WHO ਐਕਸਪਰਟ ਦਾ ਦਾਅਵਾ, ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਵਾਇਰਸ ਵੈਰੀਐਂਟ ਭਾਰਤ ''ਚ ਵਧਾ ਰਿਹਾ ਮਹਾਮਾਰੀ
Sunday, May 09, 2021 - 07:39 PM (IST)
ਜੇਨੇਵਾ-ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਸੌਮਿਆ ਸਵਾਮਿਨਾਥਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 'ਚ ਫੈਲ ਰਿਹਾ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਵਧੇਰੇ ਖਤਰਨਾਕ ਹੈ ਅਤੇ ਹੋ ਸਕਦਾ ਹੈ ਕਿ ਵੈਕਸੀਨ ਤੋਂ ਬਚ ਨਿਕਲ ਰਿਹਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਣ ਦੇਸ਼ 'ਚ ਮਹਾਮਾਰੀ ਨੇ ਇੰਨਾਂ ਖਤਰਨਾਕ ਰੂਪ ਲਿਆ ਹੈ। ਡਾ. ਸੌਮਿਆ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ 'ਚ ਜੋ ਅੱਜ ਦਿਖ ਰਿਹਾ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਇਹ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ।
ਅਜੇ ਚਿੰਤਾਜਨਕ ਨਹੀਂ ਹੈ ਵੈਰੀਐਂਟ
ਭਾਰਤ 'ਚ ਫੈਲ ਰਿਹਾ ਵੈਰੀਐਂਟ B.1.617 ਪਿਛਲੇ ਅਕਤੂਬਰ 'ਚ ਪਹਿਲੀ ਵਾਰ ਡਿਟੈਕਟ ਕੀਤਾ ਗਿਆ ਸੀ। ਡਾ. ਸੌਮਿਆ ਮੁਤਾਬਕ ਮਹਾਮਾਰੀ ਦੇ ਫੈਲਣ ਦਾ ਕਾਰਣ ਇਹ ਵੈਰੀਐਂਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਤੇਜ਼ ਕਰਨ 'ਚ ਬਹੁਤ ਸਾਰੇ ਫੈਕਟਰ ਰਹੇ ਜਿਸ 'ਚ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਇਕ ਸੀ। B.1.617 ਨੂੰ ਹਾਲ ਹੀ 'ਚ WHO ਨੇ 'ਵੈਰੀਐਂਟ ਆਫ ਇੰਸਰੇਸਟ' ਕਰਾਰ ਦਿੱਤਾ ਹੈ। ਹਾਲਾਂਕਿ, ਇਸ ਨੂੰ ਚਿੰਤਾਜਨਕ ਵੈਰੀਐਂਟ ਨਹੀਂ ਦੱਸਿਆ ਗਿਆ। ਉੇਥੇ, ਸਾਵਮਿਨਾਥਨ ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਵੈਰੀਐਂਟ ਹੈ ਕਿਉਂਕਿ ਇਸ 'ਚ ਮਿਊਟੇਸ਼ਨ ਨਾਲ ਟ੍ਰਾਂਸਮਿਸ਼ਨ ਤੇਜ਼ ਹੋਇਆ ਹੈ ਅਤੇ ਸ਼ਾਇਦ ਵੈਕਸੀਨ ਨਾਲ ਪੈਦਾ ਹੋਈ ਐਂਟੀਬਾਡੀ ਨੂੰ ਬੇਅਸਰ ਵੀ ਕਰ ਸਕਦਾ ਹੈ।