ਤੁਰਦੇ-ਫਿਰਦੇ ਮੈਸੇਜ ਕਰਨਾ ਫੋਨ 'ਤੇ ਗੱਲ ਕਰਨ ਤੋਂ ਵਧੇਰੇ ਖਤਰਨਾਕ

Tuesday, Feb 04, 2020 - 07:06 PM (IST)

ਤੁਰਦੇ-ਫਿਰਦੇ ਮੈਸੇਜ ਕਰਨਾ ਫੋਨ 'ਤੇ ਗੱਲ ਕਰਨ ਤੋਂ ਵਧੇਰੇ ਖਤਰਨਾਕ

ਟੋਰਾਂਟੋ- ਤੁਰਦੇ-ਫਿਰਦੇ ਮੋਬਾਈਲ ਰਾਹੀਂ ਸੰਦੇਸ਼ ਭੇਜਣ ਵਾਲੇ ਲੋਕਾਂ ਦੇ, ਫੋਨ 'ਤੇ ਗੱਲ ਕਰਨ ਜਾਂ ਸੰਗੀਤ ਸੁਣਨ ਵਾਲੇ ਲੋਕਾਂ ਦੀ ਤੁਲਨਾ ਵਿਚ ਹਾਦਸੇ ਦਾ ਸ਼ਿਕਾਰ ਹੋਣ ਦਾ ਜੋਖਿਮ ਜ਼ਿਆਦਾ ਰਹਿੰਦਾ ਹੈ। ਇਕ ਅਧਿਐਨ ਵਿਚ ਇਹ ਖੁਲਾਸਾ ਕੀਤਾ ਗਿਆ ਹੈ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਪੈਦਲ ਤੁਰਦੇ ਸਮੇਂ ਸਮਾਰਟਫੋਨ ਤੋਂ ਸੰਦੇਸ਼ ਭੇਜਣਾ ਸੁਰੱਖਿਆ ਨਾਲ ਸਮਝੌਤਾ ਕਰਨਾ ਹੈ। ਇਸ ਦੌਰਾਨ ਵਾਲ-ਵਾਲ ਬਚਣ ਦੀਆਂ ਘਟਨਾਵਾਂ ਦੀ ਦਰ ਬਹੁਤ ਜ਼ਿਆਦਾ ਹੈ ਤੇ ਇਸ ਵਿਚ ਸੜਕ ਪਾਰ ਕਰਦੇ ਵੇਲੇ ਸੱਜੇ-ਖੱਬੇ ਨਾ ਦੇਖਣਾ ਸ਼ਾਮਲ ਹੈ।

ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਾਦਸੇ ਦੇ ਖਤਰੇ 'ਤੇ ਪੈਦਲ ਯਾਤਰੀਆਂ ਦੇ ਧਿਆਨ ਭੰਗ ਹੋਣ ਸਬੰਧੀ ਵਿਵਹਾਰ ਦੇ ਪ੍ਰਭਾਵ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਲਈ ਵਧੇਰੇ ਵਿਸਤ੍ਰਿਤ ਰੁਖ ਦੀ ਅਪੀਲ ਕੀਤੀ ਹੈ। ਖੋਜਕਾਰਾਂ ਮੁਤਾਬਕ ਦੁਨੀਆਭਰ ਵਿਚ ਹਰ ਸਾਲ ਤਕਰੀਬਨ 2,70,000 ਤੋਂ ਜ਼ਿਆਦਾ ਯਾਤਰੀਆਂ ਦੀਆਂ ਮੌਤਾਂ ਹੁੰਦੀਆਂ ਹਨ। ਇਹ ਅਧਿਐਨ 'ਇੰਜਰੀ ਪ੍ਰਿਵੈਂਸ਼ਨ' ਮੈਗੇਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਹੈ। 


author

Baljit Singh

Content Editor

Related News