ਜਦੋਂ ਅਸੀਂ ਇਕਜੁਟ ਹੁੰਦੇ ਹਾਂ ਤਾਂ ਅਸੀਂ ਜ਼ਿਆਦਾ ਸ਼ਕਤੀਸ਼ਾਲੀ ਤੇ ਬਿਹਤਰ ਹੁੰਦੇ ਹਾਂ : PM ਮੋਦੀ

Sunday, Sep 26, 2021 - 01:11 AM (IST)

ਨਿਊਯਾਰਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਲੜਈ ਦੇ ਸਾਂਝਾ ਅਨੁਭਵ ਨੇ ਲੋਕਾਂ ਨੂੰ ਇਹ ਸਿਖ ਦਿੱਤੀ ਹੈ ਕਿ ਜਦ ਉਹ ਇਕਜੁੱਟ ਹਨ ਤਾਂ ਉਹ ਜ਼ਿਆਦਾ 'ਸ਼ਕਤੀਸ਼ਾਲੀ ਅਤੇ ਬਿਹਤਰ' ਹਨ। 'ਗਲੋਬਲ ਸਿਟੀਜ਼ਨ ਲਾਈਵ' ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਈ ਪੀੜ੍ਹੀਆਂ ਉਸ ਤਰੀਕੇ ਨਾਲ ਯਾਦ ਰੱਖਣਗੀਆਂ, ਜਿਸ ਤਰ੍ਹਾਂ ਨਾਲ ਮਹਾਮਾਰੀ ਦੌਰਾਨ ਹਰ ਚੀਜ਼ 'ਚ ਮਨੁੱਖੀ ਲਚੀਲਾਪਨ ਭਾਰੀ ਰਿਹਾ। ਮੋਦੀ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਹੁਣ ਲਗਭਗ ਦੋ ਸਾਲ ਹੋਣ ਨੂੰ ਹਨ ਜਦ ਮਨੁੱਖਤਾ ਸਦੀ 'ਚ ਇਕ ਵਾਰ ਆਉਣ ਵਾਲੀ ਗਲੋਬਲੀ ਮਹਾਮਾਰੀ ਨਾਲ ਲੜ ਰਹੀ ਹੈ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਮਹਾਮਾਰੀ ਨਾਲ ਲੜਾਈ ਦੇ ਸਾਡੇ ਸਾਂਝੇ ਅਨੁਭਵਾਂ ਨੇ ਸਾਨੂੰ ਇਹ ਸਿਖ ਦਿੱਤੀ ਹੈ-ਜਦੋਂ ਅਸੀਂ ਇਕਜੁੱਟ ਹਾਂ ਤਾਂ ਅਸੀਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਬਿਹਤਰ ਹਾਂ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੇ ਇਸ ਸਮੂਹਿਕ ਭਾਵਨਾ ਦੀ ਝਲਕ ਉਸ ਸਮੇਂ ਦੇਖੀ ਜਦ ਕੋਵਿਡ-19 ਯੋਧਾਵਾਂ, ਡਾਕਟਰਾਂ, ਨਰਸਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਮਹਾਮਾਰੀ ਨੂੰ ਮਾਤ ਦੇਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ। ਮੋਦੀ ਨੇ ਕਿਹਾ ਕਿ ਅਸੀਂ ਇਹ ਭਾਵਨਾ ਆਪਣੇ ਵਿਗਿਆਨੀਆਂ 'ਚ ਦੇਖੀ ਜਿਨ੍ਹਾਂ ਨੇ ਰਿਕਾਰਡ ਸਮੇਂ 'ਚ ਟੀਕਾ ਵਿਕਸਿਤ ਕੀਤਾ।

ਇਹ ਵੀ ਪੜ੍ਹੋ : ਫਰਿਜ਼ਨੋ 'ਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News