ਕਿਸ ਦੇਸ਼ ''ਚ ਵੱਸਦੇ ਨੇ ਸਭ ਤੋਂ ਵੱਡੇ ਸ਼ਰਾਬੀ? ਇਸ ਲਿਸਟ ''ਚ ਕਿਥੇ ਖੜ੍ਹਦੇ ਨੇ ਭਾਰਤੀ

Wednesday, Sep 25, 2024 - 04:39 PM (IST)

ਇੰਟਰਨੈਸ਼ਨਲ ਡੈਸਕ : ਦੁਨੀਆਂ ਭਰ ਵਿਚ ਹਰ ਸਾਲ ਹਜ਼ਾਰਾਂ ਕਰੋੜਾਂ ਰੁਪਏ ਦੀ ਸ਼ਰਾਬ ਵਿਕਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਹੜੇ ਦੇਸ਼ ਦੇ ਲੋਕ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ? ਆਓ ਜਾਣਦੇ ਹਾਂ ਕਿ ਭਾਰਤੀ ਹਰ ਸਾਲ ਕਿੰਨੇ ਲੀਟਰ ਸ਼ਰਾਬ ਪੀਂਦੇ ਹਨ।

ਇਹ ਵੀ ਪੜ੍ਹੋ : 'ਭਾਰਤ-ਚੀਨ ਵਿਚਾਲੇ ਨ੍ਹੀਂ ਬਣਾਂਗੇ Sandwiched', ਰਾਸ਼ਟਰਪਤੀ ਦਿਸਾਨਾਇਕੇ ਦਾ ਵੱਡਾ ਬਿਆਨ
 

ਚੋਟੀ ਦੇ 10 ਦੇਸ਼ਾਂ ਦੀ ਸੂਚੀ

10- ਫਰਾਂਸ: 12.6 ਲੀਟਰ
9- ਬੁਲਗਾਰੀਆ: 12.7 ਲੀਟਰ
8- ਲਾਤਵੀਆ: 12.9 ਲੀਟਰ
7- ਆਇਰਲੈਂਡ: 13.0 ਲੀਟਰ
6- ਨਾਈਜੀਰੀਆ: 13.4
5- ਜਰਮਨੀ: 13.4 ਲੀਟਰ
4- ਸੇਸ਼ੇਲਸ: 13.8 ਲੀਟਰ
3- ਚੈੱਕ ਗਣਰਾਜ : ਇੱਥੇ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹਰ ਸਾਲ ਔਸਤ ਸ਼ਰਾਬ ਦੀ ਖਪਤ 14.4 ਲੀਟਰ ਹੈ।
2- ਲਿਥੁਆਨੀਆ : ਲਿਥੁਆਨੀਆ ਦੂਜੇ ਸਥਾਨ 'ਤੇ ਹੈ, ਇੱਥੇ ਹਰ ਸਾਲ ਪ੍ਰਤੀ ਵਿਅਕਤੀ 15 ਲੀਟਰ ਸ਼ਰਾਬ ਪੀਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ।
1- ਮੋਲਡੋਵਾ : ਮੋਲਡੋਵਾ ਦੇ ਲੋਕ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ। ਇੱਥੇ 15 ਸਾਲ ਤੋਂ ਵੱਧ ਉਮਰ ਦੇ ਲੋਕ ਹਰ ਸਾਲ 15.2 ਲੀਟਰ ਸ਼ਰਾਬ ਪੀਂਦੇ ਹਨ।


ਇਹ ਵੀ ਪੜ੍ਹੋ : ਕੁਝ ਨਾ ਕਰਨ ਦੀ ਤਨਖਾਹ! ਸਾਲ 'ਚ 6 ਕਰੋੜ ਤੋਂ ਵਧੇਰੇ ਕਮਾਉਂਦਾ ਹੈ ਇਹ ਸ਼ਖਸ
 

ਇਨ੍ਹਾਂ ਦੇਸ਼ਾਂ ਦੀ ਹਾਲਤ
ਇਸੇ ਤਰ੍ਹਾਂ, 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਪ੍ਰਤੀ ਵਿਅਕਤੀ ਅਲਕੋਹਲ ਦੀ ਖਪਤ ਪੁਰਤਗਾਲ ਵਿਚ 12.3 ਲੀਟਰ, ਬੈਲਜੀਅਮ ਵਿਚ 12.1 ਲੀਟਰ, ਰੂਸ ਵਿਚ 11.7 ਲੀਟਰ, ਆਸਟਰੀਆ ਵਿਚ 11.6 ਲੀਟਰ, ਐਸਟੋਨੀਆ ਵਿਚ 11.6 ਲੀਟਰ, ਪੋਲੈਂਡ ਵਿਚ 11.6 ਲੀਟਰ, ਸਵਿਟਜ਼ਲੈਂਡ ਵਿਚ 11.5 ਲੀਟਰ ਤੇ ਯੂਕੇ ਇਸ ਵਿਚ 11.4 ਲੀਟਰ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਝਟਕਾ, IHC ਨੇ ਫੌਜੀ ਕੇਸ ਖਿਲਾਫ ਪਟੀਸ਼ਨ ਕੀਤੀ ਖਾਰਜ
 

ਭਾਰਤ
ਇਸ ਅੰਕੜਿਆਂ ਮੁਤਾਬਕ ਭਾਰਤ ਵਿਚ ਹਰ ਸਾਲ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ 5.7 ਲੀਟਰ ਸ਼ਰਾਬ ਪੀਂਦੇ ਹਨ।

ਵਿਸ਼ਵ ਸਿਹਤ ਸੰਗਠਨ (WHO) ਦੇ ਹਵਾਲੇ ਨਾਲ ਇਹ ਰਿਪੋਰਟ ਵਰਲਡ ਆਫ ਸਟੈਟਿਸਟਿਕਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਰਿਪੋਰਟ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ 'ਤੇ ਤਿਆਰ ਕੀਤੀ ਗਈ ਹੈ। ਇਹ ਅੰਕੜਾ ਸਾਲ 2016 ਦਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Baljit Singh

Content Editor

Related News