ਪ੍ਰਧਾਨ ਮੰਤਰੀ ਦੀ ਮੀਟਿੰਗ ਦੌਰਾਨ ਇਸਲਾਮਾਬਾਦ ''ਚ ਵੱਜਣ ਲੱਗੇ ਵਾਰ ਸਾਇਰਨ!

Thursday, May 08, 2025 - 04:43 PM (IST)

ਪ੍ਰਧਾਨ ਮੰਤਰੀ ਦੀ ਮੀਟਿੰਗ ਦੌਰਾਨ ਇਸਲਾਮਾਬਾਦ ''ਚ ਵੱਜਣ ਲੱਗੇ ਵਾਰ ਸਾਇਰਨ!

ਇੰਟਰਨੈਸ਼ਨਲ ਡੈਸਕ- ਪਹਿਲਗਾਮ 'ਚ ਹੋਏ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਇਸ ਦੌਰਾਨ 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕਰ ਦਿੱਤੀ ਸੀ, ਜਿਸ ਮਗਰੋਂ ਪਾਕਿਸਤਾਨ ਬੁਰੀ ਤਰ੍ਹਾਂ ਨਾਲ ਬੌਖਲਾਇਆ ਹੋਇਆ ਹੈ। 

ਕ੍ਰਿਕਟ ਮੈਚ ਤੋਂ ਪਹਿਲਾਂ ਤਬਾਹ ਹੋ ਗਿਆ ਵੱਡਾ ਸਟੇਡੀਅਮ! 

ਇਸ ਮਗਰੋਂ ਅੱਜ ਪਾਕਿਸਤਾਨ ਦੇ ਲਾਹੌਰ, ਇਸਲਾਮਾਬਾਦ, ਕਰਾਚੀ ਤੇ ਗੁੱਜਰਾਂਵਾਲਾ ਸਣੇ 12 ਸ਼ਹਿਰਾਂ 'ਚ ਡਰੋਨ ਰਾਹੀਂ ਹਮਲੇ ਹੋਏ ਹਨ, ਜਿਸ ਕਾਰਨ ਪੂਰੇ ਦੇਸ਼ 'ਚ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਸੱਦ ਲਈ। ਇਸੇ ਵਿਚਾਲੇ ਪਾਕਿਸਤਾਨ ਵਿਚ ਡਰੋਨ ਹਮਲਿਆਂ ਦੀਆਂ ਖਬਰਾਂ ਵੀ ਵਾਇਰਲ ਹੋਣ ਲੱਗੀਆਂ। ਇਸੇ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਮੀਟਿੰਗ ਦੌਰਾਨ ਹੀ ਸਾਰੇ ਇਸਲਾਮਾਬਾਦ ਵਿਚ ਵਾਰ ਸਾਇਰਨ ਵੱਜਣ ਲੱਗੇ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਦੇ ਬੁਰੀ ਤਰ੍ਹਾ ਨੁਕਸਾਨੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਟੇਡੀਅਮ ਨੇੜੇ ਇੱਕ ਡਰੋਨ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਪੇਸ਼ਾਵਰ ਜ਼ਾਲਮੀ ਅਤੇ ਕਰਾਚੀ ਕਿੰਗਜ਼ ਵਿਚਕਾਰ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਦੇ ਮੈਚ ਤੋਂ ਕੁਝ ਘੰਟੇ ਪਹਿਲਾਂ ਵਾਪਰੀ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ।

ਜਾਣੋ ਕਿੰਨਾ ਤਾਕਤਵਰ ਹੈ ਜਲੰਧਰ, ਅੰਮ੍ਰਿਤਸਰ ਸਣੇ 15 ਥਾਵਾਂ 'ਤੇ ਹਮਲੇ ਨਾਕਾਮ ਕਰਨ ਵਾਲਾ S-400 Missile System?

ਰਿਪੋਰਟ ਦੇ ਅਨੁਸਾਰ ਇਸ ਦੌਰਾਨ ਸਟੇਡੀਅਮ ਦੇ ਨੇੜੇ ਇੱਕ ਰੈਸਟੋਰੈਂਟ ਦੀ ਇਮਾਰਤ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਾਇਆ। ਸਥਾਨਕ ਪਾਕਿਸਤਾਨ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਡਰੋਨ ਦੇ ਮੂਲ ਦੀ ਜਾਂਚ ਕਰ ਰਹੇ ਹਨ ਅਤੇ ਕੀ ਇਹ ਕੋਈ ਪੇਲੋਡ ਲੈ ਕੇ ਜਾ ਰਿਹਾ ਸੀ। ਦੋ ਜ਼ਖਮੀ ਨਾਗਰਿਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News