...ਜਦੋਂ ਦਿਮਾਗ ਲੋੜ ਤੋਂ ਵੱਧ ਮਿਹਨਤ ਕਰੇ ਤਾਂ ਨੱਕ ਹੋ ਜਾਂਦੈ ਠੰਡਾ

Wednesday, Jan 24, 2018 - 11:28 PM (IST)

...ਜਦੋਂ ਦਿਮਾਗ ਲੋੜ ਤੋਂ ਵੱਧ ਮਿਹਨਤ ਕਰੇ ਤਾਂ ਨੱਕ ਹੋ ਜਾਂਦੈ ਠੰਡਾ

ਵਾਸ਼ਿੰਗਟਨ-ਜੇ ਤੁਹਾਨੂੰ ਲੱਗਦਾ ਹੈ ਕਿ ਸਿਰਫ ਤਾਪਮਾਨ ਘਟਣ ਅਤੇ ਜ਼ਿਆਦਾ ਠੰਡ ਲੱਗਣ 'ਤੇ ਤੁਹਾਡਾ ਨੱਕ ਠੰਡਾ ਹੋ ਜਾਂਦਾ ਹੈ ਤਾਂ ਤੁਸੀਂ ਗਲਤ ਹੋ। ਹਾਲ ਹੀ ਵਿਚ ਹੋਈ ਇਕ ਸਟੱਡੀ ਮੁਤਾਬਕ ਤੁਹਾਡੇ ਨੱਕ ਦਾ ਤਾਪਮਾਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਬ੍ਰੇਨ ਕਿੰਨੀ ਮਿਹਨਤ ਨਾਲ ਕੰਮ ਕਰ ਰਿਹਾ ਹੈ। ਯੂਨੀਵਰਸਿਟੀ ਆਫ ਨਾਟਿੰਘਮ ਦੇ ਵਿਗਿਆਨੀਆਂ ਨੇ ਇਸ ਸਟੱਡੀ ਲਈ ਸਾਹਮਣੇ ਆਏ 14 ਵਾਲੰਟੀਅਰਸ ਦੇ ਨਿਊਰਾਲਾਜੀਕਲ ਫੰਕਸ਼ਨਸ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਜੋ ਵਿਅਕਤੀ ਮਾਨਸਿਕ ਰੂਪ ਨਾਲ ਜਿੰਨਾ ਵੱਧ ਸਰਗਰਮ ਹੁੰਦਾ ਹੈ, ਉਸ ਦਾ ਨੱਕ ਓਨਾ ਹੀ ਠੰਡਾ ਹੁੰਦਾ ਹੈ।
ਸਟੱਡੀ 'ਚ ਸ਼ਾਮਲ ਮੁਕਾਬਲੇਬਾਜ਼ਾਂ ਦੇ ਬ੍ਰੇਨ ਦੀ ਜਾਂਚ ਕਰਨ ਲਈ ਵਿਗਿਆਨੀਆਂ ਨੇ ਥਰਮਲ ਇਮੇਜ਼ਿੰਗ ਕੈਮਰੇ ਦੀ ਵਰਤੋਂ ਕੀਤੀ। ਜਦੋਂ ਮੁਕਾਬਲੇਬਾਜ਼ਾਂ ਨੂੰ ਵੱਖ-ਵੱਖ ਮੈਂਟਲ ਟਾਸਕ ਦਿੱਤੇ ਗਏ, ਉਸ ਸਮੇਂ ਉਨ੍ਹਾਂ ਦੇ ਨੱਕ ਦਾ ਤਾਪਮਾਨ ਮਾਪਿਆ ਗਿਆ ਅਤੇ ਪਤਾ ਲੱਗਾ ਕਿ ਇਨ੍ਹਾਂ ਦੋਹਾਂ ਵਿਚਾਲੇ ਡੂੰਘਾ ਸੰਬੰਧ ਹੈ ਮਤਲਬ ਜਦੋਂ ਦਿਮਾਗ ਜ਼ਿਆਦਾ ਮਿਹਨਤ ਕਰਦਾ ਹੈ ਤਾਂ ਨੱਕ ਦਾ ਤਾਪਮਾਨ ਘਟ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਦਿਮਾਗ ਨੂੰ ਪ੍ਰੈਸ਼ਰ ਵਿਚ ਕੰਮ ਕਰਦੇ ਸਮੇਂ ਜ਼ਿਆਦਾ ਮਿਹਨਤ ਕਰਨ ਲਈ ਖੂਨ ਦੇ ਵਹਾਅ ਨੂੰ ਚਿਹਰੇ ਤੋਂ ਨਿਊਰਾਨਸ ਵੱਲ ਮੋੜਨਾ ਹੁੰਦਾ ਹੈ। ਇਹ ਖੋਜ ਹਿਊਮਨ ਫੈਕਟਰਸ ਨਾਂ ਦੇ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਸਟੱਡੀ ਦੇ ਆਥਰਸ ਏਅਰਬੱਸ ਨਾਲ ਮਿਲ ਕੇ ਪਲੇਨ ਦੇ ਕਾਕਪਿਟ ਵਿਚ ਥਰਮਲ ਇਮੇਜ਼ਿੰਗ ਕੈਮਰਾ ਲਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਦੋਂ ਪਾਇਲਟ ਬਹੁਤ ਜ਼ਿਆਦਾ ਦਖਲ-ਅੰਦਾਜ਼ੀ ਜਾਂ ਰੁਕਾਵਟ ਤੋਂ ਬਿਨਾਂ ਫਲਾਈਟ ਉਡਾਉਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਦਾ ਮੈਂਟਲ ਪ੍ਰੈਸ਼ਰ ਕਿੰਨਾ ਹੁੰਦਾ ਹੈ ਅਤੇ ਇਸ ਦਾ ਨੱਕ ਦੇ ਤਾਪਮਾਨ 'ਤੇ ਕੀ ਅਸਰ ਪੈਂਦਾ ਹੈ?


Related News