ਰੂਸ ''ਚ ਵਟਸਐਪ ਤੇ ਸਨੈਪਚੈਟ ''ਤੇ ਲਾਇਆ ਗਿਆ ਜੁਰਮਾਨਾ
Friday, Jul 29, 2022 - 02:17 AM (IST)

ਲੰਡਨ-ਰੂਸ ਦੇ ਰੈਗੂਲੇਟਰਾਂ ਨੇ ਆਨਲਾਈਨ ਗਤੀਵਿਧੀਆਂ ਨੂੰ ਕੰਟਰੋਲ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਤਹਿਤ ਰੂਸੀ ਉਪਭੋਗਤਾਵਾਂ ਦਾ ਡਾਟਾ ਲੋਕਲ ਸਰਵਰ 'ਚ ਨਾ ਰੱਖਣ ਲਈ ਵਟਸਐਪ ਅਤੇ ਸਨੈਪਚੈਟ 'ਤੇ ਜੁਰਮਾਨਾ ਲਾਇਆ ਹੈ। ਮਾਸਕੋ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਵਸਟਐਪ 'ਤੇ 1 ਕਰੋੜ 80 ਲੱਖ ਰੂਬਲ (ਤਿੰਨ ਲੱਖ ਡਾਲਰ) ਅਤੇ ਸਨੈਪਚੈਟ 'ਤੇ 10 ਲੱਖ ਰੂਬਲ ਦਾ ਜੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ :ਪਾਕਿਸਤਾਨ : ਪਰਬਤਾਰੋਹੀ ਦੌਰਾਨ ਆਸਟ੍ਰੇਲੀਆਈ ਵਿਅਕਤੀ ਦੀ ਹੋਈ ਮੌਤ
ਰੂਸੀ ਸੰਚਾਰ ਰੈਗੂਲੇਟਰ ਰੋਸਕੋਮਨਾਦਜੋਰ ਦੀ ਸ਼ਿਕਾਇਤ 'ਤੇ ਇਹ ਜੁਰਮਾਨਾ ਲਾਇਆ ਗਿਆ ਹੈ। ਰੂਸੀ ਸਰਕਾਰ ਕਈ ਸਾਲ ਤੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਵਿਆਪਕ ਕੰਟਰੋਲ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਦੇ ਮਹੀਨਿਆਂ 'ਚ ਇਹ ਕੋਸ਼ਿਸ਼ ਤੇਜ਼ ਹੋਈ ਹੈ ਕਿਉਂਕਿ ਸਰਕਾਰ ਯੂਕ੍ਰੇਨ ਦੇ ਬਾਰੇ 'ਚ ਸੰਚਾਰ ਪ੍ਰਵਾਹ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਰੂਸ ਨੇ ਕੀਵ ਖੇਤਰ 'ਚ ਕੀਤਾ ਮਿਜ਼ਾਈਲ ਹਮਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ