ਨਾਰਾਇਣ ਸਿੰਘ ਚੌੜਾ ਬਾਰੇ ਰਵਨੀਤ ਬਿੱਟੂ ਦਾ ਇਕ ਹੋਰ ਵੱਡਾ ਬਿਆਨ

Monday, Dec 09, 2024 - 02:16 PM (IST)

ਲੁਧਿਆਣਾ (ਗਣੇਸ਼): ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਬਿਆਨ 'ਤੇ ਸਿਆਸਤ ਭੱਖੀ ਹੋਈ ਹੈ। ਇਸ ਵਿਚਾਲੇ ਬਿੱਟੂ ਨੇ ਇਸ ਬਾਰੇ ਇਕ ਹੋਰ ਬਿਆਨ ਦੇ ਦਿੱਤਾ ਹੈ। ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨ 'ਤੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਅਸਲ ਵਿਚ ਨਾਰਾਇਣ ਸਿੰਘ ਚੌੜਾ ਦਾ ਸਨਮਾਨ ਕਰਨ ਬਾਰੇ ਨਹੀਂ ਸੀ ਕਿਹਾ। 

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਨਹੀਂ ਖੁੱਲ੍ਹਣਗੀਆਂ ਦੁਕਾਨਾਂ

ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਆਪਣੇ ਘਰ ਅੱਗ ਲੱਗਦੀ ਹੈ ਤਾਂ ਉਦੋਂ ਸੇਕ ਦਾ ਪਤਾ ਲੱਗਦਾ ਹੈ, ਦੂਜੇ ਘਰ ਅੱਗ ਲੱਗੀ ਤਾਂ ਲੋਹੜੀ ਲੱਗਦੀ ਹੈ। ਉਨ੍ਹਾਂ ਚੌੜਾ ਦੇ ਸਨਮਾਨ ਵਾਲੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਸਾਰੀ ਗੱਲ ਇਸ ਲਈ ਕਹੀ ਸੀ ਕਿ ਉਹ ਜਦੋਂ ਪਹਿਲਾਂ ਕਹਿੰਦੇ ਸਨ ਕਿ ਅੱਤਵਾਦੀ ਕਿਸੇ ਦੇ ਸਕੇ ਨਹੀਂ ਹਨ, ਇਹ ਸੱਪ ਹਨ। ਜੇ ਇਨ੍ਹਾਂ ਨੂੰ ਦੁੱਧ ਪਿਲਾਉਗੇ ਤਾਂ ਇਹ ਡੰਗ ਜ਼ਰੂਰ ਮਾਰਨਗੇ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਇਹ ਹੀ ਕਹਿੰਦਾ ਸੀ ਕਿ ਇਨ੍ਹਾਂ ਨੂੰ ਜੇਲ੍ਹਾਂ ਵਿਚੋਂ ਬਾਹਰ ਨਾ ਕੱਢੋ, ਇਹ ਜਦੋਂ ਵੀ ਜੇਲ੍ਹਾਂ ਵਿਚੋਂ ਬਾਹਰ ਆਉਣਗੇ ਡੰਗ ਮਾਰਨਗੇ ਹੀ ਮਾਰਨਗੇ। ਇਸ ਲਈ ਅੱਤਵਾਦੀਆਂ ਦੀ ਸਿਰੀ ਲੱਤ ਥੱਲੇ ਮਿੱਧ ਦੇਣੀ ਚਾਹੀਦੀ ਹੈ। 

ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਬਿੱਟੂ ਨੇ ਕਿਹਾ ਕਿ ਇਨ੍ਹਾਂ ਦੇ ਜਿੰਨੇ ਵੱਡੇ ਵਿਰੋਧੀ ਉਹ ਹਨ, ਓਨਾ ਵੱਡਾ ਵਿਰੋਧੀ ਹੋਰ ਕੋਈ ਨਹੀਂ ਹੈ। ਅੱਜ ਜਦੋਂ ਸੁਖਬੀਰ ਬਾਦਲ 'ਤੇ ਆਪਣੇ ਆਪ 'ਤੇ ਗੱਲ ਪਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਹੈ। ਬਿੱਟੂ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਬੇਅੰਤ ਸਿੰਘ ਦੇ ਕੇਸ ਵਿਚ ਵੀ ਸ਼ਾਮਲ ਸੀ, ਇਸ ਲਈ ਉਹ ਮੈਨੂੰ ਮਾਰਨ ਦੀ ਵੀ ਕੋਸ਼ਿਸ਼ ਕਰਦਾ ਰਿਹਾ। ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿੰਦੇ ਰਹੇ ਹਨ ਕਿ ਇਹ ਲੋਕ ਅੱਤਵਾਦੀ ਤੇ ISI ਦੇ ਏਜੰਟ ਹਨ ਤੇ ਅੱਜ ਉਨ੍ਹਾਂ ਦੀ ਗੱਲ ਸੱਚ ਸਾਬਿਤ ਹੋਈ ਹੈ। ਬਿੱਟੂ ਨੇ ਆਸ ਪ੍ਰਗਟਾਈ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਹੁਣ ਅਜਿਹੇ ਲੋਕਾਂ ਦੀ ਮਦਦ ਨਹੀਂ ਕਰਨਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News