WHO ਨੇ ਚੀਨ ਦੇ ਦੋਵਾਂ ਕੋਰੋਨਾ ਟੀਕਿਆਂ ਨੂੰ ਦੱਸਿਆ ਪ੍ਰਭਾਵਸ਼ਾਲੀ

Thursday, Apr 01, 2021 - 10:33 AM (IST)

ਜੇਨੇਵਾ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਮਾਹਰ ਕਮੇਟੀ ਮੁਤਾਬਕ ਚੀਨ ਦੀ ਦਵਾਈ ਕੰਪਨੀ ਸਿਨੋਫਾਰਮ ਅਤੇ ਸਿਨੋਵਾਕ ਦੀ ਕੋਰੋਨਾ ਵੈਕਸੀਨ ਡਬਲਯੂ.ਐਚ.ਓ. ਦੇ ਤੈਅ ਮਾਨਕਾਂ ਮੁਤਾਬਕ ਕਾਰਗਰ ਪਾਈ ਗਈ ਹੈ।

ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

ਡਬਲਯੂ.ਐਚ.ਓ. ਦੇ ਰਣਨੀਤਕ ਸਲਾਹਕਾਰ ਸਮੂਹ ਦੇ ਪ੍ਰਮੁਖ ਅਲੇਜੈਂਡਰੋ ਕ੍ਰਾਵੀਯੋਟੋ ਨੇ ਕਿਹਾ ਕਿ ਦੋਵਾਂ ਟੀਕਿਆਂ ਦੇ ਕਲੀਨਿਕਲ ਪ੍ਰੀਖਣਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਤੈਅ ਮਾਪਦੰਡਾਂ ਮੁਤਾਬਕ ਪ੍ਰਭਾਵਸ਼ਾਲੀ ਹਨ। ਸ਼੍ਰੀ ਕ੍ਰਾਵੀਯੋਟੋ ਨੇ ਕਿਹਾ ਕਿ ਦੋਵਾਂ ਟੀਕਿਆਂ ਦੇ ਬਜ਼ੁਰਗ ਲੋਕਾਂ ’ਤੇ ਕੀਤੇ ਗਏ ਪ੍ਰੀਖਣਾਂ ਦੇ ਅੰਕੜੇ ਅਜੇ ਉਪਲੱਬਧ ਨਹੀਂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਟੀਕਿਆਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਲੈ ਕੇ ਵਧੇਰੇ ਅਧਿਐਨ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ

ਦੱਸ ਦੇਈਏ ਕਿ ਕੋਵਿਡ-19 ਦੀ ਉਤਪਤੀ ਦਾ ਪਤਾ ਲਗਾਉਣ ਲਈ ਚੀਨ ਦਾ ਦੌਰਾ ਕਰਨ ਵਾਲੀ ਵਿਸ਼ਵ ਸਿਹਤ ਸੰਗਠਨ ਦੀ ਟੀਮ ਦੀ ਜਾਂਚ ਰਿਪੋਰਟ ਬੀਤੇ ਦਿਨੀਂ ਲੀਕ ਹੋ ਗਈ ਸੀ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਚਮਗਾਦੜ ਤੋਂ ਹੋਰ ਜਾਨਵਰਾਂ ਜ਼ਰੀਏ ਮਨੁੱਖਾਂ ਵਿਚ ਫ਼ੈਲਣ ਦਾ ਜ਼ਿਆਦਾ ਖ਼ਦਸ਼ਾ ਹੈ। ਪ੍ਰਯੋਗਸ਼ਾਲਾ ਤੋਂ ਵਾਇਰਸ ਫੈਲਣ ਦਾ ਖ਼ਦਸ਼ਾ ਬਹੁਤ ਘੱਟ ਹੈ। ਸਮਾਚਾਰ ਏਜੰਸੀ ਏ.ਪੀ. ਨੇ ਡਬਲਯੂ.ਐਚ.ਓ. ਦੀ ਮਸੌਦਾ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਭਾਰਤ ਦੇ ਵਿਦੇਸ਼ੀ ਨਾਗਰਿਕਾਂ ਲਈ ਵੱਡੀ ਖ਼ਬਰ, ਹੁਣ ਯਾਤਰਾ ਦੌਰਾਨ ਨਾਲ ਨਹੀਂ ਰੱਖਣਾ ਪਏਗਾ ਪੁਰਾਣਾ ਪਾਸਪੋਰਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News