ਡਿਲਵਰੀ ਦੌਰਾਨ ਰੁੱਕ ਗਈ ਸੀ ਧੜਕਨ, 68 ਮਿੰਟ ਬਾਅਦ ਦਿੱਤਾ ਮਾਂ ਨੇ ਬੱਚੇ ਨੂੰ ਜਨਮ

11/25/2017 5:14:02 PM

ਬ੍ਰਿਟੇਨ (ਬਿਊਰੋ)— ਬ੍ਰਿਟੇਨ ਦੇ ਸਾਊਥ ਵੇਲਜ਼ ਵਿਚ ਰਹਿਣ ਵਾਲੀ 22 ਸਾਲਾ ਇਕ ਔਰਤ ਨਾਲ ਅਜੀਬ ਘਟਨਾ ਵਾਪਰੀ। ਇਸ ਘਟਨਾ ਕਾਰਨ ਉਹ ਚਰਚਾ ਵਿਚ ਹੈ। ਇਹ ਘਟਨਾ ਉਦੋਂ ਹੋਈ, ਜਦੋਂ ਸ਼ੇਨੌਨ ਏਵਰੇਟ ਨਾਂ ਦੀ ਔਰਤ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਰਹੀ ਸੀ। ਇਸ ਤੋਂ ਪਹਿਲਾਂ ਉਸ ਦੀ ਤਿੰਨ ਸਾਲਾ ਪਿਆਰੀ ਬੱਚੀ ਹੈ, ਜਿਸ ਦਾ ਨਾਂ ਮੀਕਾ ਹੈ। ਚਾਰ ਵਾਰੀ ਗਰਭਪਾਤ ਹੋਣ ਮਗਰੋਂ ਸ਼ੋਨੌਨ ਦੁਬਾਰਾ ਗਰਭਵਤੀ ਹੋਈ ਸੀ। ਇਸ ਲਈ ਉਹ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਸੀ। ਬੱਚੇ ਨੂੰ ਜਨਮ ਦੇਣ ਸਮੇਂ ਅਚਾਨਕ ਸ਼ੇਨੌਨ ਨੂੰ amniotic fluid embolism ਨਾਂ ਦੀ ਦੁਰਲੱਭ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
68 ਮਿੰਟ ਲਈ ਰੁੱਕ ਗਈ ਸੀ ਦਿਲ ਦੀ ਧੜਕਨ

PunjabKesari
ਸ਼ੋਨੌਨ ਜਦੋਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਰਹੀ ਸੀ, ਉਦੋਂ ਉਸ ਦੀ ਧੜਕਨ 1 ਘੰਟਾ 8 ਮਿੰਟ ਲਈ ਰੁੱਕ ਗਈ ਸੀ। ਡਾਕਟਰਾਂ ਨੇ ਕਾਫੀ ਕੋਸ਼ਿਸ਼ਾਂ ਮਗਰੋਂ ਉਸ ਨੂੰ ਹੋਸ਼ ਵਿਚ ਲਿਆਂਦਾ ਪਰ ਜਿਵੇਂ ਹੀ ਉਸ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਉਹ ਕੋਮਾ ਵਿਚ ਚਲੀ ਗਈ। 2 ਹਫਤਿਆਂ ਮਗਰੋਂ ਉਸ ਨੂੰ ਹੋਸ਼ ਆਇਆ। ਹੋਸ਼ ਵਿਚ ਆਉਣ ਮਗਰੋਂ ਸ਼ੇਨੌਨ ਨੂੰ ਆਪਣੇ ਪਤੀ ਅਤੇ ਬੱਚਿਆਂ ਬਾਰੇ ਕੁਝ ਵੀ ਯਾਦ ਨਹੀਂ ਸੀ। ਜਦੋਂ ਘਰਦਿਆਂ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਰਹਿੰਦੀ ਹੈ ਅਤੇ ਕਿੰਨੇ ਸਾਲ ਦੀ ਹੈ ਤਾਂ ਸ਼ੇਨੌਨ ਨੇ ਦੱਸਿਆ ਕਿ ਉਹ 13 ਸਾਲ ਦੀ ਹੈ। ਉਸ ਨੇ ਆਪਣੇ ਪੁਰਾਣੇ ਘਰ ਦਾ ਪਤਾ ਦੱਸਿਆ।
ਮਾਂ ਕੋਲ ਰਹਿ ਰਹੀ ਹੈ ਸ਼ੋਨੌਨ
ਸ਼ੇਨੌਨ ਹਾਲੇ ਆਪਣੇ ਮਾਪਿਆਂ ਘਰ ਰਹਿ ਰਹੀ ਹੈ। ਉਸ ਦਾ ਪਰਿਵਾਰ ਹੌਲੀ-ਹੌਲੀ ਉਸ ਦੀ ਯਾਦਦਾਸ਼ਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੋਮਾ ਵਿਚੋਂ ਵਾਪਸ ਆਉਣ ਦੇ ਬਾਅਦ ਉਹ ਕਾਫੀ ਕਮਜ਼ੋਰ ਹੋ ਗਈ ਹੈ। ਦਿਮਾਗ ਦੀ ਸੱਟ ਨੇ ਉਸ ਦੀ ਨਜ਼ਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਫਿਜ਼ੀਓਥੈਰੇਪੀ ਦੀ ਮਦਦ ਨਾਲ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਹੁਣ ਉਹ ਵ੍ਹੀਲਚੀਅਰ 'ਤੇ ਹੈ ਅਤੇ ਆਪਣੇ ਨਿੱਜੀ ਕੰਮਾਂ ਲਈ ਉਸ ਨੂੰ ਦੂਜਿਆਂ ਦੀ ਮਦਦ ਲੈਣੀ ਪੈਂਦੀ ਹੈ।


Related News