ਪਾਣੀ ਲਈ ਯੁੱਧ ! ਦੋ ਦੇਸ਼ਾਂ 'ਚ ਛਿੜੀ ਜੰਗ, ਗੋਲ਼ੀਬਾਰੀ ਦੌਰਾਨ 4 ਫ਼ੌਜੀਆਂ ਦੀ ਮੌਤ
Monday, May 29, 2023 - 01:09 PM (IST)
ਕਾਬੁਲ (ਇੰਟ.) : ਦੁਨੀਆ ਦੇ ਦੋ ਕੱਟੜਪੰਥੀ ਇਸਲਾਮਿਕ ਦੇਸ਼ਾਂ ਈਰਾਨ ਅਤੇ ਅਫਗਾਨਿਸਤਾਨ ਵਿਚ ਜੰਗ ਛਿੜਨ ਦੇ ਆਸਾਰ ਹਨ। ਉੱਥੇ ਹੀ, ਪਾਣੀ ਨੂੰ ਲੈ ਕੇ ਐਤਵਾਰ ਨੂੰ ਸਰਹੱਦ ’ਤੇ ਦੋਵੇਂ ਫ਼ੌਜਾਂ ਵਿਚਾਲੇ ਝੜਪ ਹੋਈ। ਮੁਕਾਬਲੇ ’ਚ 4 ਫ਼ੌਜੀ ਸ਼ਹੀਦ ਹੋ ਗਏ। ਮਰਨ ਵਾਲਿਆਂ ਵਿਚ ਈਰਾਨੀ ਫ਼ੌਜ ਦੇ ਤਿੰਨ ਅਤੇ ਤਾਲਿਬਾਨ ਦਾ ਇਕ ਸੈਨਿਕ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੋਲ਼ੀਬਾਰੀ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਅਤੇ ਅਫਗਾਨਿਸਤਾਨ ਦੇ ਨਿਮਰੋਜ਼ ਸੂਬੇ ਦੀ ਸਰਹੱਦ ’ਤੇ ਹੋਈ।
ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ
ਹੇਲਮੰਡ ਨਦੀ ’ਤੇ ਪਾਣੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਈਰਾਨ ਦਾ ਕਹਿਣਾ ਹੈ ਕਿ ਪਾਣੀ ’ਤੇ ਉਸਦਾ ਹੱਕ ਹੈ, ਜਦ ਕਿ ਅਫਗਾਨੀ ਕਹਿੰਦੇ ਹਨ ਕਿ ਇਥੇ ਉਨ੍ਹਾਂ ਦਾ ਹੱਕ ਹੈ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ
ਤਾਲਿਬਾਨ ਨੇ ਕਿਹਾ ਕਿ ਗੋਲ਼ੀਬਾਰੀ ਈਰਾਨ ਨੇ ਸ਼ੁਰੂ ਕੀਤੀ ਸੀ। ਤਾਲਿਬਾਨ ਕਮਾਂਡਰ ਅਤੇ ਪਕਤੀਆ ਸੂਬੇ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਸਾਬਕਾ ਗਵਰਨਰ ਅਬਦੁਲ ਹਾਮਿਦ ਖੁਰਾਸਾਨੀ ਨੇ ਟਵਿੱਟਰ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਾਇਆ ਕਿ ਈਰਾਨ ਨੇ ਭੜਕਾਹਟ ਨੂੰ ਅੰਜਾਮ ਦਿੱਤਾ ਸੀ। ਇਸ ਦੇ ਨਾਲ ਹੀ ਈਰਾਨ ਨੇ ਕਿਹਾ ਕਿ ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦਾ ਖਮਿਆਜ਼ਾ ਭੁਗਤਣਾ ਪਵੇਗਾ। ਅਫਗਾਨਿਸਤਾਨ ’ਚ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਈਰਾਨ ਨੂੰ ਹੱਦ ’ਚ ਰਹਿਣ ਦੀ ਚਿਤਾਵਨੀ ਦਿੱਤੀ ਹੈ। ਤਾਲਿਬਾਨ ਕਮਾਂਡਰ ਹਾਮਿਦ ਖੁਰਾਸਾਨੀ ਨੇ ਕਿਹਾ- ਅਸੀਂ 24 ਘੰਟਿਆਂ ’ਚ ਈਰਾਨ ’ਤੇ ਜਿੱਤ ਹਾਸਲ ਕਰ ਸਕਦੇ ਹਾਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਔਰਤ ਨਾਲ ਵਾਪਰੀ ਅਜੀਬ ਘਟਨਾ ਦੇ ਮਾਮਲੇ 'ਚ ਲੋਡਰ ਖ਼ਿਲਾਫ਼ ਸਖ਼ਤ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ