850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ ਹੁਣੇ ਹੋਟਲਾਂ ਦੀ ਬੁਕਿੰਗ ਕਰਵਾ'ਤੀ Full

Sunday, Jul 26, 2026 - 09:46 AM (IST)

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ ਹੁਣੇ ਹੋਟਲਾਂ ਦੀ ਬੁਕਿੰਗ ਕਰਵਾ'ਤੀ Full

ਐਂਟਰਟੇਨਮੈਂਟ ਡੈਸਕ - ਨਿਊਜ਼ੀਲੈਂਡ ਦੇ ਡੁਨੇਡਿਨ ਵਿੱਚ 2 ਸਾਲ ਬਾਅਦ ਇਕ ਅਜਿਹੀ ਦੁਰਲੱਭ ਖਗੋਲੀ ਵਾਪਰੇਗੀ, ਜਿਸ ਨੂੰ ਵੇਖਣ ਲਈ ਹੁਣ ਤੋਂ ਹੀ ਸੈਲਾਨੀਆਂ ਨੇ ਹੋਟਲ ਬੁੱਕ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 850 ਸਾਲ ਤੋਂ ਵੱਧ ਸਮੇਂ ਬਾਅਦ ਇਸ ਇਲਾਕੇ ਵਿਚ ਦੇਖਣ ਨੂੰ ਮਿਲੇਗੀ। ਇਹੀ ਕਾਰਨ ਹੈ ਕਿ ਬਹੁਤ ਸਾਰੇ ਹੋਟਲ ਮਾਲਕਾਂ ਨੇ ਨਵੀਆਂ ਬੁਕਿੰਗਾਂ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

PunjabKesari

ਦਰਅਸਲ 22 ਜੁਲਾਈ 2028 ਦੀ ਦੁਪਹਿਰ ਨੂੰ ਕਰੀਬ 4:17 ਵਜੇ ਪੂਰਨ ਸੂਰਜ ਗ੍ਰਹਿਣ ਦਿਖਾਈ ਦੇਵੇਗਾ। ਇਸ ਦੌਰਾਨ ਚੰਦਰਮਾ, ਸੂਰਜ ਦੇ ਬਿਲਕੁਲ ਸਾਹਮਣੇ ਆ ਕੇ ਉਸ ਨੂੰ ਪੂਰੀ ਤਰ੍ਹਾਂ ਢੱਕ ਦੇਵੇਗਾ ਅਤੇ ਕਰੀਬ 100 ਕਿਲੋਮੀਟਰ ਚੌੜੀ ਪੱਟੀ ਵਿੱਚ ਫੈਲਿਆ ਦੱਖਣੀ ਨਿਊਜ਼ੀਲੈਂਡ ਦਾ ਇਹ ਇਲਾਕਾ 2 ਮਿੰਟ ਅਤੇ 51 ਸਕਿੰਟਾਂ ਲਈ ਹਨੇਰੇ ਵਿੱਚ ਡੁੱਬ ਜਾਵੇਗਾ। ਇਸੇ ਸ਼ਾਨਦਾਰ ਨਜ਼ਾਰੇ ਨੂੰ ਦੇਖਣ ਲਈ ਦੁਨੀਆ ਭਰ ਤੋਂ ਲਗਭਗ 35,000 ਸੈਲਾਨੀਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

PunjabKesari

ਖਗੋਲ ਵਿਗਿਆਨੀ ਡਾ. ਇਆਨ ਗ੍ਰਿਫਿਨ ਦੇ ਅਨੁਸਾਰ, ਡੁਨੇਡਿਨ ਵਿੱਚ ਆਖਰੀ ਪੂਰਨ ਸੂਰਜ ਗ੍ਰਹਿਣ 1163 ਵਿੱਚ ਦੇਖਿਆ ਗਿਆ ਸੀ ਅਤੇ ਉਸ ਸਮੇਂ ਨਿਊਜ਼ੀਲੈਂਡ ਵਿੱਚ ਮਨੁੱਖੀ ਆਬਾਦੀ ਨਹੀਂ ਸੀ ਅਤੇ ਹੁਣ 850 ਸਾਲਾਂ ਬਾਅਦ ਡੁਨੇਡਿਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਨਸਾਨ ਆਪਣੀਆਂ ਅੱਖਾਂ ਨਾਲ ਇਸ ਦੁਰਲੱਭ ਖਗੋਲੀ ਘਟਨਾ ਨੂੰ ਦੇਖਣਗੇ। ਇਹ 1965 ਤੋਂ ਬਾਅਦ ਨਿਊਜ਼ੀਲੈਂਡ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ ਵੀ ਹੋਵੇਗਾ।

ਇਹ ਵੀ ਪੜ੍ਹੋ: 'ਤੂੰ ਸਭ ਤੋਂ ਬਦਸੂਰਤ ਐਂ', 23ਵੀਂ ਵਰ੍ਹੇਗੰਢ ਮੌਕੇ ਪਤੀ ਨੇ ਤੋੜਿਆ ਸੀ ਰਿਸ਼ਤਾ, ਸਾਲਾਂ ਮਗਰੋਂ ਅਦਾਕਾਰਾ ਨੇ ਤੋੜੀ ਚੁੱਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News