''ਤੁਹਾਡੀ ਸਰਕਾਰ ਅੱਤਵਾਦ ਕਦੋਂ ਬੰਦ ਕਰੇਗੀ?'' ਪਾਕਿਸਤਾਨੀ ਪੱਤਰਕਾਰ ''ਤੇ ਭੜਕੇ ਜੈਸ਼ੰਕਰ, ਦਿੱਤਾ ਕਰਾਰਾ ਜਵਾਬ

Saturday, Sep 26, 2026 - 05:36 AM (IST)

''ਤੁਹਾਡੀ ਸਰਕਾਰ ਅੱਤਵਾਦ ਕਦੋਂ ਬੰਦ ਕਰੇਗੀ?'' ਪਾਕਿਸਤਾਨੀ ਪੱਤਰਕਾਰ ''ਤੇ ਭੜਕੇ ਜੈਸ਼ੰਕਰ, ਦਿੱਤਾ ਕਰਾਰਾ ਜਵਾਬ

ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਇੱਕ ਪਾਕਿਸਤਾਨੀ ਪੱਤਰਕਾਰ ਨੂੰ ਸਖ਼ਤ ਜਵਾਬ ਦਿੱਤਾ ਜਿਸ ਨੇ ਉਨ੍ਹਾਂ ਤੋਂ ਅੱਤਵਾਦ ਬਾਰੇ ਸਵਾਲ ਪੁੱਛਿਆ ਸੀ। ਪੱਤਰਕਾਰ ਨੂੰ ਕਰਾਰਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ, "ਇੱਕ ਅੱਤਵਾਦੀ ਦੇਸ਼ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ। ਤੁਹਾਨੂੰ ਤਾਂ ਬੋਲਣਾ ਵੀ ਨਹੀਂ ਚਾਹੀਦਾ।"

ਜੈਸ਼ੰਕਰ ਅਤੇ ਲਾਇਬੇਰੀਆ ਦੀ ਵਿਦੇਸ਼ ਮੰਤਰੀ ਸਾਰਾ ਬੇਸੋਲੋ ਨਿਆਂਤੀ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ 'ਸ਼ਿਪਿੰਗ ਅਤੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ' ਬਾਰੇ 'ਗਰੁੱਪ ਆਫ਼ ਫਰੈਂਡਜ਼' ਦੇ ਸਬੰਧ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਇੱਕ ਪਾਕਿਸਤਾਨੀ ਪੱਤਰਕਾਰ ਉੱਠਿਆ ਅਤੇ ਉੱਚੀ ਆਵਾਜ਼ ਵਿੱਚ ਜੈਸ਼ੰਕਰ ਨੂੰ ਪੁੱਛਿਆ, "ਤੁਹਾਡੀ ਸਰਕਾਰ ਪਾਕਿਸਤਾਨ ਵਿੱਚ ਅੱਤਵਾਦ ਨੂੰ ਸਰਪ੍ਰਸਤੀ ਦੇਣਾ ਕਦੋਂ ਬੰਦ ਕਰੇਗੀ?"

ਇਹ ਵੀ ਪੜ੍ਹੋ : ਰੂਸੀ ਸੰਸਦੀ ਚੋਣਾਂ: ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਹਰੀਸ਼ ਪਾਰਵਥਨੇਨੀ ਨੇ ਪਾਕਿਸਤਾਨੀ ਪੱਤਰਕਾਰ ਨੂੰ ਕਿਹਾ, "ਤੁਸੀਂ ਆਪਣਾ ਜਵਾਬ ਸੁਣ ਲਿਆ ਹੈ। ਤੁਸੀਂ ਆਪਣਾ ਜਵਾਬ ਬਿਲਕੁਲ ਸਾਫ਼-ਸਾਫ਼ ਸੁਣ ਲਿਆ ਹੈ।" ਵੀਰਵਾਰ ਨੂੰ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸੰਯੁਕਤ ਰਾਸ਼ਟਰ ਦੀ ਇਮਾਰਤ ਵਿੱਚ ਦਾਖਲ ਹੋ ਰਹੇ ਸਨ, ਤਾਂ ਇੱਕ ਭਾਰਤੀ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਸੀ, "ਤੁਸੀਂ ਅੱਤਵਾਦੀਆਂ ਨੂੰ ਪਨਾਹ ਦੇਣੀ ਕਦੋਂ ਬੰਦ ਕਰੋਗੇ?"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News