ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

Friday, Jun 24, 2022 - 09:54 AM (IST)

ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

ਲੰਡਨ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਬੀਤੇ ਦਿਨ ਆਪਣੀ ਐਮਰਜੈਂਸੀ ਕਮੇਟੀ ਦੀ ਬੈਠਕ ਸੱਦੀ ਸੀ ਤਾਂ ਕਿ ਇਹ ਵਿਚਾਰ ਕੀਤਾ ਜਾ ਸਕੇ ਕਿ ਕੀ ਮੰਕੀਪਾਕਸ ਦੇ ਵਧਦੇ ਪ੍ਰਕੋਪ ਨੂੰ ਵਿਸ਼ਵਵਿਆਪੀ ਐਮਰਜੈਂਸੀ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਪੱਛਮ ਵਿਚ ਬੀਮਾਰੀ ਫੈਲਣ ਦੇ ਬਾਅਦ ਹੀ ਡਬਲਯੂ.ਐੱਚ.ਓ. ਨੇ ਕਾਰਵਾਈ ਕਰਨ ਦਾ ਮੰਨ ਬਣਾਇਆ ਹੈ। ਮੰਕੀਪਾਕਸ ਨੂੰ ਵਿਸ਼ਵਵਿਆਪੀ ਐਮਰਜੈਂਸੀ ਘੋਸ਼ਿਤ ਕਰਨ ਦਾ ਮਤਲਬ ਹੋਵੇਗਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਇਸ ਪ੍ਰਕੋਪ ਨੂੰ ਇਕ 'ਅਸਾਧਾਰਨ ਘਟਨਾ' ਮੰਨਦੀ ਹੈ ਅਤੇ ਇਸ ਬੀਮਾਰੀ ਦੇ ਹੋਰ ਵੀ ਜ਼ਿਆਦਾ ਸਰਹੱਦਾਂ ਵਿਚ ਫੈਲਣ ਦਾ ਖ਼ਤਰਾ ਹੈ। ਇਹ ਕੋਵਿਡ-19 ਮਹਾਮਾਰੀ ਅਤੇ ਪੋਲੀਓ ਦੇ ਖ਼ਾਤਮੇ ਲਈ ਜਾਰੀ ਕੋਸ਼ਿਸ਼ਾਂ ਦੀ ਤਰ੍ਹਾਂ ਹੀ ਮੰਕੀਪਾਕਸ ਨੂੰ ਲੈ ਕੇ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਬ੍ਰਿਟੇਨ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ 'ਚ ਡੁੱਬਣ ਕਾਰਨ ਮੌਤ

ਪਿਛਲੇ ਹਫ਼ਤੇ ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਗੇਬ੍ਰੇਅਸਸ ਨੇ ਕਿਹਾ ਸੀ ਕਿ ਹਾਲ ਹੀ ਵਿਚ 40 ਤੋਂ ਜ਼ਿਆਦਾ ਦੇਸ਼ਾਂ, ਜ਼ਿਆਦਾਤਰ ਯੂਰਪ ਵਿਚ ਸਾਹਮਣੇ ਆਈ ਬੀਮਾਰੀ ਮੰਕੀਪਾਕਸ 'ਅਸਾਧਾਰਨ ਅਤੇ ਚਿੰਤਾਜਨਕ' ਹੈ। ਮੰਕੀਪਾਕਸ ਨਾਲ ਮੱਧ ਅਤੇ ਪੱਛਮੀ ਅਫਰੀਕਾ ਵਿਚ ਦਹਾਕਿਆਂ ਤੋਂ ਲੋਕ ਬੀਮਾਰ ਹੁੰਦੇ ਰਹੇ ਹਨ, ਜਿੱਥੇ ਬੀਮਾਰੀ ਦੇ ਇਕ ਵੇਰੀਐਂਟ ਨਾਲ 10 ਫ਼ੀਸਦੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਅਫਰੀਕਾ ਤੋਂ ਬਾਹਰ ਇਸ ਬੀਮਾਰੀ ਨਾਲ ਹੁਣ ਤੱਕ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ। ਨਾਈਜੀਰੀਆ ਦੇ ਵਾਇਰੋਲੋਜਿਸਟ ਓਏਵਾਲੇ ਤੋਮੋਰੀ ਨੇ ਕਿਹਾ, 'ਜੇਕਰ ਡਬਲਯੂ.ਐੱਚ.ਓ. ਸੱਚਮੁੱਚ ਮੰਕੀਪਾਕਸ ਫੈਲਣ ਦੇ ਬਾਰੇ ਵਿਚ ਚਿੰਤਤ ਸੀ ਤਾਂ ਉਹ ਆਪਣੀ ਐਮਰਜੈਂਸੀ ਕਮੇਟੀ ਦੀ ਬੈਠਕ ਕਈ ਸਾਲ ਪਹਿਲਾਂ ਬੁਲਾ ਸਕਦਾ ਸੀ, ਜਦੋਂ ਇਹ ਬੀਮਾਰੀ 2017 ਵਿਚ ਨਾਈਜੀਰੀਆ ਵਿਚ ਫਿਰ ਤੋਂ ਸ਼ੁਰੂ ਹੋਈ ਸੀ ਅਤੇ ਕਿਸੇ ਨੂੰ ਨਹੀਂ ਪਤਾ ਕਿ ਸਾਡੇ ਇਥੇ ਅਚਾਨਕ ਸੈਂਕੜੇ ਮਾਮਲੇ ਕਿਵੇਂ ਆ ਗਏ।'

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿੱਸਿਆਂ 'ਚ ਦੱਬਣ ਕਾਰਨ ਹੋਈ ਮੌਤ

ਉਨ੍ਹਾਂ ਕਿਹਾ ਕਿ ਡਬਲਯੂ.ਐੱਚ.ਓ. ਨੇ ਆਪਣੇ ਮਾਹਰਾਂ ਨੂੰ ਉਦੋਂ ਹੀ ਬੁਲਾਇਆ ਹੈ ਜਦੋਂ ਇਹ ਬਿਮਾਰੀ ਗੋਰੇ ਲੋਕਾਂ ਦੇ ਦੇਸ਼ਾਂ ਵਿੱਚ ਵੀ ਸਾਹਮਣੇ ਆਈ ਹੈ। ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਹੁਣ ਤੱਕ 42 ਦੇਸ਼ਾਂ ਵਿੱਚ ਮੰਕੀਪਾਕਸ ਦੇ 3,300 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿੱਥੇ ਸੰਬੰਧਿਤ ਵਾਇਰਸ ਆਮ ਤੌਰ 'ਤੇ ਨਹੀਂ ਦੇਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ 80 ਫ਼ੀਸਦੀ ਤੋਂ ਵੱਧ ਮਾਮਲੇ ਯੂਰਪ ਵਿੱਚ ਹਨ। ਇਸ ਦੌਰਾਨ, ਅਫਰੀਕਾ ਵਿੱਚ ਇਸ ਸਾਲ 1,400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 62 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News