ਕੁੜੀ ਨੂੰ ਮਾਰਿਆ ਜਾਵੇ ਜਾਂ ਨਹੀਂ...ਸਿੱਕਾ ਉਛਾਲ ਕੇ ਕੀਤਾ ਫੈਸਲਾ, ਕਤਲ ਮਗਰੋਂ ਵੀ...

Wednesday, Jan 15, 2025 - 12:47 PM (IST)

ਕੁੜੀ ਨੂੰ ਮਾਰਿਆ ਜਾਵੇ ਜਾਂ ਨਹੀਂ...ਸਿੱਕਾ ਉਛਾਲ ਕੇ ਕੀਤਾ ਫੈਸਲਾ, ਕਤਲ ਮਗਰੋਂ ਵੀ...

ਇੰਟਰਨੈਸ਼ਨਲ ਡੈਸਕ- ਪੋਲੈਂਡ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਤਲ ਨੇ ਕੁੜੀ ਨਾਲ ਕੀ ਕਰਨਾ ਹੈ, ਇਸ ਦਾ ਫੈਸਲਾ ਲੈਣ ਲਈ ਇੱਕ ਸਿੱਕਾ ਉਛਾਲਿਆ। ਇਸ ਤੋਂ ਬਾਅਦ ਕੁੜੀ ਦਾ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਕਾਤਲ ਨੇ ਕੁੜੀ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨਾਲ ਬਲਾਤਕਾਰ ਵੀ ਕੀਤਾ। ਇੱਕ ਸਥਾਨਕ ਪੋਲਿਸ਼ ਵੈੱਬਸਾਈਟ ਐਸਕਾ ਦੀ ਰਿਪੋਰਟ ਅਨੁਸਾਰ, ਦੋਸ਼ੀ ਨੂੰ ਇਹ ਕੁੜੀ ਸੜਕ 'ਤੇ ਮਿਲੀ ਸੀ, ਜਿਸ ਨੂੰ ਉਹ ਵਰਗਲਾ ਕੇ ਆਪਣੇ ਘਰ ਲੈ ਗਿਆ ਸੀ।

ਇਹ ਵੀ ਪੜ੍ਹੋ: UK ਦੇ ਹਸਪਤਾਲ 'ਚ ਮਰੀਜ਼ ਨੇ ਭਾਰਤੀ ਮੂਲ ਦੀ ਨਰਸ 'ਤੇ ਕੈਂਚੀ ਨਾਲ ਕੀਤਾ ਹਮਲਾ, ਹਾਲਤ ਗੰਭੀਰ

ਕੁੜੀ ਪਾਰਟੀ ਤੋਂ ਘਰ ਆ ਰਹੀ ਸੀ ਵਾਪਸ 

ਜਿਸ ਕੁੜੀ ਦਾ ਕਤਲ ਕੀਤਾ ਗਿਆ ਸੀ, ਉਹ ਘਟਨਾ ਤੋਂ ਪਹਿਲਾਂ ਪੋਲੈਂਡ ਦੇ ਸ਼ਹਿਰ ਕਾਟੋਵਿਸ ਵਿੱਚ ਇੱਕ ਪਾਰਟੀ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ, ਰੀਪੇਅਰ ਦੀ ਦੁਕਾਨ 'ਤੇ ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਮੈਟਿਊਜ਼ ਹੇਪਾ (20) ਨਾਮੀ ਮੁੰਡਾ ਉਸ ਕੋਲ ਆਇਆ ਅਤੇ ਉਸ ਨੂੰ ਵਰਗਲਾ ਕੇ ਆਪਣੇ ਨਾਲ ਘਰ ਲੈ ਗਿਆ। ਉੱਥੇ ਪਹੁੰਚ ਕੇ ਕੁੜੀ ਸੌਂ ਗਈ। ਕੁੜੀ ਦੀ ਮੌਤ ਬੇਰਹਿਮੀ ਨਾਲ ਕੁੱਟਮਾਰ ਅਤੇ ਰੱਸੀ ਨਾਲ ਗਲਾ ਘੁੱਟਣ ਕਾਰਨ ਹੋਈ। ਉਸਨੂੰ ਮਾਰਨ ਤੋਂ ਬਾਅਦ ਕਾਤਲ ਨੇ ਲਾਸ਼ ਨੂੰ ਪਲਾਸਟਿਕ ਵਿੱਚ ਲਪੇਟਿਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਵਿਆਹ ਤੋਂ 3 ਮਿੰਟ ਬਾਅਦ ਹੀ ਤਲਾਕ, ਲਾੜੀ ਦੇ ਇਸ ਫੈਸਲੇ ਦੀ ਦੁਨੀਆ ਕਰ ਰਹੀ ਪ੍ਰਸ਼ੰਸਾ

ਲਾਸ਼ ਨਾਲ ਬਲਾਤਕਾਰ ਕੀਤਾ

ਰਿਪੋਰਟ ਅਨੁਸਾਰ ਕੁੜੀ ਦੀ ਲਾਸ਼ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੇਪਾ ਨੇ ਪੁਲਸ ਨੂੰ ਦੱਸਿਆ, ਮੈਨੂੰ ਕਤਲ ਕਰਨ ਦੀ ਲੋੜ ਮਹਿਸੂਸ ਹੋਈ ਇਸ ਲਈ ਮੈਂ ਉਸ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਦੋਸ਼ੀ ਨੇ ਇਹ ਵੀ ਦੱਸਿਆ ਕਿ ਉਹ ਘਰ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ ਸੌਂ ਗਈ ਸੀ। ਮੈਂ ਕਮਰੇ ਵਿੱਚ ਘੁੰਮਦਾ ਰਿਹਾ, ਉਸਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਮੈਂ ਨਹੀਂ ਉਠਾ ਸਕਿਆ। ਇਸੇ ਲਈ ਮੈਂ ਉਸਨੂੰ ਮਾਰਨ ਦਾ ਫੈਸਲਾ ਸਿੱਕਾ ਉਛਾਲ ਕੇ ਕੀਤਾ। ਸਿੱਕਾ ਹੈੱਡ ਪਾਸੇ ਡਿੱਗਿਆ, ਇਸ ਲਈ ਮੈਂ ਉਸ ਨੂੰ ਮਾਰ ਦਿੱਤਾ। ਜੇਕਰ ਉਹ ਟੇਲ ਪਾਸੇ ਡਿੱਗਦਾ ਤਾਂ ਸ਼ਾਇਦ ਉਹ ਅਜੇ ਵੀ ਜ਼ਿੰਦਾ ਹੁੰਦੀ। ਇੰਨਾ ਹੀ ਨਹੀਂ, ਉਸਨੂੰ ਮਾਰਨ ਤੋਂ ਬਾਅਦ ਉਸਨੇ ਕੁੜੀ ਦੀ ਲਾਸ਼ ਨਾਲ ਵੀ ਬਲਾਤਕਾਰ ਕੀਤਾ। ਹੇਪਾ ਨੇ ਕਿਹਾ ਕਿ ਮੈਂ ਠੀਕ ਤਰ੍ਹਾਂ ਸੋਚ ਨਹੀਂ ਪਾ ਰਿਹਾ ਸੀ। ਮੈਂ ਉਸਦੀ ਲਾਸ਼ ਨੂੰ ਇੱਕ ਬੈਗ ਵਿੱਚ ਪਾ ਦਿੱਤਾ ਅਤੇ ਕੰਬਲ ਵਿੱਚ ਲਪੇਟ ਕੇ ਸਾੜਨ ਦੀ ਯੋਜਨਾ ਬਣਾਈ। ਮੈਨੂੰ ਲੱਗਿਆ ਕਿ ਇਸਨੂੰ ਮਾਰਨ ਤੋਂ ਬਾਅਦ ਮੈਨੂੰ ਚੰਗਾ ਮਹਿਸੂਸ ਹੋਵੇਗਾ। ਇਸ ਸਮੇਂ ਦੌਰਾਨ, ਹੇਪਾ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ, ਪਰ ਅੰਤ ਵਿੱਚ ਉਸਨੇ ਪੁਲਸ ਨਾਲ ਸੰਪਰਕ ਕੀਤਾ। 

ਇਹ ਵੀ ਪੜ੍ਹੋ: ਭਾਰਤੀਆਂ ਲਈ ਇਸ ਦੇਸ਼ 'ਚ ਜਾਣਾ ਹੋਵੇਗਾ ਆਸਾਨ, ਵੀਜ਼ਾ ਸੇਵਾਵਾਂ ਨੂੰ ਲੈ ਕੇ ਬਣਾਈ ਗਈ ਇਹ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News