ਇਜ਼ਰਾਈਲ ਦਾ ਵੱਡਾ ਐਕਸ਼ਨ, ਪਾਕਿਸਤਾਨੀ ਪਾਇਲਟਾਂ ਅਤੇ ਚਾਲਕ ਦਲ ''ਤੇ ਲਗਾਈ ਪੂਰਨ ਰੋਕ

Friday, Oct 16, 2026 - 09:23 AM (IST)

ਇਜ਼ਰਾਈਲ ਦਾ ਵੱਡਾ ਐਕਸ਼ਨ, ਪਾਕਿਸਤਾਨੀ ਪਾਇਲਟਾਂ ਅਤੇ ਚਾਲਕ ਦਲ ''ਤੇ ਲਗਾਈ ਪੂਰਨ ਰੋਕ

ਯੇਰੂਸ਼ਲਮ (ਏਜੰਸੀ)-ਪਾਕਿਸਤਾਨੀ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਨਵੀਆਂ ਪਾਬੰਦੀਆਂ ਤਹਿਤ ਇਜ਼ਰਾਈਲ ਦੇ ਹਵਾਈ ਖੇਤਰ ਤੋਂ ਲੰਘਣ ਵਾਲੇ ਜਹਾਜ਼ਾਂ ਵਿਚ ਸੇਵਾਵਾਂ ਦੇਣ ਤੋਂ ਰੋਕ ਦਿੱਤਾ ਗਿਆ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਇਜ਼ਰਾਈਲ ਜਾ ਰਹੇ ਇਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਨ ਦੌਰਾਨ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ : ਅਦਨ 'ਚ ਰਾਸ਼ਟਰਪਤੀ ਭਵਨ 'ਤੇ ਹੂਤੀ ਮਿਜ਼ਾਈਲ ਹਮਲਾ, 4 ਮੌਤਾਂ; ਪ੍ਰਧਾਨ ਮੰਤਰੀ ਤੇ ਮੰਤਰੀ ਵਾਲ-ਵਾਲ ਬਚੇ

ਇਜ਼ਰਾਈਲ ਦੇ ਸਰਕਾਰੀ ਪ੍ਰਸਾਰਕ ‘ਕਾਨ’ ਦੀ ਖ਼ਬਰ ਅਨੁਸਾਰ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਟਰਾਂਸਪੋਰਟ ਮੰਤਰਾਲੇ ਦੇ ਹਵਾਬਾਜ਼ੀ ਸੁਰੱਖਿਆ ਸੰਚਾਲਨ ਕੇਂਦਰ ਨੇ ਨਵੇਂ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਜ਼ਰਾਈਲ ਦੇ ਪ੍ਰਸਾਰਕ ‘ਐੱਨ-12’ ਦੀ ਖ਼ਬਰ ਅਨੁਸਾਰ ਮੰਤਰਾਲੇ ਨੇ 1 ਅਕਤੂਬਰ ਨੂੰ ਵਿਦੇਸ਼ੀ ਹਵਾਨੀ ਕੰਪਨੀਆਂ ਨੂੰ ਇਨ੍ਹਾਂ ਪਾਬੰਦੀਆਂ ਬਾਰੇ ਸੂਚਿਤ ਕੀਤਾ ਸੀ। ਲੰਘੀ 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ‘ਫਲਾਈਦੁਬਈ’ ਦੀ ਉਡਾਣ ਐੱਫ.ਜ਼ੈੱਡ. 1073 ਦੇ ਕਾਕਪਿਟ ਵਿਚ ਸਹਿ-ਪਾਇਲਟ ਨੇ ਕੈਪਟਨ ਸਮਿਤ ਮੱਛਾਰ ’ਤੇ ਚਾਕੂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News