ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ ਬਾਈਕਾਟ

Monday, Jan 11, 2021 - 10:29 PM (IST)

ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ ਬਾਈਕਾਟ

ਅੰਕਾਰਾ-ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਮੀਡੀਆ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੂੰ ਛੱਡਣ ਦਾ ਐਲਾਨ ਕੀਤਾ ਹੈ। ਇਨ੍ਹਾਂ ਹੀ ਨਹੀਂ, ਤੁਰਕੀ ਦੇ ਰੱਖਿਆ ਮੰਤਰਾਲਾ ਨੇ ਵੀ ਕਿਹਾ ਕਿ ਉਹ ਹੁਣ ਵਟਸਐਪ ਦੀ ਵਰਤੋਂ ਨਹੀਂ ਕਰਨਗੇ। ਹਾਲ ਹੀ ’ਚ ਵਟਸਐਪ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਜਾਰੀ ਕੀਤਾ ਹੈ ਜਿਸ ਨੂੰ ਸਵੀਕਾਰ ਨਾ ਕਰਨ ’ਤੇ ਯੂਜ਼ਰ ਦੇ ਅਕਾਊਂਟ ਨੂੰ ਡਿਲੀਟ ਵੀ ਕੀਤਾ ਜਾ ਸਕਦਾ ਹੈ। ਇਸ ਪਾਲਿਸੀ ਨੂੰ ਸਵੀਕਾਰ ਕਰਨ ਤੋਂ ਬਾਅਦ ਯੂਜ਼ਰ ਦੇ ਡਾਟਾ ਨੂੰ ਫੇਸਬੁੱਕ ਸਮੇਤ ਕੰਪਨੀ ਦੇ ਕਈ ਪਲੇਟਫਾਰਮ ’ਤੇ ਸ਼ੇਅਰ ਕੀਤਾ ਜਾਵੇਗਾ। ਜਿਸ ਤੋਂ ਬਾਅਦ ਯੂਜ਼ਰਸ ਆਪਣੀ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ

ਬਲੂਮਰਗ ਦੀ ਇਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਐਰਦੋਗਨ ਨੇ 11 ਜਨਵਰੀ ਨੂੰ ਆਪਣੇ ਵਟਸਐਪ ਗਰੁੱਪਾਂ ਨੂੰ ਐਨਕ੍ਰੀਪਟੇਡ ਮੈਸੇਜਿੰਗ ਐਪ BiP ’ਤੇ ਟ੍ਰਾਂਸਫਰ ਕਰਨ ਦਾ ਹੁਕਮ ਦਿੱਤਾ ਹੈ। BiP ਤੁਰਕੀ ਦਾ ਇਕ ਐਨ¬ਕ੍ਰੀਪਟੇਡ ਮੈਸੇਜਿੰਗ ਐਪ ਜਿਸ ਦਾ ਮਲਕੀਅਤ ਟਰਕਸੇਲ ਇਲੈਟੀਸਿਮ ਹਿਜਮੇਟਰੇਲੀ ਏ.ਐੱਸ. ਕੋਲ ਹੈ। ਹੁਣ ਵੀ ਲੋਕਾਂ ਨੂੰ BiP ’ਤੇ ਬਣੇ ਅਕਾਊਂਟ ਰਾਹੀਂ ਰਾਸ਼ਟਰਪਤੀ ਕਾਰਜਕਾਲ ਅਤੇ ਰੱਖਿਆ ਮੰਤਰਾਲਾ ਨੂੰ ਸੂਚਨਾ ਦਿੱਤੀਆਂ ਜਾਣਗੀਆਂ। ਰਾਸ਼ਟਰਪਤੀ ਦੇ ਵਟਸਐਪ ਛੱਡਣ ਦੇ ਐਲਾਨ ਤੋਂ ਬਾਅਦ ਤੁਰਕੀ ’ਚ ਇਸ ਅਮਰੀਕੀ ਸੋਸ਼ਲ ਮੀਡੀਆ ਕੰਪਨੀ ਵਿਰੁੱਧ ਆਵਾਜ਼ ਤੇਜ਼ ਹੋ ਗਈ ਹੈ। ਤੁਰਕੀ ’ਚ ਲੋਕ ਵਟਸਐਪ ਨੂੰ ਛੱਡ ਕੇ BiP ਐਪ ਨੂੰ ਤੇਜ਼ੀ ਨਾਲ ਜੁਆਇਨ ਕਰ ਰਹੇ ਹਨ।

ਇਹ ਵੀ ਪੜ੍ਹੋ -ਕਾਠਮੰਡੂ ’ਚ ਆਇਆ 3.1 ਦੀ ਤੀਬਰਤਾ ਦਾ ਭੂਚਾਲ

ਤੁਰਕਸੇਲ ਕੰਪਨੀ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਲਗਭਗ 1 ਮਿਲੀਅਨ (10 ਲੱਖ) ਨਵੇਂ ਉਪਭੋਗਤਾ ਬੀ.ਈ.ਪੀ. ਮੈਸੇਂਜਰ ਨਾਲ ਜੁੜੇ ਹਨ। ਤੁਰਕਸੇਲ ਨੇ ਕਿਹਾ ਕਿ ਇਹ ਐਪਲੀਕੇਸ਼ਨ 2013 ’ਚ ਲਾਂਚ ਹੋਣ ਤੋਂ ਬਾਅਦ 53 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਵਟਸਐਪ ਨੇ ਨਵੇਂ ਸਾਲ ’ਤੇ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕੀਤਾ ਹੈ ਜਿਸ ਨੂੰ ਸਵੀਕਾਰ ਕਰਨ ਲਈ ਯੂਜ਼ਰਸ ਕੋਲ ਕੰਪਨੀ ਵੱਲੋਂ ਨੋਟੀਫਿਕੇਸ਼ਨ ਭੇਜਿਆ ਜਾ ਰਿਹਾ ਹੈ। ਜੇਕਰ ਯੂਜ਼ਰਸ ਨੇ 8 ਫਰਵਰੀ ਤੱਕ ਇਸ ਪਾਲਿਸੀ ਨੂੰ ਸਵੀਕਾਰ ਨਹੀਂ ਕੀਤਾ ਤਾਂ ਉਨ੍ਹਾਂ ਦਾ ਅਕਾਊਂਟ ਡਿਲਿਟ ਵੀ ਹੋ ਸਕਦਾ ਹੈ। ਮਾਹਰਾਂ ਦੀ ਮੰਨੀਏ ਤਾਂ ਨਵੀਂ ਪਾਲਿਸੀ ਨਾਲ ਪ੍ਰਾਈਵੇਸੀ ਦਾ ਖਤਰਾ ਵਧੇਗਾ ਕਿਉਂਕਿ ਵਟਸਐਪ ’ਤੇ ਤੁਹਾਡੇ ਸਾਰੇ ਕੰਟੈਂਟ ਦੀ ਨਿਗਰਾਨੀ ਕੀਤੀ ਜਾ ਰਹੀ ਹੋਵੇਗੀ।

ਇਹ ਵੀ ਪੜ੍ਹੋ -ਬ੍ਰਿਟੇਨ ਕੋਵਿਡ-19 ਦੀ ਸਭ ਤੋਂ ਖਰਾਬ ਹਾਲਤ ’ਚ, ਸੀਨੀਅਰ ਸਿਹਤ ਮੁਲਾਜ਼ਮ ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News