WHO ਮੁਖੀ ਨੇ ਓਮੀਕ੍ਰੋਨ, ਡੈਲਟਾ ਦੇ ਮਿਲਣ ਨਾਲ ਇਨਫੈਕਸ਼ਨ ਦੇ ਮਾਮਲਿਆਂ ''ਚ ''ਸੁਨਾਮੀ'' ਆਉਣ ਦਾ ਜਤਾਇਆ ਖ਼ਦਸ਼ਾ

Thursday, Dec 30, 2021 - 01:50 AM (IST)

WHO ਮੁਖੀ ਨੇ ਓਮੀਕ੍ਰੋਨ, ਡੈਲਟਾ ਦੇ ਮਿਲਣ ਨਾਲ ਇਨਫੈਕਸ਼ਨ ਦੇ ਮਾਮਲਿਆਂ ''ਚ ''ਸੁਨਾਮੀ'' ਆਉਣ ਦਾ ਜਤਾਇਆ ਖ਼ਦਸ਼ਾ

ਬਰਲਿਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਵਿਡ-19 ਦੇ ਓਮੀਕ੍ਰੋਨ ਅਤੇ ਡੈਲਟਾ ਵੇਰੀਐਂਟ ਦੇ ਮਿਲਣ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ 'ਸੁਨਾਮੀ' ਆਉਣ ਦੇ ਖ਼ਦਸ਼ੇ ਨੂੰ ਲੈ ਕੇ ਚਿੰਤਤ ਹੈ ਪਰ ਉਮੀਦ ਜਤਾਈ ਕਿ ਦੁਨੀਆ ਅਗਲੇ ਸਾਲ 'ਚ ਇਸ ਮਹਾਮਾਰੀ ਨੂੰ ਪਛਾੜ ਦੇਵੇਗੀ।

ਇਹ ਵੀ ਪੜ੍ਹੋ : ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ

ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਸਾਹਮਣੇ ਆਉਣ ਦੇ ਲਗਭਗ ਦੋ ਸਾਲ ਬਾਅਦ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਚੋਟੀ ਦੇ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਵਾਇਰਸ ਦੇ ਸਭ ਤੋਂ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਹਲਕੇ ਲੱਛਣ ਵਾਲਾ ਇਨਫੈਕਸ਼ਨ ਹੋਣ ਵੱਲ ਇਸ਼ਾਰਾ ਕਰਨ ਵਾਲੇ ਸ਼ੁਰੂਆਤੀ ਅੰਕੜਿਆਂ ਨੂੰ ਪੂਰੀ ਤਰ੍ਹਾਂ ਮੰਨ ਲੈਣਾ ਅਜੇ ਜਲਦਬਾਜ਼ੀ ਹੋਵੇਗੀ। ਦੱਖਣੀ ਅਫਰੀਕਾ 'ਚ ਪਿਛਲੇ ਮਹੀਨੇ ਸਭ ਤੋਂ ਪਹਿਲਾਂ ਸਾਹਮਣੇ ਆਏ ਵਾਇਰਸ ਦੇ ਇਸ ਵੇਰੀਐਂਟ ਦਾ ਇਨਫੈਕਸ਼ਨ ਅਮਰੀਕਾ ਅਤੇ ਯੂਰਪ ਦੇ ਹਿੱਸਿਆਂ 'ਚ ਫੈਲਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : Year Ender 2021 : 5G ਨੈੱਟਵਰਕ ਨਾ ਹੋਣ ਦੇ ਬਾਵਜੂਦ ਵੀ ਇਸ ਸਾਲ ਭਾਰਤ 'ਚ ਲਾਂਚ ਹੋਏ ਇਹ 5G ਸਮਾਰਟਫੋਨਸ

ਡਬਲਯੂ.ਐੱਚ.ਓ. ਦੇ 194 ਮੈਂਬਰ ਦੇਸ਼ਾਂ 'ਚੋਂ 92 ਦੇਸ਼ ਇਸ ਸਾਲ ਦੇ ਆਖਿਰ ਤੱਕ ਆਪਣੀ 40 ਫੀਸਦੀ ਆਬਾਦੀ ਦਾ ਟੀਕਾਕਰਨ ਕਰਵਾਉਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਪਾਏ ਹਨ ਜਿਸ ਤੋਂ ਬਾਅਦ ਇਸ ਦੇ ਡਾਇਰੈਕਟਰ-ਜਨਰਲ ਟੇਡਰੋਸ ਨੇ ਸਾਰਿਆਂ ਨੂੰ ਨਵੇਂ ਸਾਲ 'ਤੇ ਇਹ ਸੰਕਲਪ ਲੈਣ ਦੀ ਅਪੀਲ ਕੀਤੀ ਕਿ ਜੁਲਾਈ ਦੀ ਸ਼ੁਰੂਆਤ ਤੱਕ ਦੇਸ਼ਾਂ ਦੀ 70 ਫੀਸਦੀ ਆਬਾਦੀ ਦੇ ਟੀਕਾਕਰਨ ਦੀ ਮੁਹਿੰਮ ਦਾ ਸਮਰਥਨ ਕਰਨ। ਡਬਲਯੂ.ਐੱਚ.ਓ. ਦੇ ਅੰਕੜਿਆਂ ਮੁਤਾਬਕ ਦੁਨੀਆਭਰ 'ਚ ਪਿਛਲੇ ਹਫ਼ਤੇ ਸਾਹਮਣੇ ਆਏ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਉਸ ਤੋਂ ਪਹਿਲਾਂ ਦੇ ਹਫ਼ਤੇ ਦੀ ਤੁਲਨਾ 'ਚ 11 ਫੀਸਦੀ ਜ਼ਿਆਦਾ ਹੋ ਗਈ ਅਤੇ ਅਮਰੀਕਾ ਮਹਾਂਦੀਪੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : ਅਸੀਂ ਸਾਰੇ ਮਿਲਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾਵਾਂਗੇ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ: ਕੇਜਰੀਵਾਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News