ਭਾਰ ਨੂੰ ਘੱਟ ਕਰਨ ’ਚ ਜਾਗਿੰਗ ਮਦਦਗਾਰ

Monday, Aug 12, 2019 - 09:04 AM (IST)

ਭਾਰ ਨੂੰ ਘੱਟ ਕਰਨ ’ਚ ਜਾਗਿੰਗ ਮਦਦਗਾਰ

ਲੰਡਨ(ਬਿਊਰੋ)- ਮੋਟਾਪੇ ਨਾਲ ਪੀੜਤ ਲੋਕ ਅਕਸਰ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਇਸ ਨੂੰ ਘੱਟ ਕਰਨ ਲਈ ਉਹ ਤਰ੍ਹਾਂ-ਤਰ੍ਹਾਂ ਦੀਆਂ ਕਸਰਤਾਂ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਭਾਰ ਘੱਟ ਹੋਣ ਦਾ ਨਾਮ ਨਹੀਂ ਲੈਂਦਾ। ਇਸ ਸਬੰਧੀ ਖੋਜਕਾਰਾਂ ਨੇ ਭਾਰ ਘੱਟ ਕਰਨ ’ਚ ਕਾਰਗਰ ਕਸਰਤਾਂ ਬਾਰੇ ਪਤਾ ਲਾਇਆ ਹੈ। ਉਨ੍ਹਾਂ ਨੇ ਰੋਜ਼ਾਨਾ ਜਾਗਿੰਗ ਕਰਨ ਨਾਲ (ਹੌਲੀ-ਹੌਲੀ ਚੱਲਣਾ) ਭਾਰ ਨੂੰ ਘਟਾਉਣ ’ਚ ਪ੍ਰਭਾਵੀ ਪਾਈਆਂ ਗਈਆਂ ਕਸਰਤਾਂ ਵਿਚੋਂ ਇਕ ਦੱਸਿਆ ਹੈ।
ਜੀਨਸ ਨੂੰ ਨਾ ਦੇਵੋ ਦੋਸ਼-ਮਾਹਿਰਾਂ ਅਨੁਸਾਰ ਜਿਨ੍ਹਾਂ ਲੋਕਾਂ ਦੇ ਜੀਨਸ ’ਚ ਹੀ ਮੋਟਾਪੇ ਦੀ ਸਮੱਸਿਆ ਹੁੰਦੀ ਹੈ ਖਾਸ ਤੌਰ ’ਤੇ ਉਨ੍ਹਾਂ ਨੂੰ ਆਪਣੇ ਵਧਦੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਲੋਕ ਰੋਜ਼ਾਨਾ ਜਾਗਿੰਗ ਕਰਨ ਨਾਲ ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਖੋਜਕਰਤਾਵਾਂ ਨੇ ਕਰੀਬ 20,000 ਲੋਕਾਂ ’ਤੇ ਕੀਤੀ ਖੋਜ ਨਾਲ ਪਤਾ ਲਾਇਆ ਹੈ ਕਿ ਰੋਜ਼ਾਨਾ ਹੌਲੀ-ਹੌਲੀ ਚੱਲਣ ਨਾਲ ਜੀਨਸ ਦੇ ਪ੍ਰਭਾਵ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋ ਮੋਟਾਪੇ ਦੇ ਖਤਰੇ ਨੂੰ ਵਧਾਉਂਦੇ ਹਨ।


author

manju bala

Content Editor

Related News