ਮਹਾਦੋਸ਼ ਦੀ ਲੜਾਈ ''ਚ ਅਸੀਂ ਜਿੱਤਾਂਗੇ : ਟਰੰਪ
Thursday, Dec 05, 2019 - 11:57 PM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਉਹ ਮਹਾਦੋਸ਼ ਦੀ ਲੜਾਈ ਜਿੱਤਣਗੇ। ਉਨ੍ਹਾਂ ਨੇ ਇਹ ਟਿੱਪਣੀ ਪ੍ਰਤੀਨਿਧੀ ਸਭਾ ਦੀ ਸਪੀਕਰ ਅਤੇ ਡੈਮੋਕ੍ਰੇਟਿਕ ਪਾਰਟੀ ਮੈਂਬਰ ਨੈਂਸੀ ਪੇਲੋਸੀ ਵੱਲੋਂ ਮਹਾਦੋਸ਼ ਕਾਰਵਾਈ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਕੀਤੀ। ਟਰੰਪ ਨੇ ਟਵੀਟ ਕੀਤੀ ਕੱਟੜਪੰਥੀ ਵਾਮ ਡੈਮੋਕ੍ਰੇਟਿਕ ਮੈਂਬਰਾਂ ਨੇ ਹੁਣੇ ਐਲਾਨ ਕੀਤਾ ਹੈ ਕਿ ਉਹ ਮੇਰੇ ਖਿਲਾਫ ਬਿਨਾਂ ਕਾਰਨ ਮਹਾਦੋਸ਼ ਪ੍ਰਸਤਾਵ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਤਰਕ ਨੂੰ ਦੁਹਰਾਉਂਦੇ ਹੋਏ ਆਖਿਆ ਕਿ ਅਹਿਮ ਅਤੇ ਕਦੇ-ਕਦਾਰ ਇਸਤੇਮਾਲ ਹੋਣ ਵਾਲੇ ਮਹਾਦੋਸ਼ ਦਾ ਇਸਤੇਮਾਲ ਭਵਿੱਖ ਦੇ ਰਾਸ਼ਟਰਪਤੀ 'ਤੇ ਨਿਯਮਤ ਹਮਲੇ ਲਈ ਕੀਤਾ ਜਾਵੇਗਾ, ਜਿਸ 'ਤੇ ਧਿਆਨ ਸਾਡੇ ਸੰਸਥਾਪਕਾਂ ਦਾ ਨਹੀਂ ਗਿਆ ਸੀ।
ਸਪੀਕਰ ਨੈਂਸੀ ਪੇਲੋਸੀ ਨੇ ਇਸ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਆਖਿਆ ਕਿ ਟਰੰਪ 'ਤੇ ਲੱਗੇ ਦੋਸ਼ਾਂ ਦੇ ਆਧਾਰ 'ਤੇ ਮਹਾਦੋਸ਼ ਦੀਆਂ ਧਾਰਾਵਾਂ ਦਾ ਮਸੌਦਾ ਤਿਆਰ ਕਰਨ। ਟਰੰਪ 'ਤੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਜਿੱਤਣ ਲਈ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਯੂਕ੍ਰੇਨ 'ਤੇ ਆਪਣੇ ਡੈਮੋਕ੍ਰੇਟ ਵਿਰੋਧੀ ਦੀ ਜਾਂਚ ਕਰਨ ਲਈ ਦਬਾਅ ਬਣਾਉਣ ਦਾ ਦੋਸ਼ ਹੈ। ਉਮੀਦ ਹੈ ਕਿ ਮਹਾਦੋਸ਼ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਦੀ ਬਹੁਮਤ ਵਾਲੀ ਪ੍ਰਤੀਨਿਧੀ ਸਭਾ 'ਚ ਪਾਸ ਹੋ ਜਾਵੇਗਾ। ਹਾਲਾਂਕਿ, ਸੈਨੇਟ 'ਚ ਪਿਬਲਿਕਨ ਪਾਰਟੀ ਦਾ ਬਹੁਮਤ ਹੈ ਅਤੇ ਸੰਭਾਵਨਾ ਹੈ ਕਿ ਰਾਸ਼ਟਰਪਤੀ ਨੂੰ ਬਰੀ ਕਰ ਦੇਵੇਗੀ ਕਿਉਂਕਿ ਅਗਲੇ ਸਾਲ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਲਈ ਚੱਲ ਰਿਹਾ ਪ੍ਰਚਾਰ ਅਭਿਆਨ ਤੇਜ਼ੀ ਫੱੜ ਰਿਹਾ ਹੈ।