ਵਾਸ਼ਿੰਗਟਨ ਡੀਸੀ 'ਚ 24 ਘੰਟੇ ਪੁਲਸ ਮੌਜੂਦ, ਵਸਨੀਕਾਂ ਵੱਲੋਂ ਵਿਰੋਧ ਪ੍ਰਦਰਸ਼ਨ

Thursday, Aug 14, 2025 - 11:36 AM (IST)

ਵਾਸ਼ਿੰਗਟਨ ਡੀਸੀ 'ਚ 24 ਘੰਟੇ ਪੁਲਸ ਮੌਜੂਦ, ਵਸਨੀਕਾਂ ਵੱਲੋਂ ਵਿਰੋਧ ਪ੍ਰਦਰਸ਼ਨ

ਵਾਸ਼ਿੰਗਟਨ (ਏਪੀ)- ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਨੈਸ਼ਨਲ ਗਾਰਡ ਫੌਜਾਂ ਦੀ ਗਿਣਤੀ ਵਧਾਉਣ ਅਤੇ ਸੰਘੀ ਅਧਿਕਾਰੀਆਂ ਨੂੰ ਚੌਵੀ ਘੰਟੇ ਸੜਕਾਂ 'ਤੇ ਰੱਖਣ ਦੇ ਫੈਸਲੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਲੋਕਾਂ ਨੇ ਬੁੱਧਵਾਰ ਨੂੰ ਪੁਲਿਸ ਦੀ ਵਧੀ ਹੋਈ ਮੌਜੂਦਗੀ ਵਿਰੁੱਧ ਪ੍ਰਦਰਸ਼ਨ ਕੀਤਾ। ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਵਿਅਸਤ 'ਫੋਰਟੀ-ਨੌਂਥ ਸਟ੍ਰੀਟ ਨੌਰਥਵੈਸਟ ਕੋਰੀਡੋਰ' 'ਤੇ ਵਾਹਨ ਚੌਕੀ ਸਥਾਪਤ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ "ਘਰ ਜਾਓ, ਫਾਸੀਵਾਦੀ" ਅਤੇ "ਸਾਡੀਆਂ ਸੜਕਾਂ ਤੋਂ ਹਟੋ" ਦੇ ਨਾਅਰੇ ਲਗਾਏ। 

 

PunjabKesari

ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਘੱਟੋ-ਘੱਟ ਇੱਕ ਮਹੀਨੇ ਲਈ ਸ਼ਹਿਰ ਦੇ ਪੁਲਿਸ ਵਿਭਾਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ। ਸ਼ਹਿਰ ਦੀ ਮੇਅਰ ਅਤੇ ਡੈਮੋਕ੍ਰੇਟਿਕ ਨੇਤਾ ਮੂਰੀਅਲ ਐਲਿਜ਼ਾਬੈਥ ਬਾਊਸਰ ਨੇ ਰਾਜਨੀਤਿਕ ਚਾਲਾਂ ਅਪਣਾਉਂਦੇ ਹੋਏ ਪਹਿਲਾਂ ਇਸ ਕਦਮ ਦੀ ਆਲੋਚਨਾ ਕੀਤੀ ਪਰ ਬਾਅਦ ਵਿੱਚ ਅਧਿਕਾਰੀਆਂ ਦੀ ਨਿਯੁਕਤੀ ਨੂੰ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਕਦਮ ਦੱਸਿਆ। ਰਿਪਬਲਿਕਨ ਨੇਤਾ ਟਰੰਪ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਅਪਰਾਧ ਐਮਰਜੈਂਸੀ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਨੂੰ ਸਿਰਫ ਸੰਘੀ ਦਖਲਅੰਦਾਜ਼ੀ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ, ਜਦੋਂ ਕਿ ਡਿਸਟ੍ਰਿਕਟ ਆਫ਼ ਕੋਲੰਬੀਆ (ਡੀਸੀ) ਦੇ ਆਗੂਆਂ ਨੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਕਿ ਦੋ ਸਾਲ ਪਹਿਲਾਂ ਹਿੰਸਕ ਅਪਰਾਧ ਤੇਜ਼ੀ ਨਾਲ ਵਧਿਆ ਸੀ, ਪਰ ਹੁਣ ਅਪਰਾਧ 30 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। 

PunjabKesari

 

ਪੜ੍ਹੋ ਇਹ ਅਹਿਮ ਖ਼ਬਰ-'ਇਤਰਾਜ਼ਯੋਗ ਟਿੱਪਣੀਆਂ ਵਾਪਸ ਲਓ'Ä, ਮੇਲਾਨੀਆ ਟਰੰਪ ਦੀ ਹੰਟਰ ਬਾਈਡੇਨ ਨੂੰ ਚੇਤਾਵਨੀ

PunjabKesari

ਬੁੱਧਵਾਰ ਨੂੰ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ 'ਯੂ ਸਟਰੀਟ' ਕੋਰੀਡੋਰ 'ਤੇ ਗਸ਼ਤ ਕਰਦੇ ਦੇਖਿਆ ਗਿਆ। ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ) ਦੇ ਅਧਿਕਾਰੀ ਨੈਸ਼ਨਲ ਮਾਲ 'ਤੇ ਦੇਖੇ ਗਏ ਜਦੋਂ ਕਿ ਨੈਸ਼ਨਲ ਗਾਰਡ ਦੇ ਮੈਂਬਰ ਵੀ ਮੌਜੂਦ ਸਨ। ਮੰਗਲਵਾਰ ਰਾਤ ਨੂੰ ਸੜਕਾਂ 'ਤੇ ਗਸ਼ਤ ਕਰ ਰਹੇ ਸੈਂਕੜੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਤੇ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੇ 43 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਕੁਝ ਨਿਵਾਸੀਆਂ ਨੇ ਕਾਨੂੰਨ ਲਾਗੂ ਕਰਨ ਵਾਲੇ ਅਤੇ ਨੈਸ਼ਨਲ ਗਾਰਡ ਕਰਮਚਾਰੀਆਂ ਦੀ ਵਧਦੀ ਮੌਜੂਦਗੀ ਨੂੰ ਚਿੰਤਾਜਨਕ ਦੱਸਿਆ ਅਤੇ ਇਸਦਾ ਵਿਰੋਧ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News