ਡਬਲਿਊ. ਐੱਚ. ਓ. ਕੋਰੋਨਾ ਵਾਇਰਸ ਸਬੰਧੀ ਪ੍ਰਬੰਧ ਦੇਖਣ ਲਈ ਬਣਾਵੇਗੀ ਕਮੇਟੀ

Thursday, Jul 09, 2020 - 09:07 PM (IST)

ਡਬਲਿਊ. ਐੱਚ. ਓ. ਕੋਰੋਨਾ ਵਾਇਰਸ ਸਬੰਧੀ ਪ੍ਰਬੰਧ ਦੇਖਣ ਲਈ ਬਣਾਵੇਗੀ ਕਮੇਟੀ

ਜੇਨੇਵਾ- ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਅਫਰੀਕੀ ਦੇਸ਼ ਲਾਈਬੇਰੀਆ ਦੀ ਸਾਬਕਾ ਰਾਸ਼ਟਰਪਤੀ ਏਲੇਨ ਜਾਨਸਨ ਸਰਲੀਫ ਅਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੇਲੇਨ ਕਲਾਰਕ ਇਕ ਕਮੇਟੀ ਦੀ ਅਗਵਾਈ ਕਰਨਗੇ ਜੋ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਵਿਸ਼ਵ ਕਾਰਵਾਈ ਦਾ ਈਮਾਨਦਾਰੀ ਨਾਲ ਮੁਲਾਂਕਣ ਕਰੇਗੀ।

ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਟੇਡਰੋਸ ਅਧਾਨੋਮ ਗੈਬਰੇਏਸਸ ਨੇ ਮਹਾਮਾਰੀ ਤੋਂ ਨਜਿੱਠਣ ਦੀ ਤਿਆਰੀ ਅਤੇ ਉਠਾਏ ਗਏ ਕਦਮਾਂ ਨੂੰ ਲੈ ਕੇ ਗਠਿਤ ਸੁਤੰਤਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦ ਅਮਕੀਕਾ ਨੇ ਦੋਸ਼ ਲਾਇਆ ਹੈ ਕਿ ਸੰਗਠਨ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਲਈ ਅਸਫਲ ਰਿਹਾ ਹੈ ਅਤੇ ਉਹ ਸੰਗਠਨ ਤੋਂ ਵੱਖਰਾ ਹੋ ਚੁੱਕਾ ਹੈ। ਗੈਬਰੇਏਸਸ ਨੇ ਕਿਹਾ ਕਿ ਦੋਵੇਂ ਨੇਤਾ ਇਸ ਦੀ ਜਾਂਚ ਕਰਕੇ ਇਸ ਸਬੰਧੀ ਜਾਣਕਾਰੀ ਦੇਣਗੇ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀ ਆਫਤ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਨੂੰ ਲੈ ਕੇ ਸਾਡਾ ਮਾਰਗਦਰਸ਼ਨ ਕਰਨਗੇ। 

ਡਬਲਿਊ. ਐੱਚ. ਓ. ਮੁਖੀ ਨੇ ਮਹਾਮਾਰੀ ਖਿਲਾਫ ਫਿਰ ਤੋਂ ਇਕਜੁੱਟਤਾ ਦੀ ਅਪੀਲ ਕੀਤੀ ਹੈ ਅਤੇ ਅਗਵਾਈ ਦੀ ਕਮੀ ਦੀ ਗੱਲ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦਾ ਆਯੋਜਨ ਆਮ ਤੌਰ 'ਤੇ ਮਈ ਵਿਚ ਹੁੰਦਾ ਹੈ ਪਰ ਇਸ ਸਾਲ ਮਹਾਮਾਰੀ ਕਾਰਨ ਇਸ ਨੂੰ ਛੋਟਾ ਕਰ ਦਿੱਤਾ ਗਿਆ ਅਤੇ ਆਨਲਾਈਨ ਤਰੀਕੇ ਨਾਲ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋਰ ਚੁਣੌਤੀਆਂ ਲਈ ਸਾਨੂੰ ਹੋਰ ਤਿਆਰ ਹੋਣਾ ਪਵੇਗਾ। 


author

Lalita Mam

Content Editor

Related News