WHO ਨੇ ਹਾਈਡ੍ਰੋਕਸੀਕਲੋਰੋਕਵਿਨ ''ਤੇ ਪਰੀਖਣ ਕੀਤਾ ਬੰਦ

Sunday, Jul 05, 2020 - 06:18 PM (IST)

WHO ਨੇ ਹਾਈਡ੍ਰੋਕਸੀਕਲੋਰੋਕਵਿਨ ''ਤੇ ਪਰੀਖਣ ਕੀਤਾ ਬੰਦ

ਬਰਲਿਨ (ਭਾਸ਼ਾ): ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਉਹ ਹਸਪਤਾਲ ਵਿਚ ਭਰਤੀ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਮਲੇਰੀਆ ਦੇ ਇਲਾਜ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਦੇ ਪ੍ਰਭਾਵੀ ਹੋਣ ਜਾਂ ਨਾ ਹੋਣ ਦੇ ਸੰਬੰਧ ਵਿਚ ਚੱਲ ਰਹੇ ਪਰੀਖਣ ਬੰਦ ਕਰ ਰਿਹਾ ਹੈ। ਡਬਲਊ.ਐੱਚ.ਓ. ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਪਰੀਖਣ ਦੀ ਨਿਗਰਾਨੀ ਕਰ ਰਹੀ ਕਮੇਟੀ ਦੀ ਹਾਈਡ੍ਰੋਕਸੀਕਲੋਰੋਕਵਿਨ ਅਤੇ ਐੱਚ.ਆਈ.ਵੀ./ਏਡਜ਼ ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਲੋਪਿਨਾਵਿਰ/ਰਿਟੋਨਾਵਿਰ ਦੇ ਪਰੀਖਣ ਨੂੰ ਰੋਕ ਦੇਣ ਦੀ ਸਿਫਾਰਿਸ਼ ਸਵੀਕਾਰ ਕਰ ਲਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਚੀਨ 'ਤੇ ਵਿੰਨ੍ਹਿਆ ਨਿਸ਼ਾਨਾ

ਸੰਗਠਨ ਨੇ ਕਿਹਾ ਕਿ ਅੰਤਰਿਮ ਨਤੀਜੇ ਦਰਸਾਉਂਦੇ ਹਨ ਕਿ ਹਾਈਡ੍ਰੋਕਸੀਕਲੋਰੋਕਵਿਨ ਅਤੇ ਲੋਪਿਨਾਵਿਰ/ਰਿਟੋਨਾਵਿਰ ਦੇ ਵਰਤੋਂ ਨਾਲ ਹਸਪਤਾਲ ਵਿਚ ਭਰਤੀ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਦਰ ਵਿਚ ਕੋਈ ਕਮੀ ਨਹੀਂ ਆਈ ਜਾਂ ਮਾਮੂਲੀ ਕਮੀ ਆਈ। ਉਸ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਜਿਹੜੇ ਮਰੀਜ਼ਾਂ ਨੂੰ ਇਹ ਦਵਾਈਆਂ ਦਿੱਤੀਆਂ ਗਈਆਂ, ਉਹਨਾਂ ਦੀ ਮੌਤ ਦਰ ਵਧਣ ਦਾ ਵੀ ਕੋਈ ਠੋਸ ਸਬੂਤ ਨਹੀਂ ਹੈ ਉੱਥੇ ਇਸ ਨਾਲ ਜੁੜੇ ਪਰੀਖਣ ਦੇ ਕਲੀਨਿਕਲ ਲੈਬੋਰਟਰੀ ਨਤੀਜਿਆਂ ਵਿਚ ਇਸ ਨਾਲ ਜੁੜੇ ਸੁਰੱਖਿਆ ਸੰਬੰਧੀ ਕੁਝ ਸੰਕੇਤ ਮਿਲੇ ਹਨ। ਡਬਲਊ.ਐੱਚ.ਓ. ਨੇ ਕਿਹਾ ਕਿ ਇਹ ਫੈਸਲਾ ਉਹਨਾਂ ਮਰੀਜ਼ਾਂ 'ਤੇ ਸੰਭਾਵਿਤ ਪਰੀਖਣ ਨੂੰ ਪ੍ਰਭਾਵਿਤ ਨਹੀਂ ਕਰੇਗਾ ਜੋ ਹਸਪਤਾਲ ਵਿਚ ਭਰਤੀ ਨਹੀਂ ਹਨ ਜਾਂ ਕੋਰੋਨਾਵਾਇਰਸ ਦੇ ਸੰਪਰਕ ਵਿਚ ਆਉਣ ਦੇ ਖਦਸ਼ੇ ਤੋਂ ਪਹਿਲਾਂ ਜਾਂ ਉਸ ਦੇ ਕੁਝ ਹੀ ਦੇਰ ਬਾਅਦ ਦਵਾਈ ਲੈ ਰਹੇ ਹਨ।


author

Vandana

Content Editor

Related News