ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ''ਤੇ ਖੁਸ਼ੀ ਹੋਈ : WHO ਮੁੱਖੀ

Wednesday, Nov 03, 2021 - 09:07 PM (IST)

ਸੰਯੁਕਤ ਰਾਸ਼ਟਰ/ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ-ਜਨਰਲ ਡਾ. ਟੇਡ੍ਰੋਸ ਘੇਬ੍ਰੇਯੇਸਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਹ ਦੇਖ ਕੇ ਖੁਸ਼ ਹਨ ਕਿ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਸੂਚੀਬੱਧ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਕੋਲ ਜਿੰਨੇ ਜ਼ਿਆਦਾ ਉਤਪਾਦ ਹੋਣਗੇ, ਉਨ੍ਹਾਂ ਹੀ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕੀ ਏਅਰਲਾਈਨਜ਼ ਨੇ ਰੱਦ ਕੀਤੀਆਂ ਸੈਂਕੜੇ ਉਡਾਣਾਂ

ਡਬਲਯੂ.ਐੱਚ.ਓ. ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਨੂੰ 'ਐਮਰਜੈਂਸੀ ਵਰਤੋਂ ਲਈ ਸੂਚੀਬੱਧ' (ਈ.ਯੂ.ਐੱਲ.) ਦਾ ਦਰਜਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਡਬਲਯੂ.ਐੱਚ.ਓ. ਦੇ ਤਕਨੀਕੀ ਸਲਾਹਕਾਰ ਸਮੂਹ ਨੇ ਇਸ ਦੀ ਸਿਫਾਰਿਸ਼ ਕੀਤੀ ਸੀ। ਗੇਬ੍ਰੇਯੇਸਸ ਨੇ ਟਵੀਟ ਕੀਤਾ ਕਿ ਇਕ ਹੋਰ ਟੀਕੇ ਕੋਵੈਕਸੀਨ ਨੂੰ ਡਬਲਯੂ.ਐੱਚ.ਓ. ਐਮਰਜੈਂਸੀ ਵਰਤੋਂ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਨੂੰ ਦੇਖ ਕੇ ਖੁਸ਼ੀ ਹੋਈ।

ਇਹ ਵੀ ਪੜ੍ਹੋ : ਜਲਵਾਯੂ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਭਾਰਤ ਰਵਾਨਾ ਹੋਏ PM ਮੋਦੀ

ਕੋਵਿਡ-19 ਨਾਲ ਲੜਾਈ 'ਚ ਜਿੰਨੇ ਜ਼ਿਆਦਾ ਉਤਪਾਦ ਉਪਲੱਬਧ ਹੋਣਗੇ, ਉਨਾਂ ਹੀ ਬਿਹਤਰ ਹੋਵੇਗਾ। ਹਾਲਾਂਕਿ, ਸਾਨੂੰ ਟੀਕੇ ਸਮਾਨਤਾ ਅਤੇ ਕਮਜ਼ੋਰ ਸਮੂਹਾਂ ਤੱਕ ਇਸ ਦੀ ਪਹੁੰਚ ਦੀ ਪਹਿਲ ਨੂੰ ਲੈ ਕੇ ਦਬਾਅ ਬਣਾਏ ਰੱਖਣਾ ਹੈ ਜੋ ਕਿ ਹੁਣ ਤੱਕ ਟੀਕੇ ਦੀ ਪਹਿਲੀ ਖੁਰਾਕ ਵੀ ਪ੍ਰਾਪਤ ਨਹੀਂ ਕਰ ਪਾਏ ਹਨ। ਇਸ ਦਰਮਿਆਨ ਜੇਨੇਵਾ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਇੰਦਰਮਣੀ ਪਾਂਡੇ ਨੇ ਵੀ ਡਬਲਯੂ.ਐੱਚ.ਓ. ਦੇ ਫੈਸਲੇ ਦੀ ਸਹਾਰਨਾ ਕੀਤੀ ਅਤੇ ਡਾ. ਟੇਡ੍ਰੋਸ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਕੈਲੀਫੋਰਨੀਆ ਨਿਵਾਸੀ 'ਤੇ ਲੱਗਾ ਫਲਾਈਟ ਅਟੈਂਡੈਂਟ 'ਤੇ ਹਮਲਾ ਕਰਨ ਦਾ ਦੋਸ਼

ਪਾਂਡੇ ਨੇ ਟਵੀਟ ਕੀਤਾ ਅਸੀਂ ਕੋਵੈਕਸੀਨ ਨੂੰ ਈ.ਯੂ.ਐੱਲ. ਮਨਜ਼ੂਰੀ ਦਿੱਤੇ ਜਾਣ 'ਚ ਡਬਲਯੂ.ਐੱਚ.ਓ. ਦਾ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਤੇ ਉਨ੍ਹਾਂ ਦੀ ਟੀਮ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ। ਇਹ ਕਦਮ ਜਲਦ ਟੀਕਾਕਰਨ ਅਤੇ ਟੀਕਾ ਸਮਾਨਤਾ ਦੇ ਭਾਰਤ ਅਤੇ ਡਬਲਯੂ.ਐੱਚ.ਓ. ਦੇ ਸਾਂਝੇ ਟੀਚਿਆਂ ਨੂੰ ਪੂਰਾ ਕਰਨ ਵੱਲੋਂ ਇਕ ਹੋ ਕਦਮ ਹੈ।

ਇਹ ਵੀ ਪੜ੍ਹੋ : ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਪ੍ਰਗਟਾਈ ਸਹਿਮਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News