ਖੇਤਰੀ ਇਲਾਕਿਆਂ ਦੀਆਂ ਮੁਸ਼ਕਿਲਾਂ ''ਤੇ ਕਰਾਂਗੇ ਗ਼ੌਰ : ਕ੍ਰਿਸਟੀ ਮੈਕਬੇਨ

05/20/2022 5:04:45 PM

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਕੈਨਬਰਾ ਦੇ ਨਾਲ ਲੱਗਦੇ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਦੀ ਸੱਭ ਤੋਂ ਵੱਡੀ ਡਵੀਜ਼ਨ ਈਡਨ ਮੋਨਾਰੋ ਦੀ ਮੌਜੂਦਾ ਐੱਮ. ਪੀ. ਅਤੇ ਫੈਡਰਲ ਚੋਣਾਂ ਦੀ ਉਮੀਦਵਾਰ ਕ੍ਰਿਸਟੀ ਮੈਕਬੇਨ ਨੇ ਨਿਊ ਸਾਊਥ ਵੇਲਜ਼ ਦੇ ਕੁਈਨ ਬੇਅਨ ਅਤੇ ਗੂਗੌਗ ਇਲਾਕਿਆਂ ਵਿੱਚ ਜਾ ਕੇ ਉੱਥੋਂ ਦੇ ਭਾਰਤੀ, ਪਾਕਿਸਤਾਨੀ ਅਤੇ ਨੇਪਾਲੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਖੇਤਰੀ ਇਲਾਕਿਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਹੱਲ ਕਰਨ ਬਾਰੇ ਵੀ ਕਿਹਾ।

PunjabKesari

ਆਸਟ੍ਰੇਲੀਆ ਵਿੱਚ 21 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਮੁਕਾਬਲਾ ਦੋ ਪਾਰਟੀਆਂ ਲੇਬਰ ਅਤੇ ਲਿਬਰਲ ਵਿੱਚ ਹੁੰਦਾ ਲੱਗ ਰਿਹਾ ਹੈ। ਦੋਵੇਂ ਪਾਰਟੀਆਂ ਚੋਣਾਂ ਵਿੱਚ ਆਪਣਾ ਦਮ ਲਗਾ ਰਹੀਆਂ ਹਨ। ਮੌਜੂਦਾ ਸਮੇਂ ਆਸਟ੍ਰੇਲੀਆ ਦੀ ਸੱਤਾ 'ਤੇ ਲਿਬਰਲ ਪਾਰਟੀ ਕਾਬਜ਼ ਹੈ, ਜਿਸ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਹਨ। 21 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਲੇਬਰ ਪਾਰਟੀ ਦੇ ਲੀਡਰ ਐਂਥਨੀ ਅਲਬਾਨੇਸ ਅਤੇ ਲਿਬਰਲ ਪਾਰਟੀ ਦੇ ਲੀਡਰ ਅਤੇ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਿਚਕਾਰ ਅਹੁਦੇ ਨੂੰ ਲੈ ਕੇ ਜ਼ਬਰਦਸਤ ਟੱਕਰ ਵੇਖਣ ਨੂੰ ਮਿਲ ਰਹੀ ਹੈ । ਹੁਣ ਆਉਣ ਵਾਲ਼ੀਆਂ ਵੋਟਾਂ ਤੈਅ ਕਰਨਗੀਆਂ ਕਿ ਆਸਟ੍ਰੇਲੀਆ ਵਿੱਚ ਸਰਕਾਰ ਕਿਹੜੀ ਪਾਰਟੀ ਬਣਾਉਂਦੀ ਹੈ। ਭਾਰਤੀ ਭਾਈਚਾਰੇ ਦੀ ਭੂਮਿਕਾ ਵੀ ਆਉਣ ਵਾਲੀਆਂ ਵੋਟਾਂ ਵਿੱਚ ਨਜ਼ਰ ਆਏਗੀ।


cherry

Content Editor

Related News