ਅਮਰੀਕੀ ਸੰਸਦ ’ਚ ਬੋਲੇ ਜੇਲੇਂਸਕੀ- 'ਸਾਨੂੰ ਹੁਣ ਤੁਹਾਡੀ ਲੋੜ ਹੈ'
Thursday, Mar 17, 2022 - 09:59 AM (IST)
ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸ ਦੇ ਖ਼ਿਲਾਫ਼ ਯੂਕ੍ਰੇਨ ਦੀ ਲੜਾਈ ਵਿਚ ਅਮਰੀਕੀ ਸੰਸਦ ਤੋਂ ਹੋਰ ਜ਼ਿਆਦਾ ਮਦਦ ਦੀ ਅਪੀਲ ਕਰਦੇ ਹੋਏ ਪਰਲ ਹਾਰਬਰ ਅਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦਾ ਬੁੱਧਵਾਰ ਨੂੰ ਜ਼ਿਕਰ ਕੀਤਾ। ਅਮਰੀਕੀ ਸੰਸਦ ਭਵਨ ਕੰਪਲੈਕਸ ਵਿਚ ਸੰਬੋਧਨ ਵਿਚ ਜੇਲੇਂਸਕੀ ਨੇ ਕਿਹਾ ਕਿ 'ਸਾਨੂੰ ਹੁਣ ਤੁਹਾਡੀ ਲੋੜ ਹੈ।'
ਇਹ ਵੀ ਪੜ੍ਹੋ: ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, 4 ਮੌਤਾਂ, 90 ਤੋਂ ਵੱਧ ਲੋਕ ਜ਼ਖ਼ਮੀ
ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਹੋਰ ਜ਼ਿਆਦਾ (ਮਦਦ ਕਰਨ) ਦੀ ਅਪੀਲ ਕਰਦਾ ਹਾਂ। ਜੇਲੇਂਸਕੀ ਨੇ ਕਿਹਾ ਕਿ ਅਮਰੀਕਾ ਨੂੰ ਰੂਸੀ ਸੰਸਦ ਮੈਂਬਰਾਂ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਅਤੇ ਰੂਸ ਤੋਂ ਦਰਾਮਦ ਰੋਕ ਦੇਣੀ ਚਾਹੀਦੀ ਹੈ। ਨਾਲ ਹੀ, ਉਨ੍ਹਾਂ ਨੇ ਆਪਣੇ ਦੇਸ਼ ਵਿਚ ਜੰਗ ਨਾਲ ਹੋਈ ਤਬਾਹੀ ਅਤੇ ਵਿਨਾਸ਼ ਦੀ ਇਕ ਵੀਡੀਓ ਸੰਸਦ ਮੈਂਬਰਾਂ ਨਾਲ ਭਰੇ ਇਕ ਆਡੀਟੋਰੀਅਮ ਵਿਚ ਦਿਖਾਈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਲੁਟੇਰੇ ਨੇ ਗੋਲੀ ਮਾਰ ਕੀਤਾ ਪੰਜਾਬੀ ਸਟੋਰ ਮਾਲਕ ਦਾ ਕਤਲ
ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਪਿੱਛੇ ਨਹੀਂ ਹਟੇਗਾ। ਰੂਸ ਨੇ ਸਾਡੇ ਅਧਿਕਾਰਾਂ ’ਤੇ ਹਮਲਾ ਕੀਤਾ ਹੈ। ਹੁਣ ਤੱਕ ਰੂਸ ਨੇ ਹਜ਼ਾਰ ਤੋਂ ਜ਼ਿਆਦਾ ਸਿਜ਼ਾਈਲ ਸੁੱਟੀਆਂ। ਉਨ੍ਹਾਂ ਨੇ ਰੂਸੀਆਂ 'ਤੇ ਹੋਰ ਆਰਥਿਕ ਪਾਬੰਦੀਆਂ ਦੀ ਮੰਗ ਕਰਦਿਆਂ ਕਿਹਾ, 'ਆਮਦਨ ਨਾਲੋਂ ਜ਼ਿਆਦਾ ਮਹੱਤਵਪੂਰਨ ਸ਼ਾਂਤੀ ਹੈ।' ਉਨ੍ਹਾਂ ਦੇ ਸੰਬੋਧਨ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਸਦ ਮੈਂਬਰਾਂ ਨੇ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਹਿਜਾਬ ਮਾਮਲਾ: ਕਰਨਾਟਕ ਹਾਈਕੋਰਟ ਦੇ ਫ਼ੈਸਲੇ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦਿੱਤਾ ਇਹ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।