ਜਦੋਂ ਅਮਰੀਕੀ ਕਾਰੋਬਾਰੀ ਨਾਰਾਇਣ ਮੂਰਤੀ ਨੂੰ ਸਟੋਰ ਰੂਮ ’ਚ ਬਕਸੇ ’ਤੇ ਸੌਣ ਲਈ ਮਜਬੂਰ ਕੀਤਾ ਗਿਆ

Monday, Jan 08, 2024 - 07:24 PM (IST)

ਨਵੀਂ ਦਿੱਲੀ (ਭਾਸ਼ਾ) - ਇਨਫੋਸਿਸ ਦੇ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਨਾਰਾਇਣ ਮੂਰਤੀ ਇੱਕ ਵਾਰ ਕਿਸੇ ਕੰਮ ਲਈ ਅਮਰੀਕਾ ਗਏ ਸਨ ਤਾਂ ਇੱਕ ਸਨਕੀ ਸੁਭਾਅ ਵਾਲੇ ਅਮਰੀਕੀ ਵਪਾਰੀ ਨੇ ਉਨ੍ਹਾਂ ਨੂੰ ਆਪਣੇ ਘਰ ਦੇ ਸਟੋਰ ਰੂਮ ਵਿੱਚ ਇੱਕ ਬਕਸੇ ਉੱਤੇ ਸੁਅਾਇਅਾ ਸੀ, ਜਦੋਂ ਕਿ ਉਸ ਦੇ ਘਰ ਚਾਰ ਬੈੱਡਰੂਮ ਸਨ।

ਇਹ ਵੀ ਪੜ੍ਹੋ :    ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?

ਭਾਰਤੀ-ਅਮਰੀਕੀ ਲੇਖਕ ਚਿਤਰਾ ਬੈਨਰਜੀ ਦਿਵਾਕਾਰੁਨੀ ਨੇ ਸੁਧਾ ਮੂਰਤੀ ਅਤੇ ਨਾਰਾਇਣ ਮੂਰਤੀ ਦੇ ਜੀਵਨ ਦੇ ਸ਼ੁਰੂਆਤੀ ਸਾਲਾਂ ਦਾ ਵਰਣਨ ਕਰਨ ਵਾਲੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਉਨ੍ਹਾਂ ਬਾਰੇ ਅਜਿਹੀਆਂ ਹੋਰ ਵੀ ਕਈ ਗੱਲਾਂ ਦੱਸੀਆਂ ਗਈਆਂ ਹਨ।

ਇਹ ਵੀ ਪੜ੍ਹੋ :    ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ

ਜੁਗਰਨਾਟ ਬੁੱਕਸ ਵਲੋਂ ਪ੍ਰਕਾਸ਼ਿਤ ‘ਐਨ ਅਨਕਾਮਨ ਲਵ : ਦਿ ਅਰਲੀ ਲਾਈਫ ਆਫ ਸੁਧਾ ਐਂਡ ਨਾਰਾਇਣ ਮੂਰਤੀ’ ’ਚ ਦੋਹਾਂ ਦੇ ਇਨਫੋਸਿਸ ਵਿੱਚ ਸਥਾਪਨਾ ਦੇ ਸਾਲਾਂ ਤੋਂ ਉਹਨਾਂ ਦੇ ਵਿਆਹ ਅਤੇ ਮਾਤਾ-ਪਿਤਾ ਬਣਨ ਤੱਕ ਦੀ ਕਹਾਣੀ ਹੈ। ਨਿਊਯਾਰਕ ਸਥਿਤ ਕੰਪਨੀ ‘ਡਾਟਾ ਬੇਸਿਕਸ ਕਾਰਪੋਰੇਸ਼ਨ' ਦੇ ਮੁਖੀ ਡਾਨ ਲਾਈਲਜ਼ ਇਕ ਸਨਕੀ ਸੁਭਾਅ ਵਾਲੇ ਗਾਹਕ ਸਨ ਅਤੇ ਉਹ ਮੂਰਤੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸਨ। ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਉਹ ਸੇਵਾਵਾਂ ਦੇ ਬਦਲੇ ਭੁਗਤਾਨ ਵਿੱਚ ਅਕਸਰ ਦੇਰੀ ਕਰਦਾ ਸੀ । ਇਸ ਲਈ ਮੂਰਤੀ ਉਨ੍ਹਾਂ ਦੇ ਗੁੱਸੇ ਦਾ ਨਿਸ਼ਾਨਾ ਬਣ ਗਏ ਸਨ।

ਇਹ ਵੀ ਪੜ੍ਹੋ :    TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ

ਇਹ ਵੀ ਪੜ੍ਹੋ :   ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News