆਂ ਪਾਬੰਦੀਆਂ ਦੇ ਪੱਧਰ ਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ ਹੈ। ਸਿਹਤ ਅਧਿਕਾਰੀਆਂ ਨੂੰ ਖਤਰੇ ਘੱਟ ਕਰਨ ਲਈ 'ਮਹੱਤਵਪੂਰਨ ਤੇ ਤੁਰੰਤ' ਕਾਰਵਾਈ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੀ ਯਾਦ 'ਚ ਬਣਾਏਗੀ ਮਿਊਜ਼ਿਕ ਅਕੈਡਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News