26 ਸਾਲਾ ਪ੍ਰਸਿੱਧ Influencer ਦੀ ਖ਼ੁਦਕੁਸ਼ੀ ਮਾਮਲੇ ''ਚ ਨਵਾਂ ਮੋੜ, ਮਿਲਿਆ ਸੁਸਾਇਡ ਨੋਟ
Monday, Sep 30, 2024 - 12:00 PM (IST)

ਨਵੀਂ ਦਿੱਲੀ : ਤੁਰਕੀ ਦੀ ਪ੍ਰਸਿੱਧ Influencer ਕੁਬਰਾ ਆਯਕੁਟ ਨੇ ਬੀਤੇ 2 ਦਿਨ ਪਹਿਲਾ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। TikTok ਸਟਾਰ ਦੀ ਮੌਤ ਦੀ ਖਬਰ ਨਾਲ ਪ੍ਰਸ਼ੰਸਕ ਸਦਮੇ ’ਚ ਹਨ। ਦੱਸਿਆ ਜਾ ਰਿਹਾ ਹੈ ਕਿ ਕੁਬਰਾ ਆਯਕੁਟ ਦੀ ਅਪਾਰਟਮੈਂਟ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਆਯਕੁਟ ਦਾ ਸਸਕਾਰ ਉਸ ਦੇ Home Town 'ਚ ਕੀਤਾ ਜਾਵੇਗਾ।
ਪੁਲਸ ਨੂੰ ਮਿਲਿਆ ਸੁਸਾਈਡ ਨੋਟ
ਤੁਰਕੀ ਮੀਡੀਆ ਮੁਤਾਬਿਕ, ਕੁਬਰਾ ਦੀ ਲਾਸ਼ ਇਸਤਾਂਬੁਲ ਦੇ ਸੁਲਤਾਨਬੇਲੀ ਜ਼ਿਲ੍ਹੇ 'ਚ ਮਿਲੀ ਹੈ। ਅਪਾਰਟਮੈਂਟ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋਈ ਹੈ। ਪੁਲਸ ਨੂੰ ਲਾਸ਼ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਨੂੰ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ। ਅਧਿਕਾਰੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ 'ਚ ਜੁਟੇ ਹੋਏ ਹਨ।
ਆਖ਼ਰੀ ਵੀਡੀਓ 'ਚ ਅਪਾਰਟਮੈਂਟ ਦੀ ਸਫ਼ਾਈ ਕਰਦੀ ਆਈ ਸੀ ਨਜ਼ਰ
26 ਸਾਲਾ ਕੁਬਰਾ ਆਯਕੁਟ ਨੂੰ ਸੋਸ਼ਲ ਮੀਡੀਆ 'ਤੇ ਸਾਲ 2023 'ਚ ਵਾਇਰਲ ਵੀਡੀਓ 'ਵੈਡਿੰਗ ਵਿਦਾਊਟ ਏ ਗਰੂਮ' ਕਾਰਨ ਕਾਫ਼ੀ ਪ੍ਰਸਿੱਧੀ ਮਿਲੀ ਸੀ। ਇਸ ਵੀਡੀਓ 'ਚ ਕੁਬਰਾ ਨੇ ਖੁਦ ਨਾਲ ਵਿਆਹ ਕਰਵਾਇਆ ਸੀ। ਕੁਬਰਾ ਨੇ ਕਿਹਾ ਕਿ ਉਸ ਨੂੰ ਕੋਈ ਯੋਗ ਲਾੜਾ ਨਹੀਂ ਮਿਲਿਆ, ਜਿਸ ਕਾਰਨ ਉਸ ਨੂੰ ਖ਼ੁਦ ਨਾਲ ਹੀ ਵਿਆਹ ਕਰਵਾ ਲਿਆ। ਕੁਬਰਾ ਆਪਣੇ ਆਖਰੀ TikTok ਵੀਡੀਓ 'ਚ ਆਪਣੇ ਅਪਾਰਟਮੈਂਟ ਦੀ ਸਫਾਈ ਕਰਦੀ ਦਿਖਾਈ ਦੇ ਰਹੀ ਸੀ।
ਕਿੰਨੀ ਅਮੀਰ ਹੈ ਕੁਬਰਾ
Influencer ਕੁਬਰਾ ਆਯਕੁਟ ਕੋਲ ਪੈਸਾ, ਸੰਪਤੀ ਅਤੇ ਸੁੰਦਰਤਾ ਸੀ। ਉਹ ਆਪਣੇ ਜੀਵਨ ਤੋਂ ਖ਼ੁਸ਼ ਸੀ ਪਰ ਉਸ ਕੋਲ ਕੁੱਲ ਕਿੰਨੀ ਸੰਪਤੀ ਸੀ, ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਕੁਬਰਾ ਦੇ ਟਿੱਕ ਟੌਕ 'ਤੇ 1 ਮਿਲੀਅਨ ਅਤੇ ਇੰਸਟਾਗ੍ਰਾਮ 'ਤੇ 225,00,000 ਫਾਲੋਅਰਸ ਹਨ। ਉਹ ਆਪਣੀਆਂ ਪੋਸਟਾਂ ਤੇ ਵੀਡੀਓਜ਼ ਤੋਂ ਮੋਟੀ ਕਮਾਈ ਕਰਦੀ ਸੀ।