ਪਾਕਿਸਤਾਨ ''ਚ ਵੱਡੇ ਪ੍ਰਦਰਸ਼ਨ ਦੀ ਤਿਆਰੀ ! ਇਸਲਾਮਾਬਾਦ ਦੇ ਅਹਿਮ ਰਸਤਿਆਂ ਨੂੰ ਕੀਤਾ ਗਿਆ ਸੀਲ

Saturday, Oct 03, 2026 - 04:54 PM (IST)

ਪਾਕਿਸਤਾਨ ''ਚ ਵੱਡੇ ਪ੍ਰਦਰਸ਼ਨ ਦੀ ਤਿਆਰੀ ! ਇਸਲਾਮਾਬਾਦ ਦੇ ਅਹਿਮ ਰਸਤਿਆਂ ਨੂੰ ਕੀਤਾ ਗਿਆ ਸੀਲ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੱਲ ਵਧ ਰਹੇ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਅਤੇ ਮਾਰਚ ਨੂੰ ਰੋਕਣ ਲਈ ਸਰਕਾਰ ਦੁਆਰਾ ਲਗਾਏ ਗਏ ਬੈਰੀਕੇਡਾਂ ਕਾਰਨ ਦੇਸ਼ ਦਾ ਲੌਜਿਸਟਿਕ ਅਤੇ ਸਪਲਾਈ ਨੈੱਟਵਰਕ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਸਰਕਾਰੀ ਫੋਰਸਾਂ ਨੇ ਰਾਜਧਾਨੀ ਵੱਲ ਆਉਣ ਵਾਲੇ ਅਹਿਮ ਰਸਤਿਆਂ ਨੂੰ ਸੀਲ ਕਰਨ ਲਈ ਹਜ਼ਾਰਾਂ ਸ਼ਿਪਿੰਗ ਕੰਟੇਨਰਾਂ ਨੂੰ ਜ਼ਬਤ ਕਰ ਲਿਆ ਹੈ, ਜਿਸ ਨਾਲ ਦੇਸ਼ ਦੀਆਂ ਮੁੱਖ ਬੰਦਰਗਾਹਾਂ 'ਤੇ ਭਾਰੀ ਮਾਤਰਾ 'ਚ ਜਮ੍ਹਾ ਹੋ ਗਿਆ ਹੈ।

ਪਾਕਿਸਤਾਨੀ ਅਧਿਕਾਰੀਆਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਅਤੇ ਹੋਰ ਵਿਰੋਧੀ ਧਿਰਾਂ ਦੇ ਰਾਜਧਾਨੀ ਨੂੰ ਘੇਰਨ ਦੇ ਐਲਾਨ ਨੂੰ ਨਾਕਾਮ ਕਰਨ ਲਈ ਕਰਾਚੀ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਤੋਂ ਲੌਜਿਸਟਿਕ ਕੰਪਨੀਆਂ ਦੇ ਸ਼ਿਪਿੰਗ ਕੰਟੇਨਰਾਂ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲਿਆ ਹੈ। ਇਹ ਕੰਟੇਨਰ ਇਸਲਾਮਾਬਾਦ ਅਤੇ ਰਾਵਲਪਿੰਡੀ ਨੂੰ ਜੋੜਨ ਵਾਲੀਆਂ ਮੁੱਖ ਹਾਈਵੇਅ ਅਤੇ ਰਿੰਗ ਰੋਡਜ਼ 'ਤੇ ਬੈਰੀਕੇਡ ਵਜੋਂ ਖੜ੍ਹੇ ਕੀਤੇ ਗਏ ਹਨ। ਕਰਾਚੀ ਪੋਰਟ ਅਤੇ ਕਾਸਿਮ ਪੋਰਟ 'ਤੇ ਹਜ਼ਾਰਾਂ ਕੰਟੇਨਰ ਫਸ ਗਏ ਹਨ। ਆਯਾਤ ਅਤੇ ਨਿਰਯਾਤ ਵਾਲਾ ਸਾਮਾਨ ਸਮੇਂ 'ਤੇ ਨਾ ਪਹੁੰਚਣ ਕਾਰਨ ਦੇਸ਼ ਦੇ ਵਪਾਰੀਆਂ ਅਤੇ ਲੌਜਿਸਟਿਕ ਉਦਯੋਗ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਪਾਕਿਸਤਾਨੀ ਵਪਾਰਕ ਸੰਗਠਨਾਂ ਨੇ ਸਰਕਾਰ ਦੇ ਇਸ ਕਦਮ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਮਾਲ-ਭਾੜਾ ਰੋਕਣ ਨਾਲ ਜ਼ਰੂਰੀ ਵਸਤੂਆਂ, ਖੁਰਾਕੀ ਪਦਾਰਥਾਂ ਅਤੇ ਦਵਾਈਆਂ ਦੀ ਘਾਟ ਹੋ ਸਕਦੀ ਹੈ। ਇਸਲਾਮਾਬਾਦ 'ਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਨੂੰ ਵੀ ਅੰਸ਼ਕ ਤੌਰ 'ਤੇ ਪ੍ਰਭਾਵਿਤ ਕੀਤਾ ਗਿਆ ਹੈ ਅਤੇ ਪੁਲਸ ਸਮੇਤ ਅਰਧ-ਸੈਨਿਕ ਬਲਾਂ ਦੀਆਂ ਕਈ ਟੀਮਾਂ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ, ਤਾਂ ਜੋ ਮਾਹੌਲ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।


author

Harpreet SIngh

Content Editor

Related News