ਆਖ਼ਿਰ 5 ਰੁਪਏ ਦਾ Parle-G ਕਿਉਂ ਮਿਲ ਰਿਹੈ 400 ਰੁਪਏ ''ਚ? ਜਾਣੋ ਵਜ੍ਹਾ

Tuesday, Aug 26, 2025 - 01:36 PM (IST)

ਆਖ਼ਿਰ 5 ਰੁਪਏ ਦਾ Parle-G ਕਿਉਂ ਮਿਲ ਰਿਹੈ 400 ਰੁਪਏ ''ਚ? ਜਾਣੋ ਵਜ੍ਹਾ

ਇੰਟਰਨੈਸ਼ਨਲ ਡੈਸਕ- ਵਿਦੇਸ਼ 'ਚ ਰਹਿੰਦੇ ਭਾਰਤੀ ਲੋਕਾਂ ਲਈ ਆਪਣੇ ਦੇਸ਼ ਦੇ ਖਾਣੇ-ਪੀਣੇ ਸਿਰਫ਼ ਪੇਟ ਭਰਨ ਦਾ ਸਾਧਨ ਨਹੀਂ ਹੁੰਦੇ, ਸਗੋਂ ਇਹ ਉਨ੍ਹਾਂ ਦੀਆਂ ਯਾਦਾਂ ਅਤੇ ਭਾਵਨਾਵਾਂ ਨਾਲ ਵੀ ਜੁੜੇ ਹੁੰਦੇ ਹਨ। ਹਾਲ ਹੀ 'ਚ ਅਮਰੀਕਾ ਦੇ ਡਲਾਸ 'ਚ ਸਥਿਤ ਇਕ ਵਾਲਮਾਰਟ ਸਟੋਰ ਤੋਂ ਸਾਹਮਣੇ ਆਏ ਵੀਡੀਓ ਨੇ ਪਰਵਾਸੀ ਭਾਰਤੀਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਂਦੀ ਹੈ।

ਇਹ ਵੀ ਪੜ੍ਹੋ : ਸਮਾਰਟ ਟਿਪਸ ਨਾਲ ਘਟਾਓ Electricity Bill, ਅੱਜ ਤੋਂ ਹੀ Follow ਕਰੋ ਇਹ ਸੁਝਾਅ

ਵਾਲਮਾਰਟ ‘ਚ ਭਾਰਤੀ ਸਵਾਦ

ਵੀਡੀਓ 'ਚ ਦਿਖਾਇਆ ਗਿਆ ਕਿ ਡਲਾਸ ਦੇ ਵਾਲਮਾਰਟ 'ਚ ਪਾਰਲੇ-ਜੀ, ਹਲਦੀਰਾਮ ਦੀਆਂ ਆਲੂ ਭੁਜੀਆ, ਖੱਟਾ-ਮੀਠਾ ਨਮਕੀਨ, ਅਤੇ ਵੱਖ-ਵੱਖ ਭਾਰਤੀ ਮਸਾਲੇ ਵਿਕ ਰਹੇ ਹਨ। ਇਹ ਸਾਰੀਆਂ ਚੀਜ਼ਾਂ ਇਕ ਮਿੰਨੀ ਭਾਰਤੀ ਸਟੋਰ ਵਰਗਾ ਅਹਿਸਾਸ ਦਿਵਾ ਰਹੀਆਂ ਸਨ। ਹਲਦੀਰਾਮ ਦੀ ਮਸੂਰ ਦਾਲ ਅਤੇ ਮੂੰਗ ਦਾਲ 4 ਡਾਲਰ (ਲਗਭਗ 350 ਰੁਪਏ) ਦੀ ਸੀ।

➤ ਪਾਰਲੇ ਹਾਈਡ ਐਂਡ ਸੀਕ ਬਿਸਕੁੱਟ – 4.50 ਡਾਲਰ (ਲਗਭਗ 400 ਰੁਪਏ)
➤ ਰੇਡੀ-ਟੂ-ਈਟ ਬਰਿਆਨੀ– 3 ਡਾਲਰ (ਲਗਭਗ 260 ਰੁਪਏ)
➤ ਸ਼ਾਨ ਬਰਿਆਨੀ ਮਸਾਲਾ, ਤੰਦੂਰੀ ਮਸਾਲਾ ਤੇ ਬਟਰ ਚਿਕਨ ਸੌਸ ਵੀ ਉਪਲਬਧ ਸਨ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਕੀਮਤਾਂ ਨੇ ਕੀਤਾ ਹੈਰਾਨ

ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਨੇ ਇਨ੍ਹਾਂ ਮਹਿੰਗੀਆਂ ਕੀਮਤਾਂ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ। ਕਿਸੇ ਨੇ ਇਸ ਨੂੰ ਜ਼ਿਆਦਾ ਮਹਿੰਗਾ ਦੱਸਿਆ, ਤਾਂ ਕਿਸੇ ਨੇ ਕਿਹਾ ਕਿ ਅਮਰੀਕਾ 'ਚ ਘੱਟੋ-ਘੱਟ ਤਨਖਾਹ 7.25 ਡਾਲਰ ਪ੍ਰਤੀ ਘੰਟਾ ਹੈ, ਇਸ ਲਈ ਉੱਥੇ ਦੇ ਲੋਕ ਆਸਾਨੀ ਨਾਲ ਇਹ ਸਨੈਕਸ ਖਰੀਦ ਸਕਦੇ ਹਨ।

ਮਹਿੰਗੇ ਕਿਉਂ ਹੁੰਦੇ ਹਨ ਭਾਰਤੀ ਸਨੈਕਸ?

ਅਸਲ 'ਚ ਵਿਦੇਸ਼ 'ਚ ਇਨ੍ਹਾਂ ਪ੍ਰੋਡਕਟਸ ਨੂੰ ਲਿਆਉਣ ਲਈ ਸ਼ਿਪਿੰਗ, ਆਯਾਤ ਫੀਸ ਅਤੇ ਪੈਕੇਜਿੰਗ ਵਰਗੀਆਂ ਵਾਧੂ ਲਾਗਤਾਂ ਸ਼ਾਮਲ ਹੁੰਦੀਆਂ ਹਨ। ਇਸੇ ਕਰਕੇ ਭਾਰਤ 'ਚ 5 ਰੁਪਏ 'ਚ ਮਿਲਣ ਵਾਲਾ ਪਾਰਲੇ-ਜੀ ਬਿਸਕੁੱਟ ਅਮਰੀਕਾ 'ਚ ਕਈ ਗੁਣਾ ਮਹਿੰਗਾ ਹੋ ਜਾਂਦਾ ਹੈ। ਫਿਰ ਵੀ ਪਰਵਾਸੀ ਭਾਰਤੀ ਇਹ ਚੀਜ਼ਾਂ ਖੁਸ਼ੀ-ਖੁਸ਼ੀ ਖਰੀਦਦੇ ਹਨ ਕਿਉਂਕਿ ਇਹ ਸਿਰਫ਼ ਖਾਣ-ਪੀਣ ਦੀ ਵਸਤੂ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਜੋੜਨ ਵਾਲਾ ਇਕ ਭਾਵਨਾਤਮਕ ਰਿਸ਼ਤਾ ਵੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News